ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵੱਲੋਂ ਬਿਆਸ ਪੁਲ ਤੇ ਧਰਨਾ

0
8

ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵੱਲੋਂ ਬਿਆਸ ਪੁਲ ਤੇ ਧਰਨਾ

ਬਾਬਾ ਬਕਾਲਾ ਸਾਹਿਬ, 15 ਅਗਸਤ( ਬਲਰਾਜ ਸਿੰਘ ਰਾਜਾ)
ਅੱਜ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਵਿੱਚ ਬਿਆਸ ਪੁਲ ਤੇ ਆਪਣੀਆਂ ਮੰਗਾਂ ਸਬੰਧ ਵਿਚ ਧਰਨਾ ਦਿੱਤਾ ਗਿਆ। ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਲੰਮੀਆਂ ਲਾਈਨਾਂ ਲੱਗ ਗਈਆਂ।ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 11 ਵਜੇ ਜਲੰਧਰ-ਅੰਮ੍ਰਿਤਸਰ ਜੀਟੀ ਰੋਡ ਉੱਪਰ ਬਿਆਸ ਪੁਲ ਦੇ ਇੱਕ ਪਾਸੇ ਲਾ ਕੇ ਵੱਡੀ ਗਿਣਤੀ ਵਿੱਚ ਦਿਵਿਆਗ ਔਰਤਾਂ ਅਤੇ ਮਰਦਾ ਵੱਲੋਂ ਧਰਨਾ ਲਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਉਹਨਾਂ ਨੂੰ 2500 ਰੂਪਾ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਗੱਲ ਕੀਤੀ ਗਈ ਸੀ। ਜੋ ਚਾਰ ਸਾਲ ਤੋ ਉਪਰ ਸਮਾ ਬੀਤਣ ਉਪਰੰਤ ਵੀ ਲਾਗੂ ਨਹੀਂ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਲਖਬੀਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ।ਧਰਨੇ ਕਾਰਨ ਸੜਕ ਦੇ ਦੋਨੇਂ ਪਾਸੇ ਵਹੀਕਲਾਂ ਦੀਆ ਲੰਮੀਆਂ ਕਤਾਰਾਂ ਲੱਗ ਗਈਆਂ। ਸਖ਼ਤ ਧੁੱਪ ਵਿੱਚ ਸੜਕ ਦੇ ਕਿਨਾਰੇ ਵੱਡੀ ਗਿਣਤੀ ਵਿੱਚ ਦਿਵਿਆਗ ਔਰਤਾਂ ਅਤੇ ਮਰਦ ਧਰਨਾ ਦੇ ਰਹੇ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਜਿੰਨਾ ਚਿਰ ਤੱਕ ਮੁੱਖ ਮੰਤਰੀ ਜਾਂ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਨਹੀਂ ਕਰਦਾ ਧਰਨਾ ਜਾਰੀ ਰਹੇਗਾ।
ਇਸ ਮੌਕੇ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਪ੍ਰੀਤ ਸਿੰਘ ਅਤੇ ਡੀ ਐੱਸ ਪੀ ਬਾਬਾ ਬਕਾਲਾ ਸੁਖਪਾਲ ਸਿੰਘ ਮੌਕੇ ਤੇ ਪਹੁੰਚੇ ਕੇ ਉਹਨਾਂ ਨੂੰ ਕਾਫ਼ੀ ਸਮਝਾਉਣ ਦਾ ਯਤਨ ਕੀਤਾ। ਐੱਸ ਡੀ ਐੱਮ ਬਾਬਾ ਬਕਾਲਾ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਦੇ ਰਹੇ ਪੰਜ ਮੈਂਬਰਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ 3 ਸਤੰਬਰ 2026 ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕਰਨ ਉਪਰੰਤ ਇਹ ਧਰਨਾ ਕਰੀਬ 3 ਵਜੇ ਖ਼ਤਮ ਕਰਵਾਇਆ ਗਿਆ।
ਕੈਪਸ਼ਨ-ਸੜਕ ਕਿਨਾਰੇ ਧਰਨੇ ਦੌਰਾਨ ਪੰਜਾਬ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਨਾਲ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਪ੍ਰੀਤ ਸਿੰਘ ਗੱਲਬਾਤ ਕਰਦੇ ਹੋਏ।

LEAVE A REPLY

Please enter your comment!
Please enter your name here