ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਮੰਡੀ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ ਨੇ ਦਾਣਾ ਮੰਡੀ ਰਈਆ, ਖਿਲਚੀਆਂ, ਸਠਿਆਲਾ, ਬੁਤਾਲਾ, ਕਾਲੇਕੇ ਦੀ ਹਾੜ੍ਹੀ ਸੀਜਨ ਦੀ ਖ੍ਰੀਦ ਸੁਰੂ ਕਰਵਾਈ

0
4

ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਮੰਡੀ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ ਨੇ ਦਾਣਾ ਮੰਡੀ ਰਈਆ, ਖਿਲਚੀਆਂ, ਸਠਿਆਲਾ, ਬੁਤਾਲਾ, ਕਾਲੇਕੇ ਦੀ ਹਾੜ੍ਹੀ ਸੀਜਨ ਦੀ ਖ੍ਰੀਦ ਸੁਰੂ ਕਰਵਾਈ

ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਅੱਜ ਪਿਛਲੇ ਕੁਝ ਦਿਨਾਂ ਤੋਂ ਚਲਦੀ ਆ ਰਹੀ ਹੜਤਾਲ ਤੋਂ ਬਾਅਦ ਦਾਣਾ ਮੰਡੀ ਰਈਆ ਵਿਖੇ ਚੇਅਰਮੈਨ ਸੁਰਜੀਤ ਸਿੰਘ ਕੰਗ, ਮੰਡੀ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ, ਡਿਪਟੀ ਡੀ.ਐਮ.ਓ. ਬਿਕਰਮਜੀਤ ਸਿੰਘ, ਇਸਪੈਕਟਰ ਹਰਦੀਪ ਸਿੰਘ, ਵਿਕਰਮਜੀਤ ਸਿੰਘ ਪੱਡਾ, ਅਮਰਜੀਤ ਸਿੰਘ ਮਾਰਕੀਟ ਕਮੇਟੀ, ਹਰਮਨਦੀਪ ਸਿੰਘ ਪੰਨਗ੍ਰੇਨ, ਡਾ: ਸਿਵ ਦੇਵ, ਰਾਕੇਸ਼ ਗੋਰਾ ਪਨਸਪ ਹਰਜੀਤ ਕੌਰ ਵੇਅਰਹਾਉਸ, ਪੁਸ਼ਪਿੰਦਰ ਸਿੰਘ ਮਾਰਕਫੈਡ ਅਤੇ ਸਮੂਹ ਆੜ੍ਹਤੀਆਂ ਸਾਹਬਾਨਾਂ ਵੱਲੋਂ ਮੰਡੀ ਦੀ ਖ੍ਰੀਦ ਸੇਖੋਂ ਟ੍ਰੇਡਿੰਗ ਕੰਪਨੀ ਤੋਂ ਸੁਰੂ ਕਰਵਾਈ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ । ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਦੀ ਖ੍ਰੀਦ ਨਿਰਵਿਘਨ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕੰਗ ਅਤੇ ਪੱਡਾ ਨੇ ਕਿਹਾ ਕਿ ਜੇਕਰ ਕਿਸੇ ਵੀ ਆੜ੍ਹਤੀਆਂ ਸਾਹਿਬਾਨ, ਕਿਸਾਨ, ਮਜਦੂਰ ਅਤੇ ਮੁਲਾਜਮ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਹੋਵੇ ਤਾਂ ਉਹ ਮਾਰਕੀਟ ਕਮੇਟੀ ਦਫਤਰ ਜਾਂ ਮੰਡੀ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਹੈ । ਉਹਨਾਂ ਕਿਹਾ ਕਿ ਅਸੀ 24 ਘੰਟ ਹਾੜੀ ਦੇ ਸੀਜਨ ਵਿੱਚ ਮੰਡੀ ਵਿੱਚ ਮੌਜੂਦ ਰਹਾਂਗੇ ਅਤੇ ਮੰਡੀਆਂ ਦੇ ਸਾਰੇ ਪ੍ਰਬੰਧ ਪਹਿਲਾ ਹੀ ਮੁਕੰਮਲ ਕਰ ਲਏ ਗਏ ਹਨ । ਇਸ ਮੌਕ ਚੇਅਰਮੈਨ ਸੁਰਜੀਤ ਸਿੰਘ ਕੰਗ ਦੇ ਨਾਲ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ, ਸਰਪਰਸਤ ਕੋਮਲ ਸਿੰਘ ਮਾਨ, ਗੁਰਮੇਜ ਸਿੰਘ ਪੱਡਾ, ਪਿਆਰਾ ਸਿੰਘ ਸੇਖੋਂ . ਨਿਮਰਲ ਸਿੰਘ ਪੱਡਾ, ਰਾਜੀਵ ਭੰਡਾਰੀ, ਸੁਖਜਿੰਦਰ ਸਿੰਘ ਲਵਲੀ, ਪਰਮਿੰਦਰ ਸਿੰਘ ਪਾਰੋਵਾਲ, ਰਾਜੇਸ਼ ਟਾਗਰੀ, ਦਵਿੰਦਰ ਸਿੰਘ ਭੰਗੂ, ਸੁਰਿੰਦਰ ਕੁਮਾਰ, ਰਾਮ ਲੁਭਾਇਆ ਮੀਆਂਵਿੰਡ, ਅਭੂ ਜੋਸ਼ੀ, ਜਸਬੀਰ ਸਿੰਘ ਨਾਹਰਾ, ਰਾਜਨ ਵਰਮਾ, ਬਾਊ ਤਿਲਕ ਰਾਜ ਜੀ, ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਸੰਤੋਖ ਸਿੰਘ ਚੀਮਾਂ, ਜੈਮਲ ਸਿੰਘ ਖੋਜਕੀਪੁਰ, ਹਰੀਪਾਲ ਉੱਪਲ, ਬਲਕਾਰ ਸਿੰਘ, ਗੱਜਣ ਸਿੰਘ ਧੂਲਕਾ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਕੰਵਲਜੀਤ ਕਿਸਾਨ ਟ੍ਰੇਡਿੰਗ, ਮਾਨ ਬ੍ਰਦਰਜ਼, ਗੁਰਦੇਵ ਸਿੰਘ ਖਾਲਸਾ, ਗੁਰਦੇਵ ਸਿੰਘ ਆਦਿ ਆਗੂ ਹਾਜਰ ਸਨ ।

LEAVE A REPLY

Please enter your comment!
Please enter your name here