ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਸਤੇਨੇਦਲੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ 73 ਵੀਂ ਬਰਸੀ ਨੂੰ ਸਮਰਪਿਤ ਤਿੰਨ ਰੋਜਾ ਸਮਾਗਮ ਸੰਪੰਨ

0
181

ਮਿਲਾਨ (ਦਲਜੀਤ ਮੱਕੜ) ਬ੍ਰਹਮ ਗਿਆਨੀ, ਵਿਿਦਆ ਦੇ ਦਾਨੀ ਅਤੇ ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ 73 ਵੀਂ ਬਰਸੀ ਨੂੰ ਸਮਰਪਿਤ ਇਟਲੀ ਦੇ ਜਿਲਾ ਬਰੇਸ਼ੀਆ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਸਤੇਨੇਦਲੋ ਵਿਖੇ ਤਿੰਨ ਰੋਜਾ ਸਮਾਗਮ ਕਰਵਾਇਆ ਗਿਆ। ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਜੂਨ ਦੇ ਅਖੀਰਲੇ ਹਫਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮੌਕੇ ਸਮਾਗਮ ਕਰਵਾਏ ਜਾਂਦੇ ਹਨ। ਇਸ ਬਰਸੀ ਸਮਾਗਮ ਤੇ 23 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਸਾਹਿਬ ਜੀ ਆਰੰਭ ਕਰਵਾਏ ਗਏ। ਇਸ ਮੌਕੇ ਤਿੰਨੇ ਦਿਨ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਪ੍ਰਵਾਹ ਚੱਲੇ। ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ । ਇਸ ਮੌਕੇ ਵੱਖ ਵੱਖ ਜੱਥਿਆਂ ਦੁਆਰਾ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਜਾਣੂ ਕਰਵਾਇਆ। ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਚੱਲੇ। ਇਸ ਮੌਕੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਅਤੇ ਸਾਥੀ ਨੇ ਕੀਰਤਨ ਅਤੇ ਸਤਨਾਮ ਸਿੰਘ ਸਰਹਾਲੀ ਵਾਲਿਆ ਦੇ ਕਵੀਸ਼ਰੀ ਜੱਥੇ ਨੇ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੁਆਰਾ ਦਰਸਾਏ ਗਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆ ਵੀ ਪਹੁੰਚੀਆਂ। ਵੱਖ ਵੱਖ ਆਗੂਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਅੱਜ ਸੰਤਾਂ ਦੁਆਰਾ ਦੱਸੇ ਰਸਤੇ ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ । ਅੱਜ ਬੱਚਿਆ ਨੂੰ ਗੁਰਬਾਣੀ ਨਾਲ ਜੋੜ ਕੇ ਗੁਰੂ ਵਾਲੇ ਬਣਾਈਏ ਅਤੇ ਇਤਿਹਾਸ ਤੋਂ ਜਾਣੂੰ ਕਰਵਾਈਏ ।ਇਸ ਮੌਕੇ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਲੰਗਰ ਅਤੇ ਸਟਾਲ ਲਗਾਏ ਗਏ।ਇਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਕਸਤੇਨੇਦਲੋ ਦੀ ਸਮੁੱਚੀ ਕਮੇਟੀ ਜਿਨ੍ਹਾ ਵਿਚ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਜੀ ਬੂਰੇ ਜੱਟਾ, ਭਾਈ ਲਾਲ ਸਿੰਘ ਜੀ ਸੁਰਤਾਪੁਰ, ਦੇਵ ਸਿੰਘ ਰਹੀਮਪੁਰ, ਸੰਤੋਖ ਸਿੰਘ ਲਾਂਬੜਾ, ਹਰਦੇਵ ਸਿੰਘ ਗਰੇਵਾਲ਼, ਜਗਜੀਤ ਸਿੰਘ ਧਾਲੀਵਾਲ, ਭਾਈ ਸੁੱਖਦੇਵ ਸਿੰਘ, ਭੁਪਿੰਦਰ ਸਿੰਘ ਮੁਲਤਾਨੀ, ਜਰਨੈਲ ਸਿੰਘ, ਪ੍ਰਿਤਪਾਲ ਸਿੰਘ,ਰਮਿੰਦਰ ਸਿੰਘ, ਜਸਵੀਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਜਗਦੀਸ਼ ਲਾਲ, ਚਰਨਜੀਤ ਸਿੰਘ ਆਦਿ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਸਟਾਲ ਲਗਾਉਣ ਵਾਲੀਆਂ ਸੰਗਤਾਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here