ਗੁਰਦੁਆਰਾ ਗੁਰੂ ਨਾਨਕ ਫਾਊਡੇਸ਼ਨ ਦੀ ਵਿਸਾਖੀ ਤੇ ਭਾਰੀ ਇਕਤਰਤਾ।

0
113

ਵੱਖ ਵੱਖ ਸਟਾਲਾਂ ਤੇ ਸੇਵਾਦਾਰਾਂ ਨੇ ਭਰਪੂਰ ਸੇਵਾ ਕੀਤੀ।

ਬਾਲਟੀਮੋਰ ਗੁਰੂ ਘਰ ਦੇ ਬੱਚਿਆ ਨੇ ਗੱਤਕੇ ਦੋ ਜੋਹਰ ਦਿਖਾਏ।

> ਸਿਲਵਰ ਸਪ੍ਰਿੰਗ/ਮੈਰੀਲੈਡ- (ਗਿੱਲ/ਮਾਣਕੂ/ਹੰਦਲ) ਵਿਸਾਖੀ ਖਾਲਸੇ ਦਾ ਜਨਮ ਦਿਹਾੜਾ ਹੈ। ਅਨੰਦਪੁਰ ਦੀ ਧਰਤੀ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕੀਤੀ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ । ਪੂਰੇ ਸੰਸਾਰ ਵਿੱਚ ਅਪ੍ਰੈਲ ਦਾ ਮਹੀਨਾ ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਰੱਖਦਾ ਹੈ। ਗੁਰੂ ਨਾਨਕ ਫਾਊਡੇਸ਼ਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਵਿਸਾਖੀ ਧਾਰਮਿਕ ਰਹੁਰੀਤਾ ਤੇ ਮੇਲੇ ਦੇ ਰੂਪ ਵਿੱਚ ਮਨਾਈ ਗਈ ਹੈ। ਜਿੱਥੇ ਸੰਗਤਾਂ ਦਾ ਤਾਤਾਂ ਸਵੇਰ ਤੋਂ ਹੀ ਲੱਗਿਆ ਰਿਹਾ।

> ਜਿਕਰਯੋਗ ਹੈ ਕਿ ਗੁਰੂ ਘਰ ਅੰਦਰ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਤੇ ਸੰਗਤਾਂ ਨਤਮਸਤਕ ਹੁੰਦੀਆਂ ਵੇਖੀਆਂ ਗਈਆਂ । ਬਾਹਰ ਖੁਲੇ ਮੈਦਾਨ ਵਿੱਚ ਵੱਖ ਵੱਖ ਸਟਾਲਾਂ ਤੇ ਤਰਾਂ ਤਰਾਂ ਦੇ ਪਕਵਾਨ ਦੀ ਸੇਵਾ ਚੱਲ ਰਹੀ ਸੀ। ਜਿਸ ਦਾ ਲਾਹਾ ਸੰਗਤਾਂ ਲੈ ਰਹੀਆਂ ਸਨ। ਸੇਵਾਦਾਰ ਦੇ ਗਲਾ ਵਿਚ ਵਲੰਟੀਅਰ ਬੈਜ ਸੰਨ ਜੋ ਹਰੇਕ ਨੂੰ ਯੋਗ ਅਗਵਾਈ ਦੇ ਰਹੇ ਨਜ਼ਰ ਆਏ। ਕਿਧਰੇ ਖੇਡਾ ਦਾ ਅਨੰਦ ,ਦੂਜੇ ਪਾਸੇ ਝੂਲਿਆ ਦਾ ਅਨੰਦ ਬੱਚੇ ਲੈ ਰਹੇ ਸਨ।

> ਇਸ ਵਾਰ ਗਤਕੇ ਦੀ ਟੀਮ ਦਾ ਖਾਸ ਪ੍ਰਬੰਧ ਕੀਤਾ ਗਿਆ । ਜਿਸ ਦੀ ਅਗਵਾਈ ਗਤਕਾ ਕੋਚ ਨਿਸੁਜਰਸੀ ਤੇ ਉਹਨਾਂ ਨਾਲ ਸਹਿਯੋਗੀ ਭਾਈ ਲਖਵਿੰਦਰ ਸਿੰਘ ,ਭਾਈ ਅਜੇਪਾਲ ਸਿੰਘ,ਭਾਈ ਬਚਿੱਤਰ ਸਿੰਘ,ਭਾਈ ਮਨਦੀਪ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਪ੍ਰੀਵਾਰ ਸਮੇਤ ਗਤਕਾ ਟੀਮ ਦੀ ਸ਼ਮੂਲੀਅਤ ਕੀਤੀ। ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਗੱਤਕੇ ਦੇ ਜੋਹਰ ਦਿਖਾਕੇ ਪੂਰੇ ਮੇਲੇ ਵਿੱਚ ਹਾਜ਼ਰੀਨ ਦਾ ਮਨ ਮੋਹ ਲਿਆ।ਜੋ ਕਾਬਲੇ ਤਾਰੀਫ ਸੀ। ਪ੍ਰਬੰਧਕਾਂ ਵੱਲੋਂ ਗੱਤਕੇ ਟੀਮ ਨੂੰ ਮੈਰੀਲੈਡ ਦੇ ਗਵਰਨਰ ਵੈਸ ਮੋਰ ਵੱਲੋਂ ਤੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਭੇਜੇ ਸਾਈਟੇਸ਼ਨ ਨਾਲ ਰਨਬੀਰ ਸਿੰਘ ਫਲੋਰਾ ਚੇਅਰਮੈਨ ਨੇ ਕੀਤਾ।

> ਸਾਈਟੇਸ਼ਨਾ ਦਾ ਪ੍ਰਬੰਧ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕੀਤਾ। ਆਸ ਹੈ ਕਿ ਭਵਿੱਖ ਵਿੱਚ ਹੋਰ ਉਤਸ਼ਾਹ ਤੇ ਮਿਹਨਤ ਨਾਲ ਵਿਸਾਖੀ ਮੇਲੇ ਨੂੰ ਮਨਾਉਣ ਦਾ ਉਪਰਾਲਾ ਕਰਨ ਬਾਰੇ ਜ਼ਿਕਰ ਕੀਤਾ ਗਿਆ।

> ਕੁਝ ਇੱਕ ਪ੍ਰਬੰਧਕਾ ਨੂੰ ਗੁਰੂ ਨੇ ਕਿੰਤੂ ਪ੍ਰੰਤੂ ਲਈ ਛੱਡਿਆ ਹੋਇਆ ਸੀ। ਉਹ ਹੁੱਜਤਾਂ ਕਰਦੇ ਆਮ ਵੇਖੇ ਗਏ। ਜਿਵੇਂ ਉਹਨਾਂ ਦਾ ਨਿੱਜੀ ਗੁਰਦੁਆਰਾ ਹੋਵੇ। ਅਜਿਹੇ ਪ੍ਰਬੰਧਕਾਂ ਨੂੰ ਦੀਰ ਰੱਖਣਾ ਚਾਹੀਦਾ ਹੈ।

> ਪਰ ਗੁਰੂ ਘਰ ਦੀ ਨਵੀਂ ਬਿਲਡਿੰਗ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੈਟਰੋਪੁਲਿਟਨ ਦਾ ਵਿਲੱਖਣ ਗੁਰੂ ਘਰ ਬਣੇਗਾ। ਜਿਸ ਦੀ ਕਾਰ ਸੇਵਾ ਚੱਲ ਰਹੀ ਹੈ।

> ਅੋਸਤਨ ਸੇਵਾ ਬਾਰੇ ਸੂਤਰਾਂ ਨੇ ਦੱਸਿਆ ਕਿ ਸਤਾਰਾ ਮਿਲੀਅਨ ਦਾ ਝਰਚਾ ਇਸ ਗੁਰੂ ਘਰ ਤੇ ਆਵੇਗਾ। ਜਿਸ ਲਈ ਸੇਵਾਵਾ ਭਰਪੂਰ ਆ ਰਹੀਆਂ ਹਨ।

> ਸਮੁੱਚਾ ਵਿਸਾਖੀ ਮੇਲਾ ਗੁਰਦੁਆਰਾ ਜੀ ਐਨ ਐਫ ਦੇ ਵੱਖਰੀ ਛਾਪ ਛੱਡ ਗਿਆ । ਜਿਸ ਦੀ ਚਰਚਾ ਦੂਰ ਦੁਰਾਢੇ ਤੱਕ ਹੁੰਦੀ ਵੇਖੀ ਗਈ। ਜਿਸ ਲਈ ਪ੍ਰਬੰਧਕ ਧੰਨਵਾਦ ਦੇ ਪਾਤਰ ਹਨ।

LEAVE A REPLY

Please enter your comment!
Please enter your name here