ਚੋਣਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ‘ਆਪ’ ਨੂੰ ਮਿਲੀ ਮਜ਼ਬੂਤੀ

0
25

ਮਾਈ ਰੂਪ ਕੌਰ ਬਾਗੜੀਆਂ ਦੀ ਅਗਵਾਈ ਵਿੱਚ ਅਮਰਗੜ੍ਹ ਦੇ ਕਈ ਉੱਘੇ ਕਾਂਗਰਸੀ ਆਗੂ ਤੇ ਸਰਪੰਚ ਆਪ ਵਿੱਚ ਹੋਏ ਸ਼ਾਮਲ

ਸੀਐਮ ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ

ਚੰਡੀਗੜ੍ਹ, 27 ਮਾਰਚ

ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਦਿਨੋਂ-ਦਿਨ ਦੂਜੀਆਂ ਪਾਰਟੀਆਂ ਤੋਂ ਮਜਬੂਤ ਹੁੰਦੀ ਜਾ ਰਹੀ ਹੈ। ਪਹਿਲਾਂ ਉੱਘੇ ਦਲਿਤ ਆਗੂ ਗੁਰਪ੍ਰੀਤ ਸਿੰਘ ਜੀਪੀ ‘ਆਪ’ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ 2024 ਦੀਆਂ ਆਮ ਚੋਣਾਂ ਲਈ ਇਸ ਸੀਟ ਤੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ। ਫਿਰ ਵਿਧਾਨ ਸਭਾ ਹਲਕਾ ਅਮਰਗੜ੍ਹ ਦੀ ਇੱਕ ਹੋਰ ਵੱਡੀ ਆਗੂ ਮਾਈ ਰੂਪ ਕੌਰ ਬਾਗੜੀਆਂ ਕਾਂਗਰਸ ਛੱਡ ਕੇ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ।

ਬੁੱਧਵਾਰ ਨੂੰ ਮਾਈ ਰੂਪ ਕੌਰ ਬਾਗੜੀਆਂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਈ ਕਾਂਗਰਸੀ ਆਗੂ ਅਤੇ ਅਹੁਦੇਦਾਰ ਅਤੇ ਅਮਰਗੜ੍ਹ ਦੇ ਕਈ ਪਿੰਡਾਂ ਦੇ ਸਰਪੰਚ ‘ਆਪ’ ਵਿੱਚ ਸ਼ਾਮਲ ਹੋਏ।  ‘ਆਪ’ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਨੇ  ਮਾਈ ਰੂਪ ਕੌਰ ਬਾਗੜੀਆਂ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ।  ਇਸ ਤੋਂ ਬਾਅਦ ਉਨ੍ਹਾਂ ਅੱਜ ‘ਆਪ’ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੂੰ ਅਧਿਕਾਰਤ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਮਾਨ ਨੇ ਸਮੂਹ ਆਗੂਆਂ ਨੂੰ ਸਾਡੇ ਸੂਬੇ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਆ।

ੳਨਾਂ ਦੇ ਨਾਲ ਭਾਈ ਨਰਪਤ ਸਿੰਘ ਬਾਗੜੀਆ (ਸਾਬਕਾ ਜਨਰਲ ਸਕੱਤਰ ਯੂਥ ਕਾਂਗਰਸ), ਹਰਮਨ ਕੌਰ ਬਾਗੜੀਆਂ (ਸਮਾਜਕ ਭਾਰਤੀ ਯੂਥ ਕਾਂਗਰਸ, ਕੋਆਰਡੀਨੇਟਰ ਜਵਾਹਰ ਬਾਲ ਮੰਚ ਕਾਂਗਰਸ, ਜਨਰਲ ਸਕੱਤਰ ਮਹਿਲਾ ਕਾਂਗਰਸ ਪੰਜਾਬ), ਸਿਮਰਜੀਤ ਸਿੰਘ ਸੇਹਕੇ ਸਾਬਕਾ ਵਾਈਸ ਚੇਅਰਮੈਨ, ਪੰਜਾਬ ਪ੍ਰਦੇਸ਼ ਕਾਂਗਰਸ (ਕਿਸਾਨ ਤੇ ਮਜ਼ਦੂਰ ਸੈੱਲ ਪੰਜਾਬ), ਪਰਮਜੀਤ ਸਿੰਘ ਬਾਗੜੀ (ਸਾਬਕਾ ਸਰਪੰਚ) ਜਿਲ੍ਹਾ ਪ੍ਰਧਾਨ ਐਸ.ਸੀ ਸੈਲ ਅਕਾਲੀ ਦਲ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਜਿਲ੍ਹਾ ਪ੍ਰਧਾਨ ਐਸ.ਸੀ ਸੈਲ ਮਾਲੇਰਕੋਟਲਾ, ਹਰਮੀਤ ਸਿੰਘ ਜਿਲ੍ਹਾ ਪ੍ਰਧਾਨ ਇੰਟਕ ਕਾਂਗਰਸ ਸੰਗਰੂਰ ਅਤੇ ਮਾਲੇਰਕੋਟਲਾ, ਗੁਰਵਿੰਦਰ ਸਿੰਘ ਸਰਪੰਚ ਨਿਆਮਤਪੁਰ ਪ੍ਰਧਾਨ ਸਰਪੰਚ ਯੂਨੀਅਨ ਜਿਲ੍ਹਾ ਮਾਲੇਰਕੋਟਲਾ, ਗੁਰਵਿੰਦਰ ਸਿੰਘ.  ਸਿੰਘ ਗੁਆਰਾ ਸਾਬਕਾ ਬਲਾਕ ਪ੍ਰਧਾਨ ਕਿਸਾਨ ਤੇ ਮਜ਼ਦੂਰ ਸੈੱਲ ਅਮਰਗੜ੍ਹ, ਭਗਵੰਤ ਸਿੰਘ ਭਾਦੀ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਮਾਲੇਰਕੋਟਲਾ, ਜੈਪਿੰਦਰ ਸਿੰਘ ਰਿੰਕੂ ਨੌਸ਼ਹਿਰਾ, ਕਰਮਜੀਤ ਸਿੰਘ ਰਟੌਲ ਬਲਾਕ ਸਮਿਤੀ ਮੈਂਬਰ, ਕਲਵਿੰਦਰ ਸਿੰਘ ਸਰਪੰਚ ਸੰਗਾਲਾ, ਨਰਿੰਦਰ ਸਿੰਘ ਬਿਲੂ ਰਾਵਣ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਸੰਗਰੂਰ, ਅਬਦੁਲ ਗਫੂਰ  ਅਹਿਮਦਗੜ੍ਹ ਅਤੇ ਗੁਰਪ੍ਰੀਤ ਸਿੰਘ ਅਹਿਮਦਗੜ੍ਹ ਵੀ ਪਾਰਟੀ ਵਿੱਚ ਸ਼ਾਮਲ ਹੋਏ।  ਸਮੂਹ ਆਗੂਆਂ ਤੇ ਸਰਪੰਚਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੀ ਕਾਮਯਾਬੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here