ਪ੍ਰਭਸਿਮਰਨ ਆਹਲੂਵਾਲੀਆ ਨੇ ਨੀਟ ਦੇ ਪ੍ਰੀਖਿਆ ‘ਚੋਂ 91% ਅੰਕ ਹਾਸਲ ਕਰਕੇ ਜ਼ਿਲ੍ਹਾ ਤਰਨਤਾਰਨ ਦਾ ਕੀਤਾ ਨਾਮ ਰੌਸ਼ਨ

0
195
ਚੋਹਲਾ ਸਾਹਿਬ/ਤਰਨਤਾਰਨ,8 ਸਤੰਬਰ (ਨਈਅਰ) -ਐਨਟੀਏ ਵਲੋਂ ਐਲਾਨੇ ਗਏ ਨੀਟ ਦੀ ਪ੍ਰੀਖਿਆ ਵਿਚੋਂ 91% ਅੰਕ ਹਾਸਲ ਕਰਕੇ ਪ੍ਰਭਸਿਮਰਨ ਸਿੰਘ ਆਹਲੂਵਾਲੀਆ ਵਲੋਂ ਆਪਣੇ ਜ਼ਿਲ੍ਹੇ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੇ ਵਿਦਿਆਰਥੀ ਰਹੇ ਪ੍ਰਭਸਿਮਰਨ ਸਿੰਘ ਇਕ ਮਿਹਨਤੀ,ਹੋਣਹਾਰ ਤੇ ਪੜਾਈ ਨੂੰ ਸਮਰਪਿਤ ਰਿਹਾ ਹੈ।ਜਿਸ ਦੀ ਬਦੌਲਤ ਹੀ ਪ੍ਰਭਸਿਮਰਨ ਨੇ 720 ਅੰਕਾਂ ਵਿਚੋਂ 655 ਅੰਕ ਪ੍ਰਾਪਤ ਕਰ ਸਕਿਆ। ਜਿਕਰਯੋਗ ਹੈ ਕਿ ਪ੍ਰਭਸਿਮਰਨ ਦੇ ਮਾਤਾ ਰਵਿੰਦਰ ਕੌਰ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਕੂਲ ਤਰਨਤਾਰਨ ਵਿਖੇ ਸੇਵਾਵਾਂ ਨਿਭਾਅ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਡਾ. ਬਲਜੀਤ ਸਿੰਘ ਆਹਲੂਵਾਲੀਆ ਬੀੜ ਸਾਹਿਬ ਵਿਖੇ ਐਸਜੀਪੀਸੀ ਅਧੀਨ ਚੱਲ ਰਹੇ ਚੈਰੀਟੇਬਲ ਹਸਪਤਾਲ ਵਿਖੇ ਬਾਇਓਕੈਮਿਸਟ ਵਜੋਂ ਤੈਨਾਤ ਹਨ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਭਗਵੰਤ ਸਿੰਘ ਨੇ ਪ੍ਰਭਸਿਮਰਨ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ  ਨੀਟ ਦੀ ਪ੍ਰੀਖਿਆ ਦੇਸ਼ ਵਿਚ ਹੋਣ ਵਾਲੀਆਂ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿਚੋਂ ਇਕ ਹੈ। ਜਿਸ ਨੂੰ ਪਾਸ ਕਰਨਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪ੍ਰਭਸਿਮਰਨ ਸਿੰਘ ਦੀ ਮਿਹਨਤ ਤੋਂ ਸਿੱਖਿਆ ਲੈਕੇ ਅਧਿਆਪਕਾਂ ਵਲੋਂ ਦਰਸਾਏ ਗਏ ਮਾਰਗ ਤੇ ਹੀ ਚੱਲਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਨੇ ਪ੍ਰਭਸਿਮਰਨ ਦਾ ਮੂੰਹ ਵੀ ਮਿੱਠਾ ਕਰਵਾਇਆ।ਇਸ ਮੌਕੇ ਪ੍ਰਭਸਿਮਰਨ ਨੇ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹਰ ਮੌਕੇ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੇ ਸਮੂਹ ਸਟਾਫ਼ ਨੇ ਵੀ ਪ੍ਰਭਸਿਮਰਨ ਦੀ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here