ਨਵੇਂ ਸਾਲ ਨੂੰ ਜੀ ਆਇਆਂ ਤੇ ਪੁਰਾਣੇ ਨੂੰ ਅਲਵਿਦਾ ਕੀਤਾ ਸੱਭਿਆਚਾਰਕ ਪ੍ਰੋਗਰਾਮ ਰਾਹੀ- ਗੁਰਿੰਦਰ ਸਿੰਘ ਪੰਨੂ

0
111

ਵਰਜੀਨੀਆ-( ਗਿੱਲ ) ਹਰ ਸਾਲ ਦੀ ਤਰਾਂ ਨਵੇਂ ਸਾਲ ਦਾ ਸੱਭਿਆਚਾਰਿਕ ਪ੍ਰੋਗਰਾਮ ਕੁਮਿਨਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਨੂੰ ਗੁਰਿੰਦਰ ਪੰਨੂ ਦੀ ਸਮੁੱਚੀ ਟੀਮ ਨੇ ਬਹੁਤ ਹੀ ਸਲੀਕੇ ਵਜੋਂ ਅਯੋਜਿਤ ਕੀਤਾ। ਜਿਸ ਵਿੱਚ ਇੰਡੀਅਨ ਆਈਡਲ ਖੁਦਾ ਬਖਸ਼ ਤੇ ਅਮਨ ਰੌਜੀ ਨੇ ਆਪਣੇ ਗੀਤਾਂ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ ।

ਖੁਦਾ ਬਖਸ਼ ਨੇ ਹਿੰਦੀ ਤੇ ਪੰਜਾਬੀ ਗੀਤਾਂ ਦੀ ਅਜਿਹੀ ਬੁਛਾੜ ਕੀਤੀ ਜਿਸ ਨੇ ਹਾਜ਼ਰੀਨ ਨੂੰ ਨੱਚਣ ਕਾ ਦਿੱਤਾ ।
ਭੰਗੜੇ ਦੀ ਸ਼ੁਰੂਆਤ ਸੁਰਿੰਦਰ ਰਹੇਜਾ ਤੇ ਲੱਕੀ ਰਹੇਜਾ ਦੀ ਜੌੜੀ ਨੇ ਸ਼ੁਰੂਆਤ ਕੀਤੀ ਜੋ ਹਰੇਕ ਨੂੰ ਨੱਚਣ ਲਈ ਮਜਬੂਰ ਕਰਨ ਵਿਚ ਕਾਫੀ ਰਹੀ।

ਅਮਨ ਰੋਜੀ ਨੇ ਮੁਟਿਆਰਾਂ ਦੀ ਮਰਜ਼ੀ ਦੇ ਗੀਤਾਂ ਨੂੰ ਤਰਜੀਹ ਦਿੱਤੀ। ਗਿੱਧੇ ਤੇ ਭੰਗੜੇ ਦੇ ਤਾਲ ਵਾਲੇ ਗੀਤਾਂ ਦਾ ਅਜਿਹਾ ਰੰਗ ਬੰਨਿਆਂ , ਜਿਸ ਨੇ ਹਰ ਮੁਟਿਆਰ ਨੂੰ ਨਚਾ ਦਿੱਤਾ । ਹਰੇਕ ਹਾਜ਼ਰੀਨ ਨੇ ਖੁਦਾ ਬਖਸ਼ ਤੇ ਅਮਨ ਰੌਜੀ ਦੀ ਗਾਇਕਾ ਨੂੰ ਬੇਹੱਦ ਪਸੰਦ ਕੀਤਾ। ਜਿੱਥੇ ਹਰੇਕ ਨੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿਤੀਆ ਤੇ ਕਾਮਯਾਬੀ ਦੀ ਕਾਮਨਾ ਕੀਤੀ।
ਰਾਜ ਨਿਝਰ ਨੇ ਕਿਹਾ ਕਿ ਸੱਭਿਆਚਾਰ ਪੰਜਾਬੀਅਤ ਦੀ ਰੂਹ ਦੀ ਖੁਰਾਕ ਹੈ। ਜਿਸ ਨੂੰ ਹਰ ਪੰਜਾਬੀ ਇਸ ਦੇ ਲੁਤਫ ਨੂੰ ਮਾਣਦਾ ਹੈ।ਗੁਰਿੰਦਰ ਪੰਨੂ ਨੇ ਕਿਹਾ ਕਿ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਦੇ ਪਸਾਰੇ ਲਈ ਅਜਿਹੇ ਕਲਚਰਲ ਪ੍ਰੋਗਰਾਮ ਕਰਵਾਉਣਾ ਸਾਡਾ ਫਰਜ ਹੈ। ਜਿਸ ਲਈ ਮੈਟਰੋਪੁਲਿਟਨ ਏਰੀਏ ਦੀ ਕੁਮਿਨਟੀ ਨੇ ਅਥਾਹ ਪਿਆਰ ਦਿਤਾ ਹੈ। ਇਸ ਲਈ ਅਸੀ ਇਹਨਾਂ ਦੇ ਰਿਣੀ ਹਾਂ।
ਅਮਰਜੀਤ ਸਿੰਘ ਸੰਧੂ ਸਾਊਥ ਏਸ਼ੀਅਨ ਕੁਮਿਸ਼ਨ ਮੈਂਬਰ ਨੇ ਪ੍ਰੋਗਰਾਮ ਦਾ ਅਗਾਜ ਕਰਦੇ ਕਿਹਾ ਕਿ ਅੱਜ ਦਾ ਇਕੱਠ ਨਵੇਂ ਸਾਲ ਤੇ ਅਯੋਜਿਤ ਸ਼ਭਿਆਚਾਰਕ ਪ੍ਰੋਗਰਾਮ ਦੀ ਮੂੰਹ ਬੋਲਦੀ ਤਸਵੀਰ ਹੈ। ਜਿੱਥੇ ਨਵੇਂ ਸਾਲ ਦੀ ਮੁਬਾਰਕਵਾਦ ਦਿੰਦੇ ਹਾਂ,ਉੱਥੇ ਸਾਲ 2024 ਦੈ ਲਈ ਕਾਮਯਾਬੀ ਦੀ ਕਾਮਨਾ ਕਰਦੇ ਹਾਂ।

ਇਸ ਮੋਕੇ ਕੇ ਕੇ ਸਿਧੂ,ਮਹਿਤਾਬ ਸੁਘ ਕਾਹਲੋ ,ਸਤਪਾਲ ਸਿੰਘ ਬਰਾੜ,ਦੀ ਟੀਮ,ਸੁਰਜੀਤ ਸਿੰਘ ਭੱਟੀ,ਕਿਰਨਦੀਪ ਸਿੰਘ ਭੋਲਾ,ਰਾਜ ਨਿਝਰ,ਸੁਰਿੰਦਰ ਰਹੇਜਾ,ਰਣਜੀਤ ਚਹਿਲ ,ਸੁਰਿੰਦਰ ਸੰਧੂ,ਸਤਿੰਦਰ ਕੰਗ,ਦਵਿੰਦਰ ਸਿੰਘ ਗਿੱਲ ਤੇ ਹਰਜੀਤ ਸਿੰਘ ਹੁੰਦਲ ਨੇ ਵੀ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਖੁਸ਼ੀਆਂ ,ਖੇੜੇ ਤੇ ਕਾਮਯਾਬੀ ਦੀ ਕਾਮਨਾ ਕੀਤੀ।
ਸਮੁੱਚਾ। ਪ੍ਰੋਗਰਾਮ ਬਹੁਤ ਹੀ ਵਧੀਆ ਤੇ ਹਾਜ਼ਰੀਨ ਦੀਆਂ ਆਸਾਂ ਤੇ ਖਰਾ ਉਤਰਿਆ।
ਪ੍ਰਦੀਪ ਸਿੰਘ ਗਿੱਲ ਉੱਘੇ ਜਰਨਲਿਸਟ ਤੇ ਸੱਭਿਆਚਾਰਿਕ ਦੇ ਉਪਾਸ਼ਕ ਨੇ ਬਹੁਤ ਹੀ ਵਧੀਆ ਸਟੇਜ ਨਿਭਾਈ ਜੋ ਕਾਬਲੇ ਤਾਰੀਫ ਸੀ।

LEAVE A REPLY

Please enter your comment!
Please enter your name here