ਨਸ਼ਿਆਂ ਨੇ ਪੰਜਾਬ ਦੇ ਘਰ-ਘਰ ਨੂੰ ਰੁਆ ਦਿੱਤਾ, ‘ਆਪ’ ਸਰਕਾਰ ਨੇ ਪੰਜਾਬ ਨੂੰ ਨਸ਼ਾ ਮਾਫ਼ੀਆ ਦੇ ਹਵਾਲੇ ਕੀਤਾ: ਤਰੁਣ ਚੁੱਘ
Drugs Have Reduced Punjab’s Homes to Grief, AAP Government Has Handed Punjab Over to Drug Mafia: Tarun Chugh
ਨਸ਼ਿਆਂ ਨੇ ਪੰਜਾਬ ਦੇ ਘਰ-ਘਰ ਨੂੰ ਰੁਆ ਦਿੱਤਾ, ‘ਆਪ’ ਸਰਕਾਰ ਨੇ ਪੰਜਾਬ ਨੂੰ ਨਸ਼ਾ ਮਾਫ਼ੀਆ ਦੇ ਹਵਾਲੇ ਕੀਤਾ: ਤਰੁਣ ਚੁੱਘ
ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੀ ਨੌਜਵਾਨੀ ਦੀ ਤਬਾਹੀ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ
ਪੰਜਾਬ ਦੀ ਅਸਲ ਸਮੱਸਿਆ ਨਸ਼ਾ, ਬੇਰੁਜ਼ਗਾਰੀ ਤੇ ਗੈਂਗਸਟਰਵਾਦ ਹੈ, ‘ਆਪ’ ਸਰਕਾਰ ਸਿਰਫ਼ ਚੋਣੀ ਪ੍ਰਚਾਰ ਵਿੱਚ ਰੁੱਝੀ: ਅਰਵਿੰਦਰ ਸਿੰਘ ਲਵਲੀ
ਪੰਜਾਬ ਨੂੰ ਬਚਾਉਣ ਲਈ ਲੋਕ ਅੱਗੇ ਆਉਣ, ‘ਆਪ’ ਸਰਕਾਰ ਪੂਰੀ ਤਰ੍ਹਾਂ ਫੇਲ: ਸ਼ਵੇਤ ਮਲਿਕ
ਅੰਮ੍ਰਿਤਸਰ, 24 ਸਤੰਬਰ: ਭਾਜਪਾ ਦੇ ਰਾਸ਼ਟਰੀ ਦਫਤਰ ਸਕੱਤਰ ਅਤੇ ਰਾਜ ਸਭਾ ਮੈਂਬਰ ਸ੍ਰੀ ਤਰੁਣ ਚੁੱਘ ਨੇ ਅੱਜ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅੰਮ੍ਰਿਤਸਰ ਵਿਖੇ ਪੰਜਾਬ ਵਿੱਚ ਨਸ਼ਿਆਂ ਦੀ ਸਥਿਤੀ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕੀਤਾ।
ਸ੍ਰੀ ਚੁੱਘ ਨੇ ਸੈਂਟਰ ਵਿਧਾਨ ਸਭਾ ਹਲਕੇ ਦੇ ਲਾਹੌਰੀ ਗੇਟ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਲਿਲ ਕਪੂਰ ਵਲੋਂ ਕਰਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਮਾਰ ਸਿਰਫ਼ ਅੰਕੜਿਆਂ ਦੀ ਕਹਾਣੀ ਨਹੀਂ—ਇਹ ਪੰਜਾਬ ਦੇ ਟੁੱਟਦੇ ਘਰਾਂ, ਰੋਂਦੀਆਂ ਮਾਵਾਂ ਅਤੇ ਆਪਣੇ ਭਰਾਵਾਂ ਨੂੰ ਲੱਭਦੀਆਂ ਭੈਣਾਂ ਦੀ ਦਰਦਨਾਕ ਕਹਾਣੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਕਦੇ ਫ਼ੌਜੀ ਜਵਾਨ ਅਤੇ ਕਬੱਡੀ ਦੇ ਖਿਡਾਰੀ ਪੈਦਾ ਕਰਨ ਲਈ ਜਾਣਿਆ ਜਾਂਦਾ ਸੀ, ਉਸ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾਣਾ ਪੰਜਾਬ ਲਈ ਸਭ ਤੋਂ ਵੱਡਾ ਦੁੱਖ ਹੈ।
ਗੁਲਜ਼ਾਰ ਸਿੰਘ ਨਾਲ ਸਬੰਧਤ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੰਭੀਰ ਸਵਾਲ ਪੁੱਛਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮਾਫ਼ੀਆ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਵਿਅਕਤੀ ਨੂੰ ਇਨਸਾਫ਼ ਮਿਲਣ ਦੀ ਬਜਾਏ ਜੇਕਰ ਉਸ ਨੂੰ ਮੌਤ ਤੇ ਉਸ ਦੇ ਪਰਿਵਾਰ ਨੂੰ ਹੀ ਸੰਘਰਸ਼ ਕਰਨਾ ਪਵੇ ਤਾਂ ਇਹ ਸਰਕਾਰ ਦੀ ਜਵਾਬਦੇਹੀ ਦਾ ਮਾਮਲਾ ਹੈ।
ਉਨ੍ਹਾਂ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਵੱਲੋਂ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਇੱਕ ਭੈਣ ਆਪਣੇ ਮ੍ਰਿਤਕ ਭਰਾ ਦੀ ਤਸਵੀਰ ਲੈ ਕੇ ਆਈ, ਜਿਸ ’ਤੇ ਰੱਖੜੀ ਬੰਨੀ ਹੋਈ ਸੀ। ਉਸ ਭੈਣ ਦੇ ਇਹ ਸ਼ਬਦ ਕਿ “ਮੈਂ ਵੀਰ ਕਿੱਥੋਂ ਲਿਆਵਾਂ?”, ਪੰਜਾਬ ਦੇ ਨਸ਼ਾ ਸੰਕਟ ਦੀ ਪੂਰੀ ਤਸਵੀਰ ਬਿਆਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਇੱਕ ਮਾਂ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ, ਸੁਪਨੇ ਵੇਖੇ ਕਿ ਕੋਈ ਡਾਕਟਰ ਬਣੇਗਾ, ਕੋਈ ਇੰਜੀਨੀਅਰ ਜਾਂ ਕਾਰੋਬਾਰੀ ਬਣੇਗਾ, ਪਰ ਨਸ਼ੇ ਨੇ ਉਸ ਦੇ ਚਾਰੇ ਬੱਚੇ ਖੋਹ ਲਏ। ਇਹ ਕਿਸੇ ਇੱਕ ਪਰਿਵਾਰ ਦਾ ਦੁੱਖ ਨਹੀਂ, ਪੰਜਾਬ ਦੇ ਅਨੇਕਾਂ ਘਰਾਂ ਦੀ ਤ੍ਰਾਸਦੀ ਹੈ।
ਸ੍ਰੀ ਚੁੱਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਭਾਸ਼ਣ ਨਹੀਂ, ਜਵਾਬ ਦੇਣ। ਨਸ਼ਾ ਮੁਕਤ ਪੰਜਾਬ ਦੇ ਵਾਅਦਿਆਂ ਤੋਂ ਬਾਅਦ ਵੀ ਜੇਕਰ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਦਰ-ਦਰ ਭਟਕ ਰਹੇ ਹਨ ਤਾਂ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਜਨਤਾ ਸਾਹਮਣੇ ਸਪਸ਼ਟ ਜਵਾਬ ਦੇਣਾ ਚਾਹੀਦਾ ਹੈ।
ਕਾਨੂੰਨ-ਵਿਵਸਥਾ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ’ਤੇ ਹਮਲੇ, ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਅਤੇ ਵਪਾਰੀਆਂ, ਡਾਕਟਰਾਂ, ਕਿਸਾਨਾਂ ਤੇ ਹੋਰ ਲੋਕਾਂ ਨੂੰ ਕਥਿਤ ਫਿਰੌਤੀ ਵਾਲੀਆਂ ਕਾਲਾਂ ਪੰਜਾਬ ਵਿੱਚ ਡਰ ਦੇ ਮਾਹੌਲ ਵੱਲ ਇਸ਼ਾਰਾ ਕਰਦੀਆਂ ਹਨ। ਜੇਕਰ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਡਰਨਾ ਪਵੇ ਤਾਂ ਸਰਕਾਰ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਉੱਠਣਾ ਸੁਭਾਵਿਕ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਉੱਡਦਾ ਪੰਜਾਬ’ ਨਹੀਂ, ‘ਉੱਭਰਦਾ ਪੰਜਾਬ’ ਬਣਾਉਣਾ ਭਾਜਪਾ ਦਾ ਸੰਕਲਪ ਹੈ। ਇਸ ਲਈ ਨਸ਼ਾ ਤਸਕਰੀ ਦੇ ਨੈੱਟਵਰਕ ਅਤੇ ਸਪਲਾਈ ਚੇਨ ’ਤੇ ਕਾਰਵਾਈ, ਨਸ਼ਾ ਪੀੜਤ ਨੌਜਵਾਨਾਂ ਦਾ ਇਲਾਜ ਤੇ ਪੁਨਰਵਾਸ, ਡਰੱਗ ਮਨੀ ਅਤੇ ਗੈਂਗਸਟਰਵਾਦ ਵਿਰੁੱਧ ਕਾਰਵਾਈ ਅਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਕਰਨਾ ਜ਼ਰੂਰੀ ਹੈ।
ਸ੍ਰੀ ਚੁੱਘ ਨੇ ਕਿਹਾ, “ਅਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਹਵਾਲੇ ਨਹੀਂ ਹੋਣ ਦੇਵਾਂਗੇ। ਤਸਕਰਾਂ ਦੇ ਨੈੱਟਵਰਕ ਨੂੰ ਤੋੜਨਾ, ਸਪਲਾਈ ਚੇਨ ਨੂੰ ਖ਼ਤਮ ਕਰਨਾ ਅਤੇ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਮੁੱਖ ਧਾਰਾ ਵਿੱਚ ਲਿਆਉਣਾ ਸਾਡਾ ਸੰਕਲਪ ਹੈ।”
ਇਸ ਮੌਕੇ ਦਿੱਲੀ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰੀ ਅਰਵਿੰਦਰ ਸਿੰਘ ਲਵਲੀ ਨੇ ਅੰਮ੍ਰਿਤਸਰ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਚੋਣਾਂ ਦੀ ਤਿਆਰੀ ਵਿੱਚ ਰੁੱਝੀਆਂ ਹੋਈਆਂ ਹਨ, ਪਰ ਪੰਜਾਬ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੀਆਂ ਅਸਲ ਸਮੱਸਿਆਵਾਂ—ਨਸ਼ਾ, ਬੇਰੁਜ਼ਗਾਰੀ, ਗੈਂਗਸਟਰਵਾਦ ਅਤੇ ਕਾਨੂੰਨ-ਵਿਵਸਥਾ—’ਤੇ ਗੰਭੀਰ ਚਰਚਾ ਨਹੀਂ ਹੋ ਰਹੀ।
ਸ੍ਰੀ ਲਵਲੀ ਨੇ ਕਿਹਾ ਕਿ ‘ਆਪ’ ਸਰਕਾਰ ਰੋਜ਼ ਆਪਣੀਆਂ ਪ੍ਰਾਪਤੀਆਂ ਗਿਣਾਉਂਦੀ ਹੈ, ਕਾਂਗਰਸ ਆਪਣੇ ਪੁਰਾਣੇ ਰਾਜ ਦੀ ਗੱਲ ਕਰਦੀ ਹੈ, ਪਰ ਪੰਜਾਬ ਦੇ ਲੋਕਾਂ ਦੇ ਦਰਦ ਦੀ ਗੱਲ ਕੌਣ ਕਰੇਗਾ? ਭਾਜਪਾ ਨੇ ਨਸ਼ਿਆਂ ਨੂੰ ਪੰਜਾਬ ਦੀ ਸਭ ਤੋਂ ਗੰਭੀਰ ਸਮੱਸਿਆ ਮੰਨਦਿਆਂ ਇਸ ਨੂੰ ਜਨ-ਜਾਗਰਣ ਦਾ ਮੁੱਦਾ ਬਣਾਇਆ ਹੈ।
ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਭਾਜਪਾ ਦੀ ਸਿਆਸੀ ਯਾਤਰਾ ਨਹੀਂ, ਸਗੋਂ ਹਰ ਪਿੰਡ, ਹਰ ਕਸਬੇ ਅਤੇ ਹਰ ਪਰਿਵਾਰ ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਦੀ ਆਵਾਜ਼ ਪਹੁੰਚਾਉਣ ਦਾ ਯਤਨ ਹੈ। ਪੰਜਾਬ ਦੀ ਖੁਸ਼ਹਾਲੀ ਸਿਰਫ਼ ਪੰਜਾਬ ਦੀ ਨਹੀਂ, ਸਾਰੇ ਦੇਸ਼ ਦੀ ਤਰੱਕੀ ਨਾਲ ਜੁੜੀ ਹੋਈ ਹੈ।
‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਿਰਫ਼ ਐਲਾਨ ਅਤੇ ਦਾਅਵੇ ਨਹੀਂ, ਜ਼ਮੀਨ ’ਤੇ ਸੁਰੱਖਿਆ, ਰੁਜ਼ਗਾਰ ਅਤੇ ਨਸ਼ਾ ਮੁਕਤੀ ਦਾ ਨਤੀਜਾ ਚਾਹੀਦਾ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦੀ ਪੂਰਤੀ ਬਾਰੇ ਸਰਕਾਰ ਨੂੰ ਲੋਕਾਂ ਸਾਹਮਣੇ ਜਵਾਬਦੇਹ ਹੋਣਾ ਚਾਹੀਦਾ ਹੈ।
ਉਨ੍ਹਾਂ ਦਿੱਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਮਾਡਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਵੱਡੇ ਸੁਪਨੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਲੋਕਾਂ ਨੇ ਉਸ ਮਾਡਲ ਬਾਰੇ ਆਪਣਾ ਰਾਜਨੀਤਿਕ ਫੈਸਲਾ ਸੁਣਾ ਦਿੱਤਾ ਹੈ। ਪੰਜਾਬ ਨੂੰ ਹੁਣ ਅਜਿਹੇ ਮਾਡਲ ਦੀ ਲੋੜ ਹੈ ਜੋ ਸਿਰਫ਼ ਪ੍ਰਚਾਰ ਨਹੀਂ, ਸਗੋਂ ਸੁਰੱਖਿਆ, ਸੁਸ਼ਾਸਨ, ਰੁਜ਼ਗਾਰ ਅਤੇ ਆਰਥਿਕ ਵਿਕਾਸ ਦੀ ਗਾਰੰਟੀ ਦੇਵੇ।
ਸ੍ਰੀ ਲਵਲੀ ਨੇ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ, ਗੈਂਗਸਟਰ ਮੁਕਤ, ਸੁਰੱਖਿਅਤ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੀ ਅਸਲ ਪੰਜਾਬ ਮਾਡਲ ਹੈ। ਭਾਜਪਾ ਇਸ ਮੁੱਦੇ ਨੂੰ ਪਿੰਡ-ਪਿੰਡ ਲੈ ਕੇ ਜਾਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ।
ਉਨ੍ਹਾਂ ਕਿਹਾ, “ਪੰਜਾਬ ਨੂੰ ਹੁਣ ਚੋਣੀ ਨਾਅਰਿਆਂ ਦੀ ਨਹੀਂ, ਨੀਅਤ ਅਤੇ ਨਤੀਜਿਆਂ ਦੀ ਲੋੜ ਹੈ। ਨੌਜਵਾਨਾਂ ਦਾ ਭਵਿੱਖ ਬਚਾਉਣਾ ਹੈ ਤਾਂ ਨਸ਼ਿਆਂ ਦੀ ਸਪਲਾਈ ਚੇਨ ਤੋੜਨੀ ਪਵੇਗੀ, ਗੈਂਗਸਟਰਵਾਦ ਖ਼ਤਮ ਕਰਨਾ ਪਵੇਗਾ ਅਤੇ ਪੰਜਾਬ ਵਿੱਚ ਸੁਰੱਖਿਅਤ ਮਾਹੌਲ ਕਾਇਮ ਕਰਨਾ ਪਵੇਗਾ।”
ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਸ਼ਵੇਤ ਮਲਿਕ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ, ਅਪਰਾਧ ਅਤੇ ਗੈਂਗਸਟਰਵਾਦ ਵਿਰੁੱਧ ਇੱਕਜੁੱਟ ਹੋ ਕੇ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਸ੍ਰੀ ਮਲਿਕ ਨੇ ਕਿਹਾ ਕਿ ਕਾਂਗਰਸ ਵੀ ਆਪਣੇ ਰਾਜ ਦੌਰਾਨ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਨਹੀਂ ਕਰ ਸਕੀ ਅਤੇ ਨਸ਼ਾ ਵਧਦਾ ਗਿਆ, ਪਰ ‘ਆਪ’ ਸਰਕਾਰ ਨੇ ਹਾਲਾਤ ਸੁਧਾਰਨ ਦੀ ਬਜਾਏ ਸੰਕਟ ਨੂੰ ਹੋਰ ਗੰਭੀਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਮਾਰ ਝੱਲ ਰਿਹਾ ਸੀ ਅਤੇ ਕਾਂਗਰਸ ਸਰਕਾਰ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਜਿਵੇਂ ‘ਨੀਰੋ ਬੰਸਰੀ ਵਜਾਉਂਦਾ ਰਿਹਾ’।
ਉਨ੍ਹਾਂ ਦੋਸ਼ ਲਾਇਆ ਕਿ ਨਸ਼ੇ ਦੀ ਸਪਲਾਈ ਇੱਕ ਪਾਈਪਲਾਈਨ ਵਾਂਗ ਘਰ-ਘਰ ਤੱਕ ਪਹੁੰਚ ਰਹੀ ਹੈ, ਜਿਸ ਕਾਰਨ ਪੰਜਾਬ ਦੀ ਨੌਜਵਾਨੀ ਅਤੇ ਪਰਿਵਾਰ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਰਫ਼ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਹੀਂ, ਸਗੋਂ ਨਸ਼ੇ ਦੇ ਪਿੱਛੇ ਕੰਮ ਕਰ ਰਹੇ ਤਸਕਰੀ ਅਤੇ ਸਪਲਾਈ ਨੈੱਟਵਰਕ ਨੂੰ ਨਿਸ਼ਾਨਾ ਬਣਾਉਣਾ ਪਵੇਗਾ।
ਸ੍ਰੀ ਮਲਿਕ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਲੀਡਰਸ਼ਿਪ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ‘ਆਪ’ ਦੇ ਚੋਣੀ ਦਾਅਵਿਆਂ ’ਤੇ ਭਰੋਸਾ ਕਰਨ ਦਾ ਪਛਤਾਵਾ ਕਰ ਰਹੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਸਿਰਫ਼ ਸਰਕਾਰਾਂ ਦੇ ਬਦਲਣ ਦੀ ਉਡੀਕ ਨਾ ਕੀਤੀ ਜਾਵੇ, ਸਗੋਂ ਪੰਜਾਬ ਨੂੰ ਬਚਾਉਣ ਲਈ ਲੋਕ ਖ਼ੁਦ ਅੱਗੇ ਆਉਣ ਅਤੇ ਨਸ਼ਿਆਂ ਵਿਰੁੱਧ ਜਨ-ਅੰਦੋਲਨ ਖੜ੍ਹਾ ਕਰਨ।
ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਅਪਰਾਧ ਅਤੇ ਨਸ਼ਿਆਂ ਦਾ ਨੈੱਟਵਰਕ ਖ਼ਤਮ ਕਰਨ ਦੇ ਨਾਲ-ਨਾਲ ਵਿਕਸਿਤ ਪੰਜਾਬ ਦਾ ਨਿਰਮਾਣ ਕਰੇਗੀ। ਪੰਜਾਬ ਨੂੰ ਮੁੜ ਹੱਸਦਾ-ਵੱਸਦਾ, ਖ਼ੁਸ਼ਹਾਲ ਅਤੇ ਨੱਚਦਾ ਪੰਜਾਬ ਬਣਾਉਣਾ ਭਾਜਪਾ ਦਾ ਸੰਕਲਪ ਹੈ।
ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਲੜਾਈ ਕਿਸੇ ਇੱਕ ਪਾਰਟੀ ਦੀ ਨਹੀਂ, ਪੰਜਾਬ ਦੀ ਹਰ ਮਾਂ, ਹਰ ਭੈਣ, ਹਰ ਪਰਿਵਾਰ ਅਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੀ ਲੜਾਈ ਹੈ। ਭਾਜਪਾ ਪੰਜਾਬ ਨੂੰ ਨਸ਼ਿਆਂ ਅਤੇ ਡਰ ਦੇ ਸਾਏ ਤੋਂ ਕੱਢ ਕੇ ਇੱਕ ਸੁਰੱਖਿਅਤ, ਤੰਦਰੁਸਤ ਅਤੇ ਉੱਭਰਦਾ ਪੰਜਾਬ ਬਣਾਉਣ ਲਈ ਲੋਕਾਂ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਬਚੇਗੀ ਤਾਂ ਪੰਜਾਬ ਬਚੇਗਾ ਅਤੇ ਪੰਜਾਬ ਬਚੇਗਾ ਤਾਂ ਹੀ ਪੰਜਾਬ ਵਿਕਸਿਤ ਪੰਜਾਬ ਬਣੇਗਾ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਲਿਲ ਕਪੂਰ ਨੇ ਪਹੁੰਚੇ ਹੋਏ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਨਸ਼ਾ ਮੁਕਾਉਣਾ ਸਿਰਫ਼ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਮੁੱਦਾ ਨਹੀਂ। ਨਸ਼ਾ ਖ਼ਤਮ ਹੋਵੇਗਾ ਤਾਂ ਨੌਜਵਾਨ ਬਚੇਗਾ, ਨੌਜਵਾਨ ਬਚੇਗਾ ਤਾਂ ਪਰਿਵਾਰ ਬਚੇਗਾ, ਪਰਿਵਾਰ ਬਚੇਗਾ ਤਾਂ ਪੰਜਾਬ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਗੈਂਗਸਟਰਵਾਦ ਅਤੇ ਡਰ ਦੇ ਮਾਹੌਲ ਦਾ ਖਾਤਮਾ ਵੀ ਲਾਜ਼ਮੀ ਹੈ।
ਇਸ ਮੌਕੇ ਸੂਰਜ ਭਾਰਦਵਾਜ, ਡਾ. ਰਾਮ ਚਾਵਲਾ, ਅਨੁਜ ਸਿੱਕਾ, ਰਾਕੇਸ਼ ਗਿੱਲ, ਪਰਮਜੀਤ ਸਿੰਘ ਬਤਰਾ, ਆਨੰਦ ਸ਼ਰਮਾ, ਆਸ਼ੀਸ਼ ਸ਼ਰਮਾ, ਰੋਮੀ ਚੋਪੜਾ, ਸੰਜੇ ਸ਼ਰਮਾ, ਵਿਕਾਸ ਗਿੱਲ, ਗੌਰਵ ਗਿੱਲ, ਸੁਧੀਰ ਬਜਰੰਗੀ, ਤਿਲਕ ਸਿੰਘ, ਸੰਭਵ ਜੋਲੀ, ਅਨਿਲ ਵਾਸੂਦੇਵਾ ਅਤੇ ਵਿਕਾਸ ਗਿੱਲ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
‘ਨਸ਼ਾ ਮੁਕਤ ਪੰਜਾਬ ਯਾਤਰਾ’ ਲਾਹੌਰੀ ਗੇਟ ਤੋਂ ਰਵਾਨਾ ਹੋ ਕੇ ਹਰੀਪੁਰਾ ਚੌਂਕ, ਰਵਿਦਾਸ ਮੰਦਰ, ਰਾਮਬਾਗ, ਖਜ਼ਾਨਾ ਵਾਲਾ ਚੌਂਕ, ਭਗਤਾਂਵਾਲਾ ਚੌਂਕ, ਗਿੱਲਵਾਲੀ ਗੇਟ, ਸੁਲਤਾਨਵਿੰਡ ਚੌਂਕ, ਕੋਟ ਮਿਸ਼ਨ, ਮੰਡਲ ਸੁਲਤਾਨਵਿੰਡ, ਸੁਲਤਾਨਵਿੰਡ ਰੋਡ, ਮਕਬੂਲਪੁਰਾ ਚੌਂਕ, ਹੁਸੈਨਪੁਰਾ ਰੋਡ, ਭਾਈ ਵਾਲਾ ਸ਼ਿਵਾਲਾ ਮੰਦਰ, ਬਟਾਲਾ ਰੋਡ ਅਤੇ ਵੇਰਕਾ ਤੋਂ ਹੁੰਦੀ ਹੋਈ ਭਾਜਪਾ ਦਫ਼ਤਰ, ਹਾਥੀ ਗੇਟ ਵਿਖੇ ਵਿਸ਼ਰਾਮ ਕੀਤਾ।