ਧਾਨ ਮੰਤਰੀ ਮੋਦੀ ਡਿਪੋਰਟੀਆਂ ਦੇ ਮੁੱਦੇ ਅਮਰੀਕਾ ਕੋਲ ਉਠਾਉਣ ਦੀ ਹਿੰਮਤ ਨਹੀਂ ਕਰ ਸਕੇ- ਧਾਲੀਵਾਲ

0
546

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਪ੍ਰਧਾਨ ਮੰਤਰੀ ਮੋਦੀ ਡਿਪੋਰਟੀਆਂ ਦੇ ਮੁੱਦੇ ਅਮਰੀਕਾ ਕੋਲ ਉਠਾਉਣ ਦੀ ਹਿੰਮਤ ਨਹੀਂ ਕਰ ਸਕੇ- ਧਾਲੀਵਾਲ

ਅਮਰੀਕਾ ਲਗਾਤਾਰ ਕਰ ਰਿਹਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਅੰਮ੍ਰਿਤਸਰ 17 ਫਰਵਰੀ 2025–

ਪ੍ਰਵਾਸੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਹੋ ਰਹੇ ਪੰਜਾਬੀਆਂ ਦੇ ਮੁੱਦੇ ਉੱਤੇ ਬੋਲਦੇ ਕਿਹਾ ਕਿ ਅਮਰੀਕਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰ ਸਕੇ। ਬੀਤੇ ਦਿਨ ਡਿਪੋਰਟ ਹੋਏ ਵਿਅਕਤੀਆਂ ਵੱਲੋਂ ਇਹ ਦੱਸੇ ਜਾਣ ਕੇ ਜਹਾਜ਼ ਵਿੱਚ ਚੜਨ ਮੌਕੇ ਅਮਰੀਕਾ ਪੁਲਿਸ ਦੇ ਉਹਨਾਂ ਦੀਆਂ ਪੱਗਾਂ ਵੀ ਲੁਹਾ ਲਈਆਂ ਅਤੇ ਹੱਥ ਘੜੀਆਂ ਤੇ ਬੇੜੀਆਂ ਵਿਚ ਜਕੜ ਕੇ ਲਿਆਂਦਾ, ਬਾਰੇ ਬੋਲਦੇ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵੱਲੋਂ ਇਨਾਂ ਵਿਅਕਤੀਆਂ ਉੱਤੇ ਕੀਤਾ ਜਾ ਰਿਹਾ ਇਹ ਗੈਰ ਮਨੁੱਖੀ ਤਸ਼ੱਦਦ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਜੋ ਕਿ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਕੇ ਆਏ ਹਨ, ਉਹਨਾਂ ਨੇ ਉੱਥੇ ਰਹਿ ਰਹੇ ਭਾਰਤੀਆਂ ਦੇ ਮੁੱਦੇ ਉੱਤੇ ਟਰੰਪ ਨਾਲ ਗੱਲ ਤੱਕ ਨਹੀਂ ਕੀਤੀ, ਜਦ ਕਿ ਉਹ ਟਰੰਪ ਨੂੰ ਆਪਣਾ ਜਿਗਰੀ ਦੋਸਤ ਦੱਸਦੇ ਹਨ।        

ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਫੇਲ ਸਾਬਤ ਹੋਈ ਹੈ ਅਤੇ ਸਾਡੇ ਵੱਲੋਂ ਲਗਾਤਾਰ ਇਹ ਮੁੱਦਾ ਉਠਾਉਣ ਅਤੇ ਮੀਡੀਏ ਵਿੱਚ ਆਈਆਂ ਖਬਰਾਂ ਨੂੰ ਅਣਸੁਣਾ ਕਰਦੇ ਹੋਏ ਕੇਂਦਰ ਸਰਕਾਰ ਦਾ ਵਿਦੇਸ਼ ਵਿਭਾਗ ਅਮਰੀਕਾ ਕੋਲ ਆਪਣੇ ਦੇਸ਼ ਵਾਸੀਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਇਹ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀ  ਜੇਕਰ ਵਾਪਸ ਲਿਆਉਣੇ ਹੀ ਪੈਂਦੇ ਸਨ ਤਾਂ ਇਨਾਂ ਨੂੰ ਭਾਰਤ ਸਰਕਾਰ ਆਪਣੇ ਜਹਾਜਾਂ ਉੱਤੇ ਵੀ ਲਿਆ ਸਕਦੀ ਸੀ ਨਾ ਕਿ ਅਮਰੀਕਾ ਦੇ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਦੇਸ਼ ਵਿੱਚ ਦਹਿਸ਼ਤ ਪਾਉਣ ਦੀ ਕੋਈ ਲੋੜ ਸੀ।

ਫਾਈਲ ਫੋਟੋ : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ

LEAVE A REPLY

Please enter your comment!
Please enter your name here