ਪੰਜਾਬ ਨੂੰ ਨੁੱਕਰੇ ਲਾਉਣ ਲਈ ਸਿੱਖ ਵਿਰੋਧੀ ਤਾਕਤਾਂ ਪੱਬਾਂ ਭਾਰ-ਸਤਨਾਮ ਸਿੰਘ ਚੋਹਲਾ

0
310

* ਦੇਸ਼ ਦੇ ਹੁਕਮਰਾਨਾਂ ਪੰਜਾਬ ਦੇ ਭਲੇ ਖਾਤਰ ਕਦੇ ਨਹੀਂ ਬਣਾਈਆਂ ਨੀਤੀਆਂ
ਚੋਹਲਾ ਸਾਹਿਬ/ਤਰਨਤਾਰਨ, (ਨਈਅਰ) -ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ ਪਰ ਸਿੱਖ ਵਿਰੋਧੀ ਤਾਕਤਾਂ ਤੇ ਸਾਡੇ ਆਪਣੇ ਰਾਜਸੀ ਨੇਤਾਵਾਂ ਨੇ ਇਸ ਨੂੰ ਨੁੱਕਰੇ ਲਾਉਣ ‘ਚ ਕੋਈ ਕਸਰ ਬਾਕੀ ਨਹੀ ਛੱਡੀ। ਇਹ ਪ੍ਰਗਾਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਐਤਵਾਰ ਨੂੰ ਪਾਰਟੀ ਵਰਕਰਾਂ ਨਾਲ ਰੱਖੀ ਮੀਟਿੰਗ ਤੋਂ ਬਾਅਦ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਦੇਸ਼ ਸੂਬਾ ਹੈ,ਜਿਥੇ ਕਰੀਬ 80 ਤੋ 82 ਫੀਸਦੀ ਲੋੋਕ ਖੇਤਬਾੜੀ ਨਾਲ ਜੁੜੇ ਹਨ ਭਾਵੇਂ ਉਹ ਕਿਸਾਨ ਹੋਵੇ,ਮਜਦੂਰ ਹੋਵੇ ਜਾਂ ਠੇਕੇ ’ਤੇ ਜਮੀਨ ਲੈ ਕੇ ਵਾਹੁਣ ਵਾਲੇ। ਇਸ ਵਿੱਚ ਕੋਈ ਸ਼ੱਕ ਨਹੀ ਕਿ ਖੇਤੀ ਵਿੱਚ ਪੈਦਾਵਾਰ ਨਾਲੋਂ ਲਾਗਤਾਂ ਦੀ ਦਰ ਚ ਨਿਰੰਤਰ ਇਜ਼ਾਫਾ ਹੋਣ ਲੱਗਾ ਹੈ,ਜਿਸ ਕਾਰਨ ਕਰਜ਼ੇ ਤੇ ਵੱਧਦੀ ਮਹਿੰਗਾਈ ਨੇ ਅੰਨਦਾਤੇ ਨੂੰ ਰਗੜ ਕੇ ਰੱਖ ਦਿੱਤਾ ਤੇ ਉਪਰੋਂ ਸਾਡੇ ਦੇਸ਼ ਦੇ ਹੁਕਮਰਾਨ ਜਿਨਾਂ ਕਦੇ ਵੀ ਪੰਜਾਬ ਦੇ ਭਲੇ ਖਾਤਰ ਨੀਤੀਆਂ ਨਹੀ ਬਣਾਈਆਂ। ਉਨ੍ਹਾਂ ਸਿਆਸਤਦਾਨਾਂ ਨੂੰ ਸਵਾਲ ਕੀਤਾ ਕਿ ਗਲੀਆਂ,ਨਾਲੀਆਂ,ਸੜਕਾਂ,ਸਕੂਲਾਂ ਦੀਆਂ ਕੰਧਾਂ ’ਤੇ ਪੇੰਟ ਸਟਿੱਕਰ ਲਵਾਉਣ ਨਾਲ ਹੀ ਵਿਕਾਸ ਹੁੰਦਾ ਹੈ ਤਾਂ ਫਿਰ ਤੁਸੀ ਕਰੋੜਾਂ,ਅਰਬਾਂ ਦਾ ਬਜਟ ਕਿੱਥੇ ਰੱਖਦੇ ਹੋ? ਉਨ੍ਹਾਂ ਕਿਹਾ ਕਿ ਨੀਤੀਵਾਨਾਂ ਦੀ ਮਾੜੀ ਤੇ ਗੰਦਲੀ ਰਾਜਨੀਤੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕਿਹਾ ਕਿ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ‘ਚ ਕਈ ਮੀਲ ਪੱਥਰ ਸਾਬਿਤ ਕਰਨੇ ਹਨ,ਇਸ ਲਈ ਲੋਕ ਬਦਲਾਅ ਚਾਹੁੰਦੇ ਹਨ। ਇਸ ਮੌਕੇ ਉਨਾ ਨਾਲ ਗਿਆਨ ਸਿੰਘ,ਸੁਬੇਗ ਸਿੰਘ,ਕਾਕੂ ਪੀ ਏ,ਜਗਰੂਪ ਸਿੰਘ ਸਰਕਲ ਪ੍ਰਧਾਨ ਚੋਹਲਾ ਸਾਹਿਬ ਯੂਥ ਅਕਾਲੀ ਦਲ (ਸੰਯੁਕਤ),ਨਰਿੰਦਰਪਾਲ ਸਿੰਘ ਆਈ ਟੀ ਵਿੰਗ ਇੰਚਾਰਜ ਮਾਝਾ ਜੋਨ ਅਤੇ ਹੋਰ ਆਗੂ ਹਾਜਰ ਸਨ।

LEAVE A REPLY

Please enter your comment!
Please enter your name here