ਜ਼ਮੀਨੀ ਘੋਲ ਅਤੇ ਮਜ਼ਦੂਰ ਦਿਹਾੜੇ ਨੂੰ ਮਨਾਉਣ ਸਬੰਧੀ ਕਾ੍ਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਬੈਠਕਾਂ 

0
28
ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 18 ਅਪਰੈਲ, 2024: ਤੀਸਰੇ ਹਿੱਸੇ ਦੇ ਜ਼ਮੀਨੀ ਘੋਲ ਅਤੇ ਮਜ਼ਦੂਰ ਦਿਹਾੜੇ ਨੂੰ ਮਨਾਉਣ ਸਬੰਧੀ ਕਾ੍ਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ ਉੱਪਲੀ (ਸੰਗਰੂਰ) ਵਿਖੇ ਪਿੰਡਾਂ ਦੇ ਮਜ਼ਦੂਰ ਆਗੂਆਂ ਦੀ ਅਹਿਮ ਮੀਟਿੰਗ ਬਾਬਾ ਜੀਵਨ ਸਿੰਘ ਧਰਮਸ਼ਾਲਾ ‘ਚ ਕੀਤੀ ਗਈ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਪਾਲ ਨਮੋਲ ਕਿਹਾ ਕਿ ਪੰਜਾਬ ‘ਚ ਜ਼ਮੀਨ ਦੀ ਕਾਣੀ ਵੰਡ ਅਜੇ ਵੀ ਖ਼ਤਮ ਨਹੀਂ ਹੋਈ। ਸਰਕਾਰ ਅਪਣੇ ਹੀ ਬਣਾਏ ਕਾਨੂੰਨ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਨਹੀਂ ਕਰ ਰਹੀ। ਪੰਜਾਬ ਦੇ ਦਲਿਤ ਖੇਤ ਮਜ਼ਦੂਰ ਜ਼ਮੀਨ ਤੋਂ ਬਿਲਕੁੱਲ ਵਾਂਝੇ ਹਨ ਜਿਸ ਕਾਰਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਦਲਿਤ ਖੇਤ ਮਜ਼ਦੂਰ ਪੰਚਾਇਤੀ ਜ਼ਮੀਨ ਚੋ ਤੀਸਰੇ ਹਿੱਸੇ ਦੀ ਜ਼ਮੀਨ ਦੀ ਪ੍ਰਾਪਤੀ ਲਈ ਜ਼ਮੀਨੀ ਘੋਲ ਲੜ ਰਹੇ ਹਨ ਇਸ ਸਾਲ ਜ਼ਮੀਨੀ ਘੋਲ ਪੂਰੇ ਜ਼ੋਰਾਂ ਨਾਲ ਕੀਤਾ ਜਾਵੇਗਾ। ਇਸ ਤੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਨਮੋਲ ਅਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਮਜ਼ਦੂਰ ਦਿਹਾੜੇ ਨੂੰ ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਚ ਮਨਾਇਆ ਜਾਵੇਗਾ। ਅਖੀਰ ਚ ਆਗੂਆਂ ਨੇ ਕਿਹਾ ਕਿ ਖੇਤ‌ ਮਜ਼ਦੂਰਾਂ ਦੀ ਮੁਕਤੀ ਜਥੇਬੰਦ ਹੋਏ ਬਿਨਾਂ ਨਹੀਂ ਹੋ ਸਕਦੀ।
ਅੱਜ ਵੀ ਮੀਟਿੰਗ ਵਿੱਚ ਮੇਜਰ ਸਿੰਘ, ਜੰਗੀਰ ਸਿੰਘ ਉੱਪਲੀ, ਅਮਰੀਕਾ ਸਿੰਘ, ਸੱਤਪਾਲ ਸਿੰਘ ਮਹਿਲਾਂ ਚੌਕ, ਗੁਰਤੇਜ ਸਿੰਘ ਸੁਨਾਮ, ਪਰਮਜੀਤ ਸਿੰਘ ਸੁਨਾਮ, ਜਗਸੀਰ ਸਿੰਘ ਬਿਗੜਵਾਲ, ਗੁਰਮੇਲ ਸਿੰਘ ਸ਼ੇਰੋਂ, ਦਰਸ਼ਨ ਸਿੰਘ ਲਖਮੀਰਵਾਲਾ, ਨਿਰਭੈ ਸਿੰਘ ਮੌੜਾਂ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here