ਤਰਨਜੀਤ ਸਿੰਘ ਸੰਧੂ ਦੀ ਪੁਜ਼ੀਸ਼ਨ ਮਜ਼ਬੂਤ । ਵੱਖ ਵੱਖ ਪਾਰਟੀਆਂ ਦੇ ਯੂਥ ਨੇਤਾ ਹਮਾਇਤ ਤੇ ਉਤਰੇ।

0
22
ਤਰਨਜੀਤ ਸਿੰਘ ਸੰਧੂ ਦੀ ਪੁਜ਼ੀਸ਼ਨ ਮਜ਼ਬੂਤ । ਵੱਖ ਵੱਖ ਪਾਰਟੀਆਂ ਦੇ ਯੂਥ ਨੇਤਾ ਹਮਾਇਤ ਤੇ ਉਤਰੇ।

ਅੰਮ੍ਰਿਤਸਰ -( ਗਿੱਲ ) ਤਰਨਜੀਤ ਸਿੰਘ ਸੰਧੂ ਸਾਬਕਾ ਅੰਬੈਸਡਰ ਬੀ ਜੇ ਪੀ ਉਮੀਦਵਾਰ ਦੀ ਸਥਿਤੀ ਦਿਨੋ ਦਿਨ ਮਜ਼ਬੂਤੀ ਪਕੜ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਡਾਕਟਰ ਰਾਜ ਕੁਮਾਰ ਬੱਚਿਆਂ ਦੇ ਮਾਹਿਰ ਨੇ ਕੀਤਾ ਹੈ।ਜੋ ਹੁਣੇ ਜਿਹੇ ਅੰਮ੍ਰਿਤਸਰ ਦਾ ਦੌਰਾ ਕਰਕੇ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸੰਧੂ ਸਾਹਿਬ ਰਿਟਾਇਮੈਟ ਤੋ ਬਾਦ ਅੰਮ੍ਰਿਤਸਰ ਦੀ ਸੇਵਾ ਕਰਨਾ ਚਹੁਦੇ ਹਨ।
ਜਿਕਰਯੋਗ ਹੈ ਕਿ ਉਹਨਾਂ ਨੇ ਪੰਜ ਮੁੱਖ ਮੁੱਦੇ ਚੁਣੇ ਹਨ। ਜਿੰਨਾ ਵਿੱਚ ਇੱਕ ਸੜਕ ਜੋ ਪੰਝੀ ਸਾਲ ਤੋਂ ਕਿਸੇ ਵੀ ਪਾਰਟੀ ਨੇ ਬਣਾਈ ਨਹੀ ਹੈ। ਉਸ ਨੂੰ ਪਹਿਲ ਕਦਮੀ ਦੇਣਗੇ।ਦੂਜਾ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿਵਾਉਣਾ।ਤੀਜਾ ਡਰਾਈ ਮੰਡੀ ਬਣਾਉਣਾ।ਚੋਥਾ ਕੌਂਸਲਰ ਆਫ਼ਿਸ ਬਣਾਉਣਾ ਤੇ ਪੰਜਵਾ ਅੰਮ੍ਰਿਤਸਰ ਨੂੰ ਟੂਰਿਸਟ ਹੱਬ ਬਣਾਉਣਾ ਹੈ।
ਕਿਸਾਨਾਂ ਦੇ ਮਸਲੇ ਦੇ ਸਬੰਧ ਵਿੱਚ ਡਾਕਟਰ ਸਾਹਿਬ ਦਾ ਕਹਿਣਾ ਹੈ ਕੁ ਕਿਸਾਨ ਹੱਲ ਚਹੁੰਦੇ ਹੀ ਨਹੀ ਹਨ। ਉਹਨਾਂ ਦੇ ਨੇਤਾਵਾਂ ਨੂੰ ਪੈਸੇ ਬਣ ਰਹੇ ਹਨ। ਉਹ ਟਿੰਡ ਵਿੱਚ ਕਾਨਾ ਪਾ ਕੇ ਰੱਖਣਾ ਚਹੁੰਦੇ ਹਨ। ਜੇਕਰ ਕਿਸਾਨ ਸੁਹਿਰਦ ਹੋਣ ਤਾਂ ਉਹ ਤਰਨਜੀਤ ਸਿੰਘ ਸੰਧੂ ਦੀਆਂ ਸੇਵਾਵਾ ਲੈ ਸਕਦੇ ਹਨ। ਜੋ ਅਮਰੀਕਾ ਵਿੱਚ ਰਾਜਦੂਤ ਰਹੇ ਹਨ। ਮੋਦੀ ਸਾਹਿਬ ਉੱਨਾਂ ਦੇ ਬਹੁਤ ਨਜਦੀਕੀ ਹਨ। ਪਰ ਕਿਸਾਨ ਅਪਨੇ ਮਸਲਿਆਂ ਨੂੰ ਉਲਝਾ ਕੇ ਰੱਖਣਾ ਚਹੁੰਦੇ ਹਨ।
ਇੱਕ ਗੱਲ ਸਪਸ਼ਟ ਹੈ ਕਿ ਤਰਨਜੀਤ ਸਿੰਘ ਸੰਧੂ ਮੰਤਰੀ ਪੱਕੇ ਹਨ।ਭਾਵੇਂ ਉਹਨਾਂ ਦੀ ਜਿੱਤ ਹੋਵੇ ਜਾਂ ਹਾਰ। ਹਾਲ ਦੀ ਘੜੀ ਸਥਿਤੀ ਬਹੁਤ ਮਜ਼ਬੂਤ ਹੈ। ਬਾਦਲ ਪ੍ਰੀਵਾਰ ਦੇ ਨਜਦੀਕੀ ਹੋਣ ਕਰਕੇ ਬਾਦਲਾਂ ਦੇ ਚਹੇਤੇ ਅੰਦਰ ਖਾਤੇ ਮਦਦ ਕਰਨ ਦੀ ਬਜਾਏ ਖੁੱਲ ਕੇ ਸਾਹਮਣੇ ਆ ਰਹੇ ਹਨ। ਜਿਸ ਦੇ ਇਵਜ਼ਾਨੇ ਮਜੀਠੀਏ ਦੇ ਨਜਦੀਕੀ ਤੇ ਅਕਾਲੀ ਦਲ ਦੇ ਨੇੜੇ ਦੇ ਵਿਅਕਤੀਆਂ ਵੱਲੋਂ ਤਰਨਜੀਤ ਸਿੰਘ ਸੰਧੂ ਦੀ ਖੁਲੇ ਆਮ ਹਮਾਇਤ ਕਰ ਦਿੱਤੀ ਹੈ।
ਅੱਜ ਦੀ ਤਾਰੀਖ ਵਿੱਚ ਸੰਧੂ ਸਾਹਿਬ ਅੰਮ੍ਰਿਤਸਰ ਵਿਚ ਦੂਜਿਆਂ ਨਾਲ ੋ ਅੱਗੇ ਜਾ ਰਹੇ ਹਨ।

LEAVE A REPLY

Please enter your comment!
Please enter your name here