ਬਾਡੀ ਬਿਲਡਰ ਸਿੰਮਾ ਘੁੰਮਣ ਨੇ ਫੇਰ ਪਾਈ ਧਮਾਲ, ਵਰਲਡ ਕੱਪ ਦੇ ਕੁਲਾਈਫਾਈ ਮੁਕਾਬਲੇ ਚ ਜਿੱਤਿਆ ਗੋਲਡ

0
129

ਮਿਲਾਨ (ਦਲਜੀਤ ਮੱਕੜ) -ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰਦਿਆਂ ਆਪਣਾ ਅਤੇ ਆਪਣੇ ਭਾਈਚਾਰੇ ਦਾ ਨਾਮ ਵੱਡੇ ਪੱਧਰ ਤੇ ਰੌਸਨ ਕੀਤਾ ਹੈ। ਪੰਜਾਬੀਆਂ ਦੀ ਕੀਤੀ ਮਿਹਨਤ ਦੇ ਗੋਰੇ ਵੀ ਕਾਇਲ ਹਨ। ਇਟਲੀ ਵਿੱਚ ਪੰਜਾਬੀ ਨੌਜਵਾਨ ਸਿੰਮਾ ਘੁੰਮਣ ਨੇ ਬਾਡੀ ਬਿਲਡਰ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਇਸ ਵਾਰ ਫਿਰ ਬਾਡੀ ਬਿਲਡਰ ਵਿੱਚ ਧਮਾਲ ਪਾਉਂਦਿਆਂ ਕੁਲਾਈਫਾਈ ਮੁਕਾਬਲੇ ਚ ਭਾਗ ਲੈਂਦਿਆਂ ਗੋਲਡ ਮੈਡਲ ਹਾਸਲ ਕੀਤਾ । ਜਿਸ ਤੋਂ ਬਾਅਦ ਸਿੰਮਾ ਘੁੰਮਣ ਦੀ ਇਟਲੀ ਵੱਲੋਂ 2 ਤੋਂ 4 ਜੂਨ ਨੂੰ ਇਸਤਾਨਬੁੱਲ (ਤੁਰਕੀ) ਵਿੱਚ ਹੋਣ ਵਾਲੀ ਵਰਲਡ ਚੈਪੀਅਨਸ਼ਿਪ ਲਈ ਚੋਣ ਹੋਈ । ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਸਿੰਮਾ ਘੁੰਮਣ ਨੇ ਕਿਹਾ ਕਿ 20 ਮਈ ਨੂੰ ਇਟਲੀ ਦੇ ਸ਼ਹਿਰ ਬੋਲੋਨੀਆਂ ਵਿੱਚ ਤੁਰਕੀ ਵਿੱਚ ਹੋਣ ਵਾਲੇ ਵਰਲਡ ਚੈਪੀਅਨਸ਼ਿਪ ਇਸਤਾਂਬੁੱਲ ਲਈ ਕੁਆਲੀਫਾਈ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਉਹਨਾਂ ਨੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਹੁਣ ਉਹ ਵਰਲਡ ਚੈਪੀਅਨਸ਼ਿਪ ਤੁਰਕੀ ਵਿੱਚ ਭਾਗ ਲੈਣ ਲਈ ਜਾ ਰਿਹਾ ਹੈ।ਉਹਨਾਂ ਇਟਲੀ ਵੱਸਦੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਅਰਦਾਸ ਸਦਕਾ ਉਹ ਇਸ ਮਕਾਮ ਤੱਕ ਪੁੱਜਾ ਹੈ। ਸਿੰਮਾ ਘੁੰਮਣ ਨੇ ਅੱਗੇ ਕਿਹਾ ਕਿ ਉਹ ਵਿਦੇਸ਼ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਬਰਕਰਾਰ ਰੱਖਣ ਲਈ ਮਿਹਨਤ ਅਤੇ ਲਗਨ ਨਾਲ ਖੇਡੇਗਾ ਅਤੇ ਇਟਲੀ ਲਈ ਮੈਡਲ ਜਿੱਤ ਕੇ ਲਿਆਵੇਗਾ।ਸਿੰਮਾ ਘੁੰਮਣ ਮਾਤਾ ਨਰਿੰਦਰ ਕੌਰ ਅਤੇ ਪਿਤਾ ਦਵਿੰਦਰ ਦਾ ਲਾਡਲਾ ਸਪੁੱਤਰ ਪੰਜਾਬ ਦੇ ਜਿਲਾ ਕਪੂਰਥਲਾ ਦੇ ਤਲਵਾੜਾ ਨਾਲ ਸੰਬੰਧਿਤ ਹੈ।

LEAVE A REPLY

Please enter your comment!
Please enter your name here