ਨਹੀਂ ਰਹੇ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ, ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ

0
695

ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼-ਦੁਨੀਆ ‘ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ‘ਭਾਰਤ ਰਤਨ’ ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਉਹ 92 ਸਾਲਾਂ ਦੇ ਸਨ। ਦੁਨੀਆ ਭਰ ‘ਚ ‘ਨਾਈਟਿੰਗੇਲ ਆਫ ਇੰਡੀਆ’ ਦੇ ਨਾਂ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਨੇ ਹਿੰਦੀ ਸਿਨੇਮਾ ‘ਚ ਮਹਿਲਾ ਪਲੇਬੈਕ ਗਾਇਕੀ ‘ਤੇ ਕਰੀਬ ਪੰਜ ਦਹਾਕਿਆਂ ਤੱਕ ਰਾਜ ਕੀਤਾ।

ਜਨਵਰੀ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਨਿਮੋਨੀਆ ਹੋ ਗਿਆ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਵੈਂਟੀਲੇਟਰ ਸਪੋਰਟ ਵੀ ਹਟਾ ਦਿੱਤਾ ਗਿਆ ਸੀ ਪਰ 5 ਫਰਵਰੀ ਨੂੰ ਉਸਦੀ ਹਾਲਤ ਵਿਗੜਨ ਲੱਗੀ ਅਤੇ ਉਸਨੂੰ ਦੁਬਾਰਾ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ। ਆਖ਼ਰ 6 ਫਰਵਰੀ ਨੂੰ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਆਖਰੀ ਸਾਹ ਲਿਆ।

ਭਾਰਤ ਸਮੇਤ ਦੁਨੀਆ ਭਰ ਦੀਆਂ ਦਿੱਗਜ ਸ਼ਖਸੀਅਤਾਂ ਨੇ ਲਤਾ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਖਿਆ, ‘ਉਨ੍ਹਾਂ ਦਾ ਦਿਹਾਂਤ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਮੇਸ਼ਾ ਸਾਰੇ ਸੰਗੀਤ ਦੀ ਖੋਜ ਕਰਨ ਵਾਲਿਆਂ ਲਈ ਇੱਕ ਪ੍ਰੇਰਨਾ ਸਰੋਤ ਸੀ। ਲਤਾ ਦੀਦੀ ਇੱਕ ਗੂੜ੍ਹੀ ਦੇਸ਼ ਭਗਤ ਸੀ। ਉਹ ਹਮੇਸ਼ਾ ਸਵਤੰਤਰਵੀਰ ਸਾਵਰਕਰ ਦੀ ਵਿਚਾਰਧਾਰਾ ਵਿੱਚ ਪੱਕਾ ਵਿਸ਼ਵਾਸ ਰੱਖਦੀ ਰਹੀ ਹੈ।

ਉਨ੍ਹਾਂ ਦਾ ਜੀਵਨ ਬਹੁਤ ਸਾਰੀਆਂ ਪ੍ਰਾਪਤੀਆਂ ਨਾਲ ਭਰਪੂਰ ਰਿਹਾ ਹੈ। ਲਤਾ ਜੀ ਹਮੇਸ਼ਾ ਸਾਡੇ ਸਾਰਿਆਂ ਲਈ ਚੰਗੇ ਕੰਮਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਭਾਰਤੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੀ ਆਵਾਜ਼ ਨੇ 30 ਹਜ਼ਾਰ ਤੋਂ ਵੱਧ ਗੀਤ ਗਾ ਕੇ ਸੰਗੀਤ ਜਗਤ ਨੂੰ ਨਿਹਾਲ ਕੀਤਾ ਹੈ। ਲਤਾ ਦੀਦੀ ਬਹੁਤ ਸ਼ਾਂਤ ਸੁਭਾਅ ਦੀ ਅਤੇ ਪ੍ਰਤਿਭਾ ਨਾਲ ਅਮੀਰ ਸੀ। ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਸਾਂਸਦ ਸੰਜੇ ਰਾਉਤ ਨੇ ਲਿਖਿਆ, ਤੇਰੇ ਬਿਨਾਂ ਕੀ ਜੀਨਾ।

LEAVE A REPLY

Please enter your comment!
Please enter your name here