ਪਾਕਿਸਤਾਨ ‘ਚ ਮੁਸਲਿਮ ਭਾਈਚਾਰੇ ਨੇ ਦੋ ਹਿੰਦੂ ਮੰਦਰਾਂ ‘ਤੇ ਕਬਜ਼ਾ ਕਰ ਲਿਆ

0
121
ਇੱਕ ਮੰਦਰ ਵਿੱਚ ਪਸ਼ੂ ਬੰਨੇ, ਦੂਜੇ ਨੂੰ ਮਸਜਿਦ ਅਤੇ ਮਦਰੱਸੇ ਵਿੱਚ ਬਦਲ ਦਿੱਤਾ
 ਅੰੰਮਿ੍ਤਸਰ: ਪਾਕਿਸਤਾਨ ਵਿੱਚ ਹਿੰਦੂ ਤੀਰਥ ਸਥਾਨਾਂ ਅਤੇ ਮੰਦਰਾਂ ਵੱਲ ਸਥਾਨਕ ਸਰਕਾਰ ਧਿਆਨ ਨਹੀਂ ਦੇ ਰਹੀ ਹੈ।  ਪਾਕਿਸਤਾਨ ਸਰਕਾਰ ਦੇ ਅਣਗਹਿਲੀ ਵਾਲੇ ਰਵੱਈਏ ਕਾਰਨ ਮੰਦਰਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਓਥੇ ਕਈ ਮੰਦਰਾਂ ਨੂੰ ਮੁਸਲਿਮ ਭਾਈਚਾਰੇ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।  ਇਸ ਦਾ ਪ੍ਰਤੱਖ ਸਬੂਤ ਪਾਕਿਸਤਾਨ ਦੇ ਪੰਜਾਬ ਦੇ ਸਾਦਿਕਾਬਾਦ ਜ਼ਿਲ੍ਹੇ ਦੇ ਲੰਮਾ ਵਿਖੇ ਮੁਹੰਮਦ ਮੁਬਾਸ਼ਿਰ ਨਾਮ ਦੇ ਇੱਕ ਮੁਸਲਮਾਨ ਦੁਆਰਾ ਇੱਕ ਮੰਦਰ ਉੱਤੇ ਕਬਜ਼ਾ ਕਰਨ ਤੋਂ ਮਿਲਿਆ ਹੈ।  ਇਹ ਮੰਦਰ ਸਦੀਆਂ ਪਹਿਲਾਂ ਮੋਹਨ ਭਗਤ ਨਾਂ ਦੇ ਵਿਅਕਤੀ ਨੇ ਬਣਾਇਆ ਸੀ।  ਮੋਹਨ ਭਗਤ ਕੋਲ ਕਾਫੀ ਜ਼ਮੀਨ-ਜਾਇਦਾਦ ਸੀ।  ਇਹ ਜਾਇਦਾਦ ਉਸ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ।  ਮੰਦਰ ਕੰਪਲੈਕਸ ਨੂੰ ਹੁਣ ਪਸ਼ੂਆਂ, ਬੱਕਰੀਆਂ ਅਤੇ ਮੁਰਗੀਆਂ ਲਈ ਸ਼ੈੱਡ ਵਜੋਂ ਵਰਤਿਆ ਜਾ ਰਿਹਾ ਹੈ।  ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਮੰਦਰ ਵਿੱਚ ਪਸ਼ੂਆਂ ਨੂੰ ਦੇਖਿਆ ਜਾ ਰਿਹਾ ਹੈ।  ਮੰਦਰ ਦੀਆਂ ਟੁੱਟੀਆਂ ਕੰਧਾਂ ਗਊਆਂ ਦੇ ਗੋਹੇ ਨਾਲ ਢੱਕੀਆਂ ਹੋਈਆਂ ਹਨ ਅਤੇ ਅਣਗਹਿਲੀ ਕਾਰਨ ਇਮਾਰਤ ਖੰਡਰ ਵਿੱਚ ਤਬਦੀਲ ਹੋ ਰਹੀ ਹੈ।
 ਸਾਦਿਕਾਬਾਦ ਜ਼ਿਲੇ ਦੇ ਲੰਮਾ ਕਸਬੇ ਦੇ ਅਹਿਮਦਪੁਰ ਇਲਾਕੇ ਵਿਚ ਇਕ ਹੋਰ ਸ਼੍ਰੀ ਕ੍ਰਿਸ਼ਨ ਮੰਦਰ ਨੂੰ ਮਸਜਿਦ ਅਤੇ ਮਦਰੱਸੇ ਵਜੋਂ ਵਰਤਿਆ ਜਾ ਰਿਹਾ ਹੈ।  ਵਾਇਰਲ ਹੋਈ ਵੀਡੀਓ ਵਿੱਚ ਮੰਦਰ ਨੂੰ ਮਸਜਿਦ ਅਤੇ ਮਦਰੱਸੇ ਵਜੋਂ ਵਰਤਿਆ ਜਾ ਰਿਹਾ ਹੈ।  ਪ੍ਰਵੇਸ਼ ਦੁਆਰ ‘ਤੇ, ਜਿਸ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ, ਹਿੰਦੀ ਭਾਸ਼ਾ ਵਿੱਚ ਸ਼ਿਲਾਲੇਖ ਅਤੇ ਸ਼੍ਰੀ ਕ੍ਰਿਸ਼ਨ ਦੀ ਨੱਕਾਸ਼ੀ ਦੇਖੀ ਜਾ ਸਕਦੀ ਹੈ।  ਇਸ ਮੰਦਰ ਨੂੰ ਬਣਾਉਣ ਵਾਲੇ ਲੋਕ ਵੰਡ ਵੇਲੇ ਰਾਜਸਥਾਨ ਚਲੇ ਗਏ ਸਨ।  ਇਸ ਤੋਂ ਬਾਅਦ ਇੱਥੇ ਮਸਜਿਦ ਅਤੇ ਮਦਰੱਸਾ ਬਣਾਇਆ ਗਿਆ।

LEAVE A REPLY

Please enter your comment!
Please enter your name here