“ਡਾ. ਅੰਬੇਡਕਰ ਤੇ ਉਸ ਦੇ ਸਾਥੀ”  ਪ੍ਰਤੀਯੋਗੀ ਪ੍ਰੀਖਿਆ  ਸ. ਹਾ. ਸ ਰਾਊਵਾਲ ਵਿਖੇ ਆਯੋਜਿਤ

0
4
oplus_131072
“ਡਾ. ਅੰਬੇਡਕਰ ਤੇ ਉਸ ਦੇ ਸਾਥੀ”  ਪ੍ਰਤੀਯੋਗੀ ਪ੍ਰੀਖਿਆ  ਸ. ਹਾ. ਸ ਰਾਊਵਾਲ ਵਿਖੇ ਆਯੋਜਿਤ
“ਡਾਕਟਰ ਭੀਮ ਰਾਓ ਅੰਬੇਡਕਰ ਅਤੇ ਉਸ ਦੇ ਸਾਥੀ” ਸਿਰਲੇਖ ਹੇਠ ਛਪੀ    ਜਾਣਕਾਰੀ ਭਰਪੂਰ  ਪ੍ਰਤੀਯੋਗੀ ਪੁਸਤਕ ਪ੍ਰੀਖਿਆ  ਸਰਕਾਰੀ ਹਾਈ ਸਕੂਲ  ਰਾਊਵਾਲ ਵਿਖੇ  ਸਰਪੰਚ ਦਲਜੀਤ ਸਿੰਘ ,ਪੰਚ ਰੇਸ਼ਮ ਸਿੰਘ, ਪੰਚ ਸੁਖਵਿੰਦਰ ਸਿੰਘ ਖਾਲਸਾ ਫੌਜੀ , ਮੁੱਖ ਅਧਿਆਪਕ ਗੁਰਦੀਪ ਸਿੰਘ ਤੇ ਬਲਾਕ ਮੈਂਟਰ  ਅਧਿਆਪਕ ਪਰਮਜੀਤ ਸਿੰਘ ਸਵੱਦੀ ਕਲਾਂ , ਮੈਡਮ ਮਨਜੀਤ ਕੌਰ ਦੇ ਸਾਰਥਕ ਸਹਿਯੋਗ ਅਤੇ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ ਦੀ ਦੇਖ ਰੇਖ ਹੇਠ  ਕਰਵਾਈ ਗਈ ।
ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੇ ਭਰਪੂਰ ਉਤਸਾਹ ਦਿਖਾਇਆ ।
ਪਿੰਡ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ  ਇਸ ਪ੍ਰੀਖਿਆ ਬਾਰੇ  ਸਰਪੰਚ ਦਲਜੀਤ ਸਿੰਘ ਤੇ ਪੰਚ ਰੇਸ਼ਮ ਸਿੰਘ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਤੇ ਜੀਵਨ ਵਿੱਚ ਕੁਝ ਨਿਵੇਕਲਾ ਕਰ ਵਿਖਾਉਣ ਦਾ ਜਜ਼ਬਾ ਪੈਦਾ ਕਰਨ ਹਿੱਤ ਡਾ . ਭੀਮ ਰਾਓ ਅੰਬੇਡਕਰ ਵਰਗੇ ਰਹਿਬਰਾਂ ਦੇ ਜੀਵਨ ਸੰਘਰਸ਼ਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਅਜਿਹੇ ਉਪਰਾਲੇ ਵਿਦਿਆਰਥੀ ਤੇ ਸਮਾਜ ਪੱਖੀ ਹੁੰਦੇ ਹਨ । ਅਜਿਹੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਦੀਆਂ ਹਨ ।
ਪ੍ਰੀਖਿਆ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੂੰ ਹੌਸਲਾ ਅਫਜਾਈ ਹਿੱਤ ਪ੍ਰੋਫੈਸਰ ਐੱਸ . ਐੱਸ ਕੌਲ ਮੈਮੋਰੀਅਲ ਟਰੱਸਟ ਦੇ ਮੈਂਬਰ ਲੈਕ : ਹਰਭਿੰਦਰ ਸਿੰਘ ਮੁੱਲਾਂਪੁਰ ਅਤੇ ਸਮੁੱਚੀ ਪੰਚਾਇਤ ਵੱਲੋਂ ਸਟੇਸ਼ਨਰੀ ਵੰਡੀ ਗਈ ।

LEAVE A REPLY

Please enter your comment!
Please enter your name here