ਧਾਰਮਿਕ ਵਰਕਸ਼ਾਪ ਦੇ ਕਾਮਯਾਬ ਪ੍ਰਤੀਯੋਗੀਆਂ ਨੂੰ ਗਰੈਜੂਏਸ਼ਨ ਪੱਧਰ ਦੇ ਸਰਟੀਫਿਕੇਟ ਦਿੱਤੇ ਗਏ।

0
187

ਲਾਸ ਵੇਗਸ-(ਸਰਬਜੀਤ ਗਿੱਲ ) ਇੰਟਰਫੇਥ ਨੇਤਾਵਾਂ ਤੇ ਪੀਸ ਅੰਬੈਸਡਰਾ ਦੀ ਇੱਕ ਧਾਰਮਿਕ ਟ੍ਰੇਨਿੰਗ ਕਮ ਵਰਕਸ਼ਾਪ ਦਾ ਪ੍ਰਬੰਧ ਯੂਨੀਵਰਸਲ ਪੀਸ ਫੈਡਰੇਸ਼ਨ ਦੇ ਪ੍ਰਬੰਧਕਾਂ ਵੱਲੋਂ ਮਦਰ ਮੂਨ ਦੀ ਸ੍ਰਪਸਤੀ ਹੇਠ ਲਾਸ ਵੇਗਸ ਦੇ ਅੰਤਰ ਰਾਸ਼ਟਰੀ ਪੀਸ ਕੇਂਦਰ ਵਿਚ ਰੱਖੀ ਗਈ।ਜਿਸ ਵਿੱਚ ਪੰਦਰਾਂ ਧਾਰਮਿਕ ਤੇ ਇੰਟਰਫੇਥ ਨੇਤਾਵਾਂ ਨੇ ਤਿੰਨ ਦਿਨ ਲਗਾਤਾਰ ਹਿੱਸਾ ਲਿਆ।ਇਸ ਕਾਨਫਰੰਸ ਦੇ ਪ੍ਰੋਫ਼ੈਸਰ ਡਾਕਟਰ ਥਾਮਸ ਸਟੋਵਰ ਸਨ। ਜਿੰਨਾ ਨੇ ਤਿੰਨ ਦਿਨ ਲਗਾਤਾਰ ਛੇ ਸ਼ੈਸਨਾ ਰਾਹੀ ਇਮਾਮ,ਪਾਦਰੀ,ਧਾਰਮਿਕ ਤੇ ਇੰਟਰਫੇਥ ਨੇਤਾਵਾਂ ਨੂੰ ਤਿਆਰ ਕੀਤਾ। ਜੋ ਅਪਨੀ ਪੜਾਈ ਦੀ ਕਸੋਟੀ ਤੇ ਮਿਹਨਤ ਸਦਕਾ ਇਸ ਕੋਰਸ ਵਿੱਚ ਕਾਮਯਾਬ ਹੋਏ ਹਨ।

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਉਹਨਾਂ ਨੂੰ ਧਾਰਮਿਕ ਗਰੈਜੂਏਟ ਹੋਣ ਦਾ ਮਾਣ ਬਖਸ਼ਿਆ ਤੇ ਸਰਟੀਫਿਕੇਟਾ ਨਾਲ ਨਿਵਾਜਿਆ ਗਿਆ। ਇਹ ਸਰਟੀਫਿਕੇਟ ਯੂਨੀਵਰਸਲ ਪੀਸ ਟੀਮ ਦੇ ਅਹੁਦੇਦਾਰਾਂ ਵੱਲੋਂ ਹਰੇਕ ਕਾਮਯਾਬ ਸ਼ਖਸੀਅਤ ਨੂੰ ਸੋਪੇ ਹਨ।ਜਿੰਨਾ ਵਿੱਚ ਭਾਈ ਸਤਪਾਲ ਸਿੰਘ,ਆਇਸ਼ਾ ਖਾਨ,ਡਾਕਟਰ ਸੋਹਨ ਲਾਲ ਚੋਧਰੀ,ਸੋਨਿਆ ਰਿਆਸ,ਡਾਕਟਰ ਸੁਰਿੰਦਰ ਸਿੰਘ ਗਿੱਲ ,ਮਿਸ ਦਾਬਰਾ, ਡਾਕਟਰ ਕੈਨ ਉਗੰਰ ,ਪਾਦਰੀ ਐਡਵਰਡ, ਇਮਾਮ ਜਾਹਨ ਤੇ ਮਿਸਟਰ ਤੇ ਮਿਸਜ ਨਦੀਮ ਸ਼ਾਮਲ ਸਨ।
ਅਮਰੀਕਾ ਦੀ ਮਸ਼ਹੂਰ ਸਿੰਗਰ ਵਾਡਾਂ ਰੇਅਜ ਵਿਲੀਜ ਨੇ ਪ੍ਰੀਵਾਰਕ ਏਕਤਾ ਤੇ ਸ਼ਾਂਤੀ ਦਾ ਪੈਗਾਮ ਗੀਤਾ ਰਾਹੀਂ ਦਿੱਤਾ ਤੇ ਯੂਨੀਵਰਸਲ ਪੀਸ ਫੈਡਰੈਸ਼ਨ ਦਾ ਅਵਾਰਡ ਬਤੋਰ ਅੰਬੈਸਡਰ ਦਾ ਪ੍ਰਾਪਤ ਕੀਤਾ।
ਸਮੁੱਚੀ ਟੀਮ ਨੇ ਆਰਗੇਨਾਈਜਰਾ ਦਾ ਧੰਨਵਾਦ ਕੀਤਾ। ਜਿੰਨਾ ਵਿੱਚ ਡਾਕਟਰ ਕੀ ਕਿੰਮ,ਡਾਕਟਰ ਚੁਨ,ਡਾਕਟਰ ਮਾਈਕਲ ਜੈਨਕਿਨ ,ਟੋਮੀਕੋ ਦੁਰਗਾਨ,ਡਾਕਟਰ ਥਾਮਸ,ਡਾਕਟਰ ਸਟਾਫਨ ਬਰਗ,ਮਿਸਜ ਗਰੇਸ ਥਾਮਸ ਸ਼ਾਮਲ ਸਨ।

LEAVE A REPLY

Please enter your comment!
Please enter your name here