ਨਿਊਯਾਰਕ ਸਿਟੀ ਚ’ ਭਾਰਤੀ ਕੌਸਲੇਟ ਨੇ ਖੁਦਕੁਸ਼ੀ ਕਰਨ ਵਾਲੀ ਭਾਰਤੀ ਮੂਲ ਦੀ ਮਨਦੀਪ ਕੌਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ

0
211

ਨਿਊਯਾਰਕ 7 ਅਗਸਤ (ਰਾਜ ਗੋਗਨਾ ) —ਨਿਊਯਾਰਕ ਸਿਟੀ ਵਿੱਚ ਭਾਰਤੀ ਕੌਂਸਲੇਟ ਨੇ ਖੁਦਕੁਸ਼ੀ ਕਰਨ ਵਾਲੀ ਭਾਰਤੀ ਮੂਲ ਦੀ ਮਨਦੀਪ ਕੌਰ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਖ਼ੁਦਕੁਸ਼ੀ ਕਰਕੇ ਆਪਣੀ ਜਾਨ ਦੇਣ ਵਾਲੀ ਮਨਦੀਪ ਕੋਰ (30) ਸਾਲ ਜਿਸ ਨੂੰ ਆਪਣੇ ਪਤੀ ਦੇ ਹੱਥੋਂ ਤਸੀਹੇ ਝੱਲਦੇ ਹੋਏ ਬੀਤੀ 3 ਅਗਸਤ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ, ਅਤੇ ਖ਼ੁਦਕੁਸ਼ੀ ਕਰਨ ਤੋ ਪਹਿਲਾ ਜਦੋਂ ਉਸ ਨੇ ਇੱਕ ਔਨਲਾਈਨ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਸਨੇ ਆਪਣੇ ਪਤੀ ਰਣਜੋਤਵੀਰ ਸਿੰਘ ਸੰਧੂ ਦੁਆਰਾ ਸਾਲਾਂ ਤੋਂ ਘਰੇਲੂ ਸ਼ੋਸ਼ਣ ਬਾਰੇ ਗੱਲ ਕੀਤੀ ਸੀ। ਭਾਰਤੀ ਕੌਸਲੇਟ ਨੇ ਰਿਚਮੰਡ ਹਿੱਲ ਕੁਈਨਜ਼, ਨਿਊਯਾਰਕ ਵਿੱਚ ਵਾਪਰੀ ਬਹੁਤ ਦੁਖਦਾਈ ਹਾਲਾਤਾਂ ਵਿੱਚ ਅਸੀਂ ਸੰਘੀ ਅਤੇ ਸਥਾਨਕ ਪੱਧਰ ਦੇ ਨਾਲ-ਨਾਲ ਕਮਿਊਨਿਟੀ ਦੇ ਨਾਲ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਦੇ ਬਾਰੇ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ, ਅਸੀਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹਾਂ।ਉਸ ਨੇ “ਆਪਣੀ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ, ਮਨਦੀਪ ਕੌਰ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ, ਜਿਸ ਵਿੱਚ ਉਸ ਦੇ ਪਤੀ ਦੇ ਹੱਥੋਂ ਉਸ ਨੂੰ ਝੱਲੇ ਗਏ ਤਸ਼ੱਦਦ ਦੇ ਅਤਿਅੰਤ ਦਰਦਨਾਕ ਵੇਰਵਿਆਂ ਨੂੰ ਬਿਆਨ ਕੀਤਾ ਗਿਆ ਸੀ।ਜਿਸ ਨੂੰ ਦੇਖ ਕਿ ਹੀ ਮਿੰਟਾਂ ਦੇ ਬਾਅਦ ਸੋਸ਼ਲ ਮੀਡੀਆ ‘ਤੇ ਭਾਰੀ ਤੂਫਾਨ ਆ ਗਿਆ। ਜਿਸ ਵਿੱਚ ਕਈਆਂ ਨੇ ਸਵਾਲ ਕੀਤਾ ਕਿ ਉਸ ਦੇ ਪਤੀ ਰਣਜੋਤਵੀਰ ਸਿੰਘ ਸੰਧੂ ਨੂੰ ਅਜੇ ਵੀ ਉਸ ਦੀਆਂ ਦੋ ਨਾਬਾਲਗ ਧੀਆਂ ਰੱਖਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਜਦੋਂ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਉਸ ਦੇ ਪਤੀ ਅਤੇ ਸਹੁਰੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਨ 2015 ਚ’ ਵਿਆਹੀ ਮਨਦੀਪ ਕੋਰ ਦੇ ਪਤੀ ਅਤੇ ਸਹੁਰੇ ਦੇ ਖਿਲਾਫ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ), 498ਏ (ਘਰੇਲੂ ਹਿੰਸਾ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਦੀ ਸਜ਼ਾ), 342 (ਗਲਤ ਕੈਦ ਲਈ ਸਜ਼ਾ) ਅਤੇ ਦਾਜ ਰੋਕੂ ਕਾਨੂੰਨ, 1961 ਦੇ ਤਹਿਤ ਯੂ.ਪੀ. ਚ’ ਐਫਆਈਆਰ ਦਰਜ ਹੋਈ ਹੈ। ਜੋ ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ।ਜਿਸ ਵਿੱਚ ਉਸ ਨੇ ਖੁਦਕੁਸ਼ੀ ਲਈ ਰਣਜੋਤਵੀਰ ਸਿੰਘ ਸੰਧੂ ਦੇ ਪਿਤਾ ਮੁਖਤਾਰ ਸਿੰਘ, ਰਣਜੋਤਵੀਰ ਸਿੰਘ ਸੰਧੂ ਦੀ ਮਾਤਾ ਕੁਲਦੀਪ ਰਾਜ ਕੌਰ ਅਤੇ ਰਣਜੋਤਵੀਰ ਸਿੰਘ ਸੰਧੂ ਦੇ ਭਰਾ ਜਸਵੀਰ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ। 30 ਸਾਲਾ ਦੀ ਭਾਰਤੀ ਮੂਲ ਦੀ ਔਰਤ ਕਰੀਬ ਅੱਠ ਸਾਲਾਂ ਤੋਂ ਉਸ ਦੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ। ਨੈੱਟ ‘ਤੇ ਇਕ ਹੋਰ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਕਥਿਤ ਤੌਰ ‘ਤੇ ਪੀੜਤ ਨੂੰ ਕੁੱਟਿਆ ਹੋਇਆ ਦਿਖਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ. ਕਈ ਯੂਜ਼ਰਸ ਨੇ ਇਹ ਵੀ ਸਵਾਲ ਕੀਤਾ ਕਿ ਦੋਵੇਂ ਬੇਟੀਆਂ ਅਜੇ ਵੀ ਉਸ (ਸੰਧੂ) ਨਾਲ ਕਿਉਂ ਹਨ। ਉਸ ਨੂੰ ਇਸ ਵੇਲੇ ਮਨਦੀਪ ਦੇ ਅੰਤਿਮ ਸੰਸਕਾਰ ਦੀ ਯੋਜਨਾ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਹੈ, ਦੂਜਿਆਂ ਨੇ ਸਵਾਲ ਕੀਤਾ। ਜਦਕਿ ਮ੍ਰਿਤਕ ਮਨਦੀਪ ਕੋਰ ਦਾ ਪਤੀ ਅਤੇ ਧੀਆਂ ਇਸ ਸਮੇਂ ਰਿਚਮੰਡ ਹਿੱਲ ਵਿੱਚ ਹਨ, ਉਸ ਦਾ ਪਰਿਵਾਰ ਕਥਿਤ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਹੈ।

LEAVE A REPLY

Please enter your comment!
Please enter your name here