ਡਾ. ਪਿਆਰੇ ਲਾਲ ਗਰਗ ਨੂੰ ਸਿੱਖ ਕੌਸ਼ਲ ਸੈਂਟਰਲ ਕੈਲੇਫੋਰਨੀਆਂ ਨੇ ਦਿੱਤੀ ਖਾਣੇ ਦੀ ਦਾਵਤ

0
140

“ਪੰਜਾਬ, ਸਿਆਸਤ ਅਤੇ ਪੰਜਾਬੀਅਤ ਬਾਰੇ ਹੋਈ ਵਿਚਾਰ ਚਰਚਾ”

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ, ਬਹੁ-ਪੱਖੀ ਸਖਸੀਅਤ ਅਤੇ ਉੱਘੇ ਵਿਦਵਾਨ ਡਾ. ਪਿਆਰੇ ਲਾਲ ਗਰਗ ਆਪਣੀ ਅਮਰੀਕਾ ਫੇਰੀ ‘ਤੇ ਆਏ ਹੋਏ ਸਨ। ਜਿੰਨ੍ਹਾਂ ਨੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸੇ ਲੜੀ ਅਧੀਨ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੁਆਰਾ ਬੀਤੇ ਦਿਨੀ ਸਮੂੰਹ ਮੈੰਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਫਰਿਜ਼ਨੋ ਦੇ ਤੰਦੂਰੀ ਨਾਈਟ ਰੈਸਟੋਰੈਂਟ ਵਿੱਚ ਦੁਪਿਹਰ ਦੇ ਖਾਣੇ ‘ਤੇ ਬੁਲਾਇਆ ਗਿਆ। ਜਿੱਥੇ ਕੌਸ਼ਲ ਦੇ ਆਗੂ ਸੁਖਦੇਵ ਸਿੰਘ ਚੀਮਾਂ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਸਭ ਨੂੰ ਜਾਣ-ਪਹਿਚਾਣ ਕਰਵਾਉਣ ਨਾਲ ਸ਼ੁਰੂ ਹੋਈ ਵਿਚਾਰ ਚਰਚਾ।

ਜਿੱਥੇ ਹਾਜ਼ਰ ਮੈਂਬਰਾਂ ਨੇ ਡਾ. ਪਿਆਰੇ ਲਾਲ ਗਰਗ ਨਾਲ ਭਾਈਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ‘ਤੇ ਵਿਚਾਰਾਂ ਦੀ ਸਾਂਝ ਪਾਈ। ਡਾ. ਪਿਆਰੇ ਲਾਲ ਗਰਗ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਬੋਲਦੇ ਰਹਿੰਦੇ ਹਨ। ਇਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ, ਗਿਆਨ ਅਤੇ ਸਤਿਕਾਰ ਰੱਖਦੇ ਹਨ। ਇਹੀ ਕਾਰਨ ਹੈ ਕਿ ਉਹ ਸਿੱਖ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਗੱਲ ਵੀ ਕਰਦੇ ਹਨ। ਇਸ ਸਮੇਂ ਹਾਜ਼ਰੀਨ ਸਿੱਖ ਕੌਸ਼ਲ ਆਫ ਕੈਲੇਫੋਰਨੀਆਂ ਦੇ ਸਮੂੰਹ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵੱਖ-ਵੱਖ ਹਲਾਤਾਂ ਵਾਰੇ ਵੀ ਵਿਚਾਰ ਚਰਚਾ ਖੁੱਲ ਕੇ ਹੋਈ। ਜਿੰਨਾਂ ਵਿੱਚ ਭਾਰਤ ਦੀ ਆਜ਼ਾਦੀ ਅਤੇ ਉੱਥੋਂ ਦੇ ਲੋਕ। ਮੌਜੂਦਾ ਸਰਕਾਰਾਂ ਦੇ ਕਾਰ-ਵਿਵਹਾਰ ਲੋਕਾਂ ਦੀ ਤ੍ਰਾਸਦੀ ਆਦਿਕ ਵਿਚਾਰਾਂ ਸ਼ਾਮਲ ਸਨ।

ਇਸ ਖਾਣੇ ਦੀ ਇਕੱਤਰਤਾ ਅਤੇ ਖੁੱਲੀ ਵਿਚਾਰ ਚਰਚਾ ਕਰਨ ਲਈ ਡਾ. ਪਿਆਰੇ ਲਾਲ ਗਰਗ ਨੇ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ. ਗਰਗ ਦਾ ਵਿਸ਼ੇਸ਼ ਧੰਨਵਾਦ ਕਰਨ ਵਾਲੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਚੀਮਾਂ, ਚਰਨਜੀਤ ਸਿੰਘ ਬਾਠ, ਪਰਮਪਾਲ ਸਿੰਘ ਆਦਿਕ ਸ਼ਾਮਲ ਸਨ। ਜਦ ਕਿ ਸਿੱਖ ਕੌਸ਼ਲ ਦੇ ਬਾਕੀ ਮੈਂਬਰਾਂ ਵਿੱਚ ਰਾਜਵਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਗਿੱਲ, ਗੁਰਬਚਨ ਸਿੰਘ, ਭਰਪੂਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਾਠ, ਪਿਸ਼ੌਰਾਂ ਸਿੰਘ ਢਿੱਲੋ, ਚਰਨਜੀਤ ਸਿੰਘ ਸਹੋਤਾ, ਲਖਵਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਢਿੱਲੋ, ਡਾ. ਹਰਚਰਨ ਸਿੰਘ ਚੰਨ, ਡਾ. ਅਜੀਤ ਸਿੰਘ ਖੈਹਿਰਾ, ਕੈਪਟਨ ਹਰਦੇਵ ਸਿੰਘ ਗਿੱਲ, ਗੁਰਦੇਵ ਸਿੰਘ ਮੁਹਾਰ, ਸਤਵਿੰਦਰ ਸਿੰਘ ਬਲਗਨ, ਕੁਲਵੰਤ ਉੱਭੀ, ਪਰਮਪਾਲ ਸਿੰਘ, ਸਰਵਨ ਕੁਮਾਰ ਵਾਸਲ ਆਦਿਕ ਦੇ ਨਾਂ ਸਾਮਲ ਹਨ। ਅੰਤ ਚੰਗੀ ਨਿਗਰ ਸੋਚ ਰੱਖਣ ਵਾਲੀ ਵਿਚਾਰ ਚਰਚਾ ਅਤੇ ਸੁਆਦਿਸਟ ਖਾਣੇ ਦੇ ਨਾਲ ਇਹ ਦੁਪਿਹਰ ਯਾਦਗਾਰੀ ਹੋ ਨਿਬੜੀ।

LEAVE A REPLY

Please enter your comment!
Please enter your name here