ਪਟੋਮਿਕ ਵੈਲੀ ਹੈਲਥ ਕੇਅਰ ਨੇ ਏਸ਼ੀਅਨ ਅਮਰੀਕਨ ਪੈਸੀਫਿਕ ਆਈਸਲੈਂਡਰ ਹੈਰੀਟੇਜ ਮਹੀਨਾ ਮਨਾਇਆ- ਜੈਨੀ

0
149

ਮੈਰੀਲੈਡ ( ਸੁਰਿੰਦਰ ਗਿੱਲ ) -ਅੱਜ ਕਲ ਮੈਰੀਲੈਡ ਸਟੇਟ ਵਿੱਚ ਹੈਰੀਟੇਜ ਮਹੀਨਾ ਮਨਾਉਣ ਸਬੰਧੀ ਥਾਂ-ਥਾਂ ਤੇ ਸਮਾਗਮ ਕੀਤੇ ਜਾ ਰਹੇ ਹਨ।ਇਸੇ ਕੜੀ ਦੇ ਤਹਿਤ ਪਟੋਮਿਕ ਵੈਲੀ ਵਿਖੇ ਹੈਰੀਟੇਜ ਮਹੀਨਾ ਮਨਾਉਣ ਦਾ ਸਮਾਗਮ ਕੀਤਾ ਗਿਆ । ਜਿੱਥੇ ਵੱਖ ਵੱਖ ਕਿਸਮ ਦੇ ਫੂਡ ਸਟਾਲ ਲਗਾਏ ਗਏ। ਆਏ ਮਹਿਮਾਨਾਂ ਨੇ ਭੋਜਨ ਦਾ ਖੂਬ ਅਨੰਦ ਮਾਣਿਆ। ਵਖ ਵਾਕ ਮੁਲਕਾਂ ਦੇ ਲੋਕੀ ਆਪੋ ਆਪਣੇ ਮੁਲਕਾਂ ਦੀਆਂ ਪੁਸ਼ਾਕਾਂ ਨਾਲ ਸੱਜ ਧੱਜ ਕੇ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਜੈਨੀ ਵੱਲੋਂ ਪਟੋਮਿਕ ਕੇਂਦਰ ਦੀ ਅਹਿਮੀਅਤ ਤੇ ਕੰਮਾਂ ਦੀ ਸ਼ਲਾਘਾ ਨਾਲ ਕੀਤੀ। ਉਪਰੰਤ ਕਾਊਟੀ ਅਗਜੈਕਟਿਵ,ਕੋਸਲਮੈਨ ਤੇ ਡਾਇਰੈਕਟਰ ਸਟੇਟ ਆਫ ਮੈਰੀਲੈਡ ਵੱਲੋਂ ਸਾਈਟੇਸ਼ਨ ਜੈਨੀ ਨੂੰ ਭੇਟ ਕੀਤੇ ਤੇ ਇਸ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਪਰੰਤ ਕਰੀਨਾ ਹੂ ਨੇ ਕੇਂਦਰ ਦੀਆਂ ਕਾਰਗੁਜ਼ਾਰੀਆਂ ਤੇ ਕੰਮਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਮੈਰੀਲੈਡ ਦਾ ਵਧੀਆ ਤੇ ਸਰਵੋਤਮ ਹੈਲਥ ਕੇਂਦਰ ਹੈ। ਜਿੱਥੇ ਹਰ ਤਰਾਂ ਦੀ ਸਹੂਲਤ ਉਪਲਬਧ ਹੈ। ਵੱਖ ਵੱਖ ਮੁਲਕਾਂ ਦੀਆਂ ਟੀਮਾਂ ਵਲੋ ਅਪਨੇ ਅਪਨੇ ਮੁਲਕ ਦੀ ਕਲਚਰਲ ਆਈਟਮ ਪੇਸ਼ ਕੀਤੀ। ਬੱਚਿਆਂ ਵੱਲੋਂ ਫੈਨਸੀ ਡਰੈਸ ਤੇ ਨਾਚ ਪੇਸ਼ ਕੀਤਾ ਗਿਆ । ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ।ਵਧੀਆ ਕਾਰਗੁਜ਼ਾਰੀ ਵਾਲਿਆਂ ਨੂੰ ਮੈਡਲ ਤੇ ਸਾਈਟੇਸ਼ਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਸਾਈਟੇਸ਼ਨ ਡਾਕਟਰ ਅਲਿਜਾਬੈਥ, ਕਰੀਨਾ ਹੂ ਚੇਅਰਪਰਸਨ ਅੰਤਰਰਾਸ਼ਟਰੀ ਫੋਰਮ ਯੂਐਸਏ ,ਗੀਅ ਡਿਜੋਕਨ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਅੰਤਰਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਵੰਡੇ ਗਏ। ਕਰਸਟੀਨਾ ਪੌਅ ਵੱਲੋਂ ਗਵਰਨਰ ਵੱਲੋਂ ਭੇਜਿਆ ਸਾਈਟੇਸ਼ਨ ਜੈਨੀ ਨੂੰ ਸੋਪਿਆ ਤੇ ਕਿਹਾ ਪਟੋਮਿਕ ਵੈਲੀ ਹੈਲਥ ਕੇਂਦਰ ਮੈਰੀਲੈਡ ਸਰਵੋਤਮ ਕੇਂਦਰ ਹੈ। ਜਿੱਥੇ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਸ਼ਲਾਘਾ ਸਟੇਟ ਵੱਲੋਂ ਵੀ ਕੀਤੀ ਗਈ ਹੈ।

LEAVE A REPLY

Please enter your comment!
Please enter your name here