ਧਰੂਵ ਰਾਠੀ ਦੀ ਵੀਡੀਓ ਨੇ ਕੀਤਾ ਬੀਜੇਪੀ ਦੇ ਫਰਜ਼ੀ ਸ਼ਰਾਬ ਘੋਟਾਲੇ ਦਾ ਪਰਦਾਫਾਸ਼- ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਸਕਰੀਨਾਂ ਲਾ ਕੇ ਲੋਕਾਂ ਨੂੰ ਦਿਖਾਇਆ ਸੱਚ

0
109

ਧਰੂਵ ਰਾਠੀ ਦੀ ਵੀਡੀਓ ਨੇ ਕੀਤਾ ਬੀਜੇਪੀ ਦੇ ਫਰਜ਼ੀ ਸ਼ਰਾਬ ਘੋਟਾਲੇ ਦਾ ਪਰਦਾਫਾਸ਼- ਆਮ ਆਦਮੀ ਪਾਰਟੀ ਨੇ ਪੰਜਾਬ ਭਰ ਵਿੱਚ ਸਕਰੀਨਾਂ ਲਾ ਕੇ ਲੋਕਾਂ ਨੂੰ ਦਿਖਾਇਆ ਸੱਚ

ਧਰੂਵ ਰਾਠੀ ਨੇ ਤੱਥਾਂ ਨਾਲ ਸਾਬਤ ਕੀਤਾ ਕਿ ਕਥਿਤ ਸ਼ਰਾਬ ਘੋਟਾਲਾ ਮੋਦੀ-ਸ਼ਾਹ ਦੀ ਸਿਆਸੀ ਸਾਜ਼ਿਸ਼ ਤੋਂ ਵੱਧ ਕੁਝ ਨਹੀਂ

ਝੂਠ ਦੀਆਂ ਪਰਤਾਂ ਖੁੱਲ੍ਹੀਆਂ, ‘ਆਪ‘ ਨੇ ਲੋਕ ਅਦਾਲਤ ਵਿੱਚ ਪੇਸ਼ ਕੀਤਾ ਫਰਜ਼ੀ ਸ਼ਰਾਬ ਘੋਟਾਲੇ ਦਾ ਅਸਲ ਸੱਚ

ਚੰਡੀਗੜ੍ਹ, 20 ਮਾਰਚ 2026

ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਸਕਰੀਨਾਂ ਲਾ ਕੇ ਆਜ਼ਾਦ ਪੱਤਰਕਾਰ ਧਰੂਵ ਰਾਠੀ ਦੀ ਵੀਡੀਓ ਰਿਪੋਰਟ ਲੋਕਾਂ ਨੂੰ ਦਿਖਾਈਜਿਸ ਵਿੱਚ ਬੀਜੇਪੀ ਸਰਕਾਰ ਵੱਲੋਂ ਬਣਾਏ ਗਏ ਕਥਿਤ ਫਰਜ਼ੀ ਸ਼ਰਾਬ ਘੋਟਾਲੇ ਦੇ ਕੇਸ ਦਾ ਤੱਥਾਂ ਦੇ ਅਧਾਰ ਤੇ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਗਿਆ। ਇਸ ਮੁਹਿੰਮ ਰਾਹੀਂ ਪਾਰਟੀ ਨੇ ਸੱਚ ਨੂੰ ਲੋਕ ਅਦਾਲਤ ਵਿੱਚ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਮਸ਼ਹੂਰ ਆਜ਼ਾਦ ਪੱਤਰਕਾਰ ਧਰੂਵ ਰਾਠੀ ਦੀ ਵੀਡੀਓ ਰਿਪੋਰਟ ਆਮ ਲੋਕਾਂ ਨੂੰ ਦਿਖਾਈ। ਇਸ ਵੀਡੀਓ ਵਿੱਚ ਧਰੂਵ ਰਾਠੀ ਨੇ ਤੱਥਾਂ ਅਤੇ ਸਬੂਤਾਂ ਦੇ ਅਧਾਰ ਤੇ ਸਪੱਸ਼ਟ ਤੌਰ ਤੇ ਦਿਖਾਇਆ ਹੈ ਕਿ ਕਿਵੇਂ ਬੀਜੇਪੀ ਦੀ ਕੇਂਦਰ ਸਰਕਾਰਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਿਲ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਬਦਨਾਮ ਕਰਨ ਅਤੇ ਸਿਆਸੀ ਤੌਰ ਤੇ ਰੋਕਣ ਦੇ ਮਕਸਦ ਨਾਲ ਇੱਕ ਪੂਰੀ ਤਰ੍ਹਾਂ ਝੂਠਾ ਅਤੇ ਫਰਜ਼ੀ ਸ਼ਰਾਬ ਘੋਟਾਲੇ ਦਾ ਕੇਸ ਘੜਿਆ ਸੀ।

ਜ਼ਿਕਰਯੋਗ ਹੈ ਕਿ ਮਾਣਯੋਗ ਅਦਾਲਤ ਨੇ ਵੀ ਇਸ ਕਥਿਤ ਸ਼ਰਾਬ ਘੋਟਾਲੇ ਦੇ ਕੇਸ ਨੂੰ ਖਾਰਜ ਕਰਦਿਆਂ ਸਾਫ਼ ਤੌਰ ਤੇ ਕਿਹਾ ਸੀ ਕਿ ਇਹ ਕੇਸ ਫਰਜ਼ੀ ਹੈ। ਅਦਾਲਤ ਦੇ ਇਸ ਫ਼ੈਸਲੇ ਨੇ ਇਸ ਗੱਲ ਨੂੰ ਹੋਰ ਪੁਖ਼ਤਾ ਕਰ ਦਿੱਤਾ ਕਿ ਬੀਜੇਪੀ ਸਰਕਾਰ ਨੇ ਸਿਰਫ਼ ਅਤੇ ਸਿਰਫ਼ ਸਿਆਸੀ ਸਾਜ਼ਿਸ਼ ਤਹਿਤ ਇਹ ਸਾਰਾ ਕੇਸ ਬਣਾਇਆ ਸੀ।

ਧਰੂਵ ਰਾਠੀ ਨੇ ਆਪਣੀ ਵੀਡੀਓ ਰਿਪੋਰਟ ਵਿੱਚ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਇਹ ਸਾਰਾ ਕੇਸ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਨੂੰ ਰੋਕਣ ਅਤੇ ਪਾਰਟੀ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਬੀਜੇਪੀ ਦੀ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਸੀ।

ਆਮ ਆਦਮੀ ਪਾਰਟੀ ਨੇ ਇਹ ਸਾਰੇ ਤੱਥ ਲੋਕਾਂ ਦੀ ਅਦਾਲਤ ਵਿੱਚ ਪਹੁੰਚਾਉਣ ਦੇ ਮਕਸਦ ਨਾਲ ਅੱਜ ਸੂਬੇ ਭਰ ਵਿੱਚ ਇਹ ਮੁਹਿੰਮ ਚਲਾਈ। ਵੀਡੀਓ ਦੇਖਣ ਤੋਂ ਬਾਅਦ ਆਮ ਲੋਕਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਕੇਸ ਪੂਰੀ ਤਰ੍ਹਾਂ ਨਕਲੀ ਅਤੇ ਸਿਆਸੀ ਬਦਨੀਅਤ ਨਾਲ ਬਣਾਇਆ ਗਿਆ ਸੀ। ਲੋਕਾਂ ਵਿੱਚ ਬੀਜੇਪੀ ਦੀ ਇਸ ਸਾਜ਼ਿਸ਼ ਖ਼ਿਲਾਫ਼ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here