ਪਿੰਡ ਟੋਡਰਵਾਲ ਵਿਖੇ ਡਾ.ਭੀਮ ਰਾਓ ਅੰਬੇਡਕਰ, ਮਹਾਤਮਾ ਜੋਤੀ ਰਾਓ ਫੂਲੇ ਤੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਵਸ ਮਨਾਇਆ 

0
5

ਪਿੰਡ ਟੋਡਰਵਾਲ ਵਿਖੇ ਡਾ.ਭੀਮ ਰਾਓ ਅੰਬੇਡਕਰ, ਮਹਾਤਮਾ ਜੋਤੀ ਰਾਓ ਫੂਲੇ ਤੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਵਸ ਮਨਾਇਆ

ਨਾਭਾ ਬਲਾਕ ਦੇ ਪਿੰਡ ਟੋਡਰਵਾਲ ਵਿਖੇ ਜਬਰ ਜੁਲਮ ਵਿਰੋਧੀ ਫਰੰਟ ਤੇ ਡਾਕਟਰ ਅੰਬੇਡਕਰ ਵੈਲਫੇਅਰ ਕਲੱਬ ਟੋਡਰਵਾਲ ਵੱਲੋਂ ਖਾਲਸਾ ਸਾਜਨਾ ਦਿਵਸ ,ਮਹਾਤਮਾ ਜੋਤੀ ਫੂਲੇ ਜਨਮ ਦਿਵਸ, ਡਾਕਟਰ ਭੀਮ ਰਾਓ ਅੰਬੇਡਕਰ ਜਨਮ ਦਿਵਸ ਤੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸਮੂਲੀਅਤ ਕੀਤੀ ਸਮਾਜਿਕ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਧਾਰਮਿਕ ਆਗੂਆਂ ਨੇ ਖਾਲਸਾ ਸਾਜਨਾ ਦਿਵਸ ਅਤੇ ਗਿਆਨੀ ਦਿੱਤ ਸਿੰਘ ਜੀ ਬਾਰੇ ਭਰਪੂਰ ਚਾਨਣਾ ਪਾਇਆ ਇਸ ਸਮਾਜਿਕ ਸੰਮੇਲਨ ਵਿੱਚ ਪਹੁੰਚੇ ਉਚੇਰੇ ਤੌਰ ਤੇ ਪਹੁੰਚੇ ਡਾਕਟਰ ਰੀਤੂ ਸਿੰਘ ਜੀ ਅਤੇ ਬਾਬਾ ਰਾਜ ਰਾਜਾ ਰਾਜ ਸਿੰਘ ਨੇ ਹਾਜ਼ਰੀਨ ਵਿਅਕਤੀਆਂ ਨੂੰ ਸੰਬੋਧਨ ਕੀਤਾ ਡਾਕਟਰ ਰਿਤੂ ਸਿੰਘ ਨੇ ਕਿਹਾ ਕਿ ਹੁਣ ਤੱਕ ਸਰਕਾਰਾਂ ਨੇ ਗਰੀਬ ਅਤੇ ਕਮਜ਼ੋਰ ਵਰਗ ਅਤੇ ਅਨਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੇ ਵਿਕਾਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਸਗੋਂ ਸਰਕਾਰਾਂ ਗਰੀਬਾਂ ਨੂੰ ਹੋਰ ਗਰੀਬ ਕਰਕੇ ਲਾਚਾਰ ਤੇ ਬੇਵਸ ਬਣਾ ਰਹੀਆਂ ਹਨ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ ਮਨੂੰਵਾਦੀ ਪ੍ਰਵਿਰਤੀ ਦੇ ਲੋਕਾਂ ਦਾ ਬੋਲ ਬਾਲਾ ਹੈ ਜਿਸ ਕਾਰਨ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਸਿੱਖ ਵਿਅਕਤੀਆਂ ਨੂੰ ਹਾਸੀਏ ਤੇ ਧੱਕਿਆ ਜਾ ਰਿਹਾ ਹੈ  ਇਸ ਸਮਾਜਿਕ ਸੰਮੇਲਨ ਨੂੰ ਜਬਰ ਜੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਬਰ ਦਾ ਸਿਕਾਰ ਹੋਏ ਗਰੀਬ ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦੀ ਸਰਕਾਰ ਵੱਲੋਂ ਕੋਈ ਦਲੀਲ ਅਪੀਲ ਨਾ ਸੁਣ ਕੇ ਉਹਨਾਂ ਨੂੰ ਮਿਲਣ ਵਾਲੇ ਇਨਸਾਫ ਵਿੱਚ ਅੜਿੱਕਾ ਲਾਇਆ ਜਾ ਰਿਹਾ ਹੈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਗਰੀਬਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਹੋਰਨਾਂ ਤੋਂ ਇਲਾਵਾ ਇਸ ਸਮਾਜਿਕ ਸੰਮੇਲਨ ਨੂੰ ਹੈਡਮਾਸਟਰ ਅਮਰ ਸਿੰਘ, ਭਾਨ ਸਿੰਘ ਜੱਸੀ ਪੇਧਨੀ,ਮਾਸਟਰ ਜਗਤਾਰ ਸਿੰਘ ,ਬੇਅੰਤ ਸਿੰਘ ਪੰਚ, ਜਗਦੀਪ ਸਿੰਘ ਸਿਰਥਲਾ, ਗਿਆਨੀ ਅੰਮ੍ਰਿਤ ਸਿੰਘ , ਦਲਵੀਰ ਸਿੰਘ ਛੀਟਾਂਵਾਲਾ, ਬਹੁਤ ਸਾਰੇ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਬੱਚਿਆਂ ਵੱਲੋਂ ਕੋਰੀਓਗਰਾਫੀਆਂ ਪੇਸ  ਕੀਤੀਆਂ ਗਈਆਂ, ਭੋਲੀ ਗੋਬਿੰਦਪੁਰਾ ਵੱਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗੁਰੂ ਦਾ ਲੰਗਰ ਅਤੁੱਟ ਵਰਤਿਆ। ਬੱਚਿਆਂ ਅਤੇ ਆਗੂਆਂ ਨੂੰ ਸਨਮਾਨ ਚਿੰਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ

LEAVE A REPLY

Please enter your comment!
Please enter your name here