ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

0
333
ਸੋਨ, ਸਿਲਵਰ ਅਤੇ ਬਰਾਉਂਜ ਮੈਡਲ ਹਾਸਿਲ ਕਰ ਸੂਬੇ ਦਾ ਨਾਮ ਕੀਤਾ ਰੌਸ਼ਨ
ਪੰਜਾਬ ਸਰਕਾਰ ਵੀ ਇਸ ਖੇਡ ਵੱਲ ਦੇਵੇ ਧਿਆਨ : ਕਰਾਟੇ ਕੋਚ ਧਲਵਿੰਦਰ ਸਿੰਘ
ਬਿਆਸ : 26 ਅਗਸਤ (ਅਰੋੜਾ) : ਕਰਨਾਟਕਾ ਵਿਖੇ ਹੋਈ ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ, ਸਿਲਵਰ ਅਤੇ ਬਰਾਉਂਜ਼ ਮੈਡਲ ਹਾਸਲ ਕੀਤੇ ਹਨ, ਜਿਸ ਨਾਲ ਕੋਚ ਸਣੇ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਦੇਰ ਰਾਤ ਟ੍ਰੇਨ ਰਾਹੀਂ ਬਿਆਸ ਰੇਲਵੇ ਸਟੇਸ਼ਨ ਪੁੱਜੇ ਖਿਡਾਰੀਆ ਦਾ ਮਾਪਿਆਂ ਵਲੋਂ ਸ਼ਾਨਦਾਰ ਭਰਵਾਂ ਸਵਾਗਤ ਕੀਤਾ ਗਿਆ।
ਗੱਲਬਾਤ ਦੌਰਾਨ ਫਤਹਿ ਮਾਰਸ਼ਲ ਅਕੈਡਮੀ ਕੋਚ ਧਲਵਿੰਦਰ ਸਿੰਘ ਨੇ ਕਿਹਾ ਕਿ ਕਰਨਾਟਕਾ ਵਿਖੇ ਕਰਵਾਈ ਗਈ ਤੀਸਰੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਸਣੇ ਕੁੱਲ 6 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਪੰਜਾਬ ਵਲੋਂ ਉਹ ਆਪਣੀ ਟੀਮ ਨਾਲ ਪੁੱਜੇ ਸਨ।ਕੋਚ ਧਲਵਿੰਦਰ ਸਿੰਘ ਨੇ ਦੱਸਿਆ ਕਿ ਫਤਹਿ ਮਾਰਸ਼ਲ ਅਕੈਡਮੀ ਦੇ ਖਿਡਾਰੀਆਂ ਨੇ ਜਿਥੇ ਬੇਹਤਰੀਨ ਪ੍ਰਦਰਸ਼ਨ ਕੀਤਾ, ਉਥੇ ਹੀ ਸ਼ਾਨਦਾਰ ਖੇਡਦਿਆਂ ਲਵਨੂਰ ਮਾਹੀ ਅਤੇ ਬੀ ਐੱਸ (ਲਾਲ ਪਿਸਾਂਗਾ) ਨੇ ਗੋਲਡ ਮੈਡਲ, ਦਮਨਜੋਤ ਸਿੰਘ, ਅੰਸ਼ਦੀਪ ਸਿੰਘ, ਜੀਵਨਜੋਤ ਸਿੰਘ ਅਤੇ ਗੁਰਤੇਜ ਸਿੰਘ ਨੇ ਸਿਲਵਰ ਮੈਡਲ, ਮਾਨਵਪ੍ਰੀਤ ਸਿੰਘ, ਮੁਸਕਾਨ ਅਤੇ ਪ੍ਰੀਤੀ ਨੇ ਬਰਾਊਨਜ਼ ਮੈਡਲ ਹਾਸਿਲ ਕਰ ਸੂਬੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਜੌ ਕਿ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਲਈ ਵੀ ਫ਼ਖ਼ਰ ਦੀ ਗੱਲ ਹੈ।ਓਹਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਹੋਰਨਾਂ ਖੇਡਾਂ ਦੇ ਨਾਲ ਨਾਲ ਕਰਾਟੇ ਖੇਡ ਨੂੰ ਵੀ ਪੰਜਾਬ ਸਰਕਾਰ ਪ੍ਰਮੋਟ ਕਰੇ ਤਾਂਕਿ ਬੱਚੇ ਆਤਮ ਨਿਰਭਰ ਹੋਣ ਦੇ ਨਾਲ ਨਾਲ ਦੇਸ਼ ਵਿਦੇਸ਼ ਵਿੱਚ ਭਾਰਤ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ।ਇਸ ਮੌਕੇ ਮਲਵਿੰਦਰ ਸਿੰਘ ਸੰਧੂ, ਸੁਖਰਾਜ ਸਿੰਘ, ਮਨਜੀਤ ਸਿੰਘ ਭਿੰਡਰ, ਦਵਿੰਦਰ ਸਿੰਘ, ਹਵਲਦਾਰ ਲਾਲ ਮਿੰਗਲੁਆ, ਸੁਖਵਿੰਦਰ ਸਿੰਘ ਢਿੱਲੋਂ, ਗੁਰਦੀਪ ਕੌਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here