ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪਿੰਡ ਮੂਸਾ ਅਤੇ ਮਾਨਬੀਬੜੀਆਂ ਵਿਖੇ ਮਗਨਰੇਗਾ ਕੰਮਾਂ ਦਾ ਜਾਇਜ਼ਾ ਲਿਆ

0
206

ਲੇਬਰ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮਗਨਰੇਗਾ ਯੋਜਨਾ ਤਹਿਤ ਵੱਧ ਤੋਂ ਵੱਧ
ਕੰਮ ਚਲਾਏ ਜਾਣ-ਡਿਪਟੀ ਕਮਿਸ਼ਨਰ
ਮਾਨਸਾ, 16 ਮਾਰਚ:
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਮਗਨਰੇਗਾ ਕੰਮਾਂ ਦਾ ਪਿੰਡ ਮੂਸਾ ਵਿਖੇ ਬਣ ਰਹੀ ਲਾਇਬ੍ਰੇਰੀ, ਛੱਪੜ, ਸਟੇਡੀਅਮ ਅਤੇ ਪਿੰਡ ਮਾਨਬੀਬੜੀਆਂ ਵਿਖੇ ਪਾਰਕ ਅਤੇ ਵਾਟਰ ਵਰਕਸ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ, ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ ਮਨਦੀਪ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਚੈਕਿੰਗ ਦੌਰਾਨ ਲੇਬਰ ਨੂੰ ਮਗਨਰੇਗਾ ਦੀਆਂ ਹਦਾਇਤਾਂ ਅਤੇ ਮਿਣਤੀ ਅਨੁਸਾਰ ਕੰਮ ਕਰਨ ਲਈ ਕਿਹਾ, ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੇਬਰ ਨੂੰ ਅਦਾਇਗੀ ਹੋ ਸਕੇ ਅਤੇ ਕੰਮ ਇੱਕ ਦੂਜੇ ਦੇ ਨਾਮ ’ਤੇ ਨਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਲੇਬਰ ਦੀ ਅਦਾਇਗੀ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕਰ ਦਿੱਤੀ ਗਈ ਹੈ।
ਉਨ੍ਹਾਂ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਲੇਬਰ ਦੀ ਹਾਜ਼ਰੀ ਸਹੀ ਲਗਾਈ ਜਾਵੇ ਅਤੇ ਵੱਧ ਤੋਂ ਵੱਧ ਕੰਮ ਮਗਨਰੇਗਾ ਸਕੀਮ ਅਧੀਨ ਚਲਾਏ ਜਾਣ ਤਾਂ ਜੋ ਲੇਬਰ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਕੰਮ ਦੀ ਮੰਗ ਸਾਂਝੀਆਂ ਥਾਵਾਂ ਉੱਤੇ ਹੀ ਲਈ ਜਾਵੇ।

LEAVE A REPLY

Please enter your comment!
Please enter your name here