ਜਨਵਾਦੀ ਲੇਖਕ ਸੰਘ ਦੀ ਹੋਈ ਭਰਵੀਂ ਇਕੱਤਰਤਾ
ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਪ੍ਰਧਾਨ ਅਤੇ ਮਨਮੋਹਨ ਸਿੰਘ ਢਿੱਲੋਂ ਬਣੇ ਸ੍ਰਪ੍ਰਸਤ
ਅੰਮ੍ਰਿਤਸਰ, 19 ਅਪ੍ਰੈਲ – ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵਲੋਂ ਪੰਜਾਬੀ ਸਾਹਿਤਕਾਰਾਂ ਦੀ ਇਕੱਤਰਤਾ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕੀਤੀ ਗਈ ਜਿਸ ਵਿਚ ਸਿੱਖ ਚਿੰਤਕ ਅਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਦਾ ਨਵ ਪ੍ਰਕਾਸ਼ਿਤ ਨਾਵਲ ” ਮੈਂ ਮੁੜ੍ਹ ਆਵਾਂਗੀ ” ਰਲੀਜ਼ ਕੀਤਾ ਗਿਆ ।
ਲੇਖਕ ਸੰਘ ਜਰਨਲ ਸੱਕਤਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਸਭਾ ਵਲੋਂ ਆਏ ਆਦੀਬਾਂ ਦਾ ਸਵਾਗਤ ਕਰਦਿਆਂ ਕਿਹਾ ਮਰਹੂਮ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਸਾਹਿਤਕ ਜੋੜੀ ਨੇ ਸਭਾ ਨੂੰ ਸਾਹਿਤਕ ਬੁਲੰਦੀਆਂ ਤੇ ਪਹੁਚਾਇਆ ਸੀ।
ਸਭਾ ਦੇ ਸਕੱਤਰ ਸੁਮੀਤ ਸਿੰਘ ਨੇ ਸਭਾ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ ਅਤੇ ਹਾਜ਼ਰ ਮੈਂਬਰਾਂ ਨੇ ਸਰਬਸਮਤੀ ਤਾਹਿਤ ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਨੂੰ ਸਭਾ ਦੇ ਸਰਪ੍ਰਸਤ ਅਤੇ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੂੰ ਪ੍ਰਧਾਨ ਥਾਪਿਆ ਗਿਆ। ਪ੍ਰਿੰ ਕੁਲੰਵਤ ਸਿੰਘ ਅਣਖੀ ਨੇ ਦੋਹਾਂ ਸਾਹਿਤਕਾਰਾਂ ਨੂੰ ਮੁਬਾਰਕਬਾਦ ਦੇਂਦਿਆਂ ਅਗਲੇ ਸਾਹਿਤਕ ਸਮਾਗਮ ਉਲੀਕਣ ਲਈ ਵੀ ਪ੍ਰੇਰਿਆ।
ਰਚਨਾਵਾਂ ਦੇ ਚੱਲੇ ਦੌਰ ਵਿਚ ਮੱਖਣ ਭੈਣੀਵਾਲ ਵਲੋਂ “ਨੀਲੀ ਛੱਤ ਵਾਲਾ ਸਾਡੇ ਕੰਮ ਕਰਦਾ” ਗੀਤ ਗਾ ਕੇ ਸਿਖਰ ਸਿਰਜਿਆ ਜਦਕਿ ਗੁਰਜੀਤ ਕੌਰ ਅਜਨਾਲਾ, ਰਮਿੰਦਰਜੀਤ ਕੌਰ, ਪਰਮਜੀਤ ਕੌਰ, ਜਸਵੰਤ ਗਿੱਲ, ਇਕਵਾਕ ਸਿੰਘ ਪੱਟੀ, ਅੰਗਰੇਜ਼ ਸਿੰਘ ਵਿਰਦੀ ਆਦਿ ਨੇ ਸਹਿਤਕ ਰਚਨਾਂਵਾਂ ਰਾਹੀਂ ਚੰਗਾ ਰੰਗ ਬੰਨਿਆ।
ਮੋਹਿਤ ਸਹਿਦੇਵ ਅਤੇ ਡਾ ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਕੈਪਸ਼ਨ:- ਇਕਵਾਕ ਸਿੰਘ ਪੱਟੀ ਦਾ ਨਾਵਲ ਜਾਰੀ ਕਰਦੇ ਹੋਏ ਦੀਪ
ਦੇਵਿੰਦਰ ਸਿੰਘ, ਵਜ਼ੀਰ ਸਿੰਘ ਰੰਧਾਵਾ, ਕੁਲਵੰਤ ਸਿੰਘ ਅਣਖੀ, ਮਨਮੋਹਨ ਢਿੱਲੋਂ ਅਤੇ ਹੋਰ ਸਥਾਨਕ ਸਾਹਿਤਕਾਰ






