ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀਆ ਨੇ ਪਾਰਮਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ

0
125

ਮਿਲਾਨ (ਦਲਜੀਤ ਮੱਕੜ) ਇਟਲੀ ਵਿਚਲਾ ਭਾਰਤੀ ਕੌਂਸਲੇਟ ਮਿਲਾਨ ਉੱਤਰੀ ਇਟਲੀ ਵਿੱਚ ਵੱਸਦੇ ਭਾਰਤੀਆ ਨੂੰ ਹਮੇਸ਼ਾਂ ਵਧੀਆ ਸੇਵਾਵਾਂ ਦੇ ਦੇਣ ਦੇ ਲਈ ਤੱਤਪਰ ਰਹਿੰਦਾ ਹੈ। ਜਿਸਦੇ ਲਈ ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀ ਉੱਤਰੀ ਇਟਲੀ ਦੇ ਵੱਖ ਵੱਖ ਜਿਿਲਆ ਵਿੱਚ ਵੱਸਦੇ ਭਾਰਤੀਆ ਭਾਈਚਾਰੇ ਦੀਆ ਧਾਰਮਿਕ, ਸਮਾਜਿਕ ਜੱਥੇਬੰਦੀਆ ਦੇ ਆਗੂਆ ਨਾਲ ਮੁਲਾਕਾਤ ਕਰਕੇ ਇਟਲੀ ਵਿੱਚ ਭਾਰਤੀਆਂ ਨੂੰ ਆ ਰਹੀਆ ਮੁਸ਼ਕਿਲਾ ਦੇ ਹੱਲ ਲਈ ਉਪਰਾਲੇ ਕਰਦਾ ਰਹਿੰਦਾ ਹੈ। ਜਿਸਦੇ ਚੱਲਦਿਆ ਇਟਲੀ ਦੇ ਜਿਲਾ ਪਾਰਮਾ ਨਾਲ ਸੰਬੰਧਿਤ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆ ਦੇ ਮੈਂਬਰਾਂ ਨੇ ਹਿੱਸਾ ਲਿਆ।ਇਸ ਮੌਕੇ ਕੌਸਲੇਟ ਜਨਰਲ ਮਿਲਾਨ ਮੈਡਮ ਟੀ ਅਜੁੰਗਲਾ ਜਾਮੀਰ ਦੁਆਰਾ ਪਾਰਮਾ ਜਿਲੇ ਦੇ ਭਾਰਤੀਆ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਅਤੇ ਪਾਰਮਾ ਜਿਲੇ ਦੇ ਭਾਰਤੀਆਂ ਨੂੰ ਕੌਂਸਲੇਟ ਸੇਵਾਵਾਂ ਦੇਣ ਲਈ ਜਲਦੀ ਹੀ ਮਿਲਾਨ ਵਿਖੇ ਕੈਂਪ ਆਯੋਜਨ ਕੀਤੇ ਜਾਣ ਦਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਵੀ ਭਰੋਸਾ ਦਿਵਾਇਆ । ਜਿਸਦੇ ਚੱਲਦਿਆ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੌਂਸਲੇਟ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।ਕੌਸਲੇਟ ਜਨਰਲ ਮਿਲਾਨ ਮੈਡਮ ਟੀ ਅਜੁੰਗਲਾ ਜਾਮੀਰ ਦੁਆਰਾ ਪਾਰਮਾ ਦੇ ਕਸਤੂਰਾ ( ਪੁਲਿਸ ਜਿਲਾ ਹੈਡਕੁਆਟਰ) ਦੇ ਅਧਿਕਾਰੀਆ ਨਾਲ ਵੀ ਮੁਲਾਕਾਤ ਕੀਤੀ। । ਪਾਰਮਾ ਦੇ ਕਸਤੂਰਾ ( ਪੁਲਿਸ ਜਿਲਾ ਹੈਡਕੁਆਟਰ) ਦੇ ਅਧਿਕਾਰੀਆ ਨੇ ਵੀ ਕੌਸਲੇਟ ਜਨਰਲ ਮਿਲਾਨ ਮੈਡਮ ਟੀ ਅਜੁੰਗਲਾ ਜਾਮੀਰ ਨੂੰ ਪਾਰਮਾ ਜਿਲੇ ਵਿੱਚ ਵੱਸਦੇ ਭਾਰਤੀਆਂ ਦੀਆ ਸਮੱਸਿਆਵਾਂ ਨੂੰ ਜਲਦ ਹੱਲ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here