ਤੇਜਬੀਰ ਹੁੰਦਲ ਆਪਣਾ ਧਰਮ ਬਾਖੂਬੀ ਨਿਭਾ ਰਿਹਾ-ਹਰਿੰਦਰਪਾਲ ਟਿੱਕਾ

0
115

ਅਜਨਾਲਾ ਕਾਂਡ ਜੋਕਿ ਅੱਜ ਪੂਰੀ ਦੁਨੀਆਂ ਵਿਚ ਸਿੱਖਾਂ ਲਈ ਇਕ ਤਰਾਂ ਦੀ ਨਮੋਸ਼ੀ ਦਾ ਕਾਰਨ ਬਣ ਗਿਆ ਹੈ, ਪਰ ਅਸੀਂ ਫਿਰ ਵੀ ਆਪਣੇ ਆਪ ਨੂੰ ਸੁਧਾਰਨ ਦੀ ਜਗ੍ਹਾ ਪੁੱਠੇ-ਸਿੱਧੇ ਬਿਆਨ ਦਾਗ ਰਹੇ ਹਾਂ। ਇਹ ਵਿਚਾਰ ਵਰਲਡ ਕਬੱਡੀ ਫੈਡਰੇਸ਼ਨ ਦੇ ਫਾਊਂਡਰ ਚੇਅਰਮੈਨ ਅਤੇ ਪ੍ਰਵਾਸੀ ਭਾਰਤੀ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਟਿੱਕਾ ਨੇ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਹੀ ਪੂਰੀ ਦੁਨੀਆਂ ਵਿਚ ਆਪਣਾ ਅਤੇ ਆਪਣੇ ਧਰਮ ਦਾ ਨਾਮ ਰੋਸ਼ਨ ਕੀਤਾ,ਪਰ ਬੀਤੇ ਦਿਨਾਂ ਤੋਂ ਹੋ ਰਹੀਆਂ ਕੁਝ ਅਜਿਹੀਆਂ ਘਟਨਾਵਾਂ ਕਰਕੇ ਸਾਨੂੰ ਗਾਹੇ-ਬਗਾਹੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਨੇ ਕਿਹਾ ਕਿ ਬੀਤੀ 18 ਮਾਰਚ ਤੋਂ ਜੋ ਕੁਝ ਹੋ ਰਿਹਾ ਹੈ ਉਹ ਨਿੰਦਣਯੋਗ ਹੈ। ਟਿੱਕਾ ਨੇ ਕਿਹਾ ਕਿ ਅੱਜ ਬਹੁਤ ਸਾਰੇ ਸਿੱਖ ਆਗੂ ਅਤੇ ਸੰਸਥਾਵਾਂ ਪੰਜਾਬ ਪੁਲਿਸ ਦੇ ਇਕ ਉਮਦਾ ਐੱਸ.ਪੀ ਤੇਜਬੀਰ ਸਿੰਘ ਹੁੰਦਲ ਉਪਰ ਉਂਗਲੀਆਂ ਚੁੱਕ ਰਹੇ ਹਨ ਅਤੇ ਉਸਨੂੰ ਕੌਮ ਦਾ ਗੱਦਾਰ ਦੱਸ ਰਹੇ ਹਨ। ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਤੇਜਬੀਰ ਨੇ ਆਪਣਾ ਧਰਮ ਨਹੀਂ ਨਿਭਾਇਆ। ਟਿੱਕਾ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਧਰਮ ਦੀ ਪਰਿਭਾਸ਼ਾ ਪੁੱਛਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਤੇਜਬੀਰ ਹੁੰਦਲ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਰਿਹਾ ਹੈ ਜਿਸਨੇ ਪੂਰੀ ਦੁਨੀਆਂ ਵਿਚ ਨਾਮ ਕਮਾਇਆ। ਉਸ ਵੇਲੇ ਵੀ ਉਸਨੇ ਆਪਣਾ ਧਰਮ ਹੀ ਨਿਭਾਇਆ ਸੀ ਅਤੇ ਅੱਜ ਜੇਕਰ ਉਹ ਇਕ ਪੁਲਿਸ ਅਫਸਰ ਦੀ ਨੌਕਰੀ ਕਰ ਰਿਹਾ ਹੈ ਤਾਂ ਉਸਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣਾ ਧਰਮ ਹੀ ਨਿਭਾਇਆ ਹੈ। ਜੋ ਲੋਕ ਤੇਜਬੀਰ ਬਾਰੇ ਅਨਾਪ-ਸ਼ਨਾਪ ਬੋਲ ਰਹੇ ਹਨ, ਉਹਨਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਜਰੂਰ ਫੇਰ ਲੈਣਾ ਚਾਹੀਦਾ ਹੈ ਫਿਰ ਹੀ ਕਿਸੇ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ।ਟਿੱਕਾ ਨੇ ਕਿਹਾ ਕਿ ਜੇਕਰ ਅੱਜ ਤੇਜਬੀਰ ਸਾਨੂੰੂ ਆਪਣਾ ਧਰਮ ਨਿਭਾਉਂਦਾ ਨਜਰ ਨਹੀਨ ਆ ਰਿਹਾ ਤਾਂ ਅਜਨਾਲਾ ਕਾਂਡ ਵੇਲੇ ਜਦੋਂ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪਗੜੀਧਾਰੀ ਪੁਲਿਸ ਅਫ਼ਸਰਾਂ ਉਪਰ ਡਾਂਗਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਤਾਂ ਉਹ ਕਿਹੜਾ ਧਰਮ ਨਿਭਾ ਰਹੇ ਸਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਅਤੇ ਕੌਮ ਦਾ ਮਾਣ ਤੇਜਬੀਰ ਸਿੰਘ ਹੁੰਦਲ ਵਰਗੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here