ਭਾਰਤ ਅਮਰੀਕਾ ਡੀਲ ਖਿਲਾਫ ਬਾਬਾ ਬਕਾਲਾ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ

0
6
ਭਾਰਤ ਅਮਰੀਕਾ ਡੀਲ ਖਿਲਾਫ ਬਾਬਾ ਬਕਾਲਾ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ
ਫਰੀ ਟਰੇਡ ਸਮਝੌਤਾ ਦੇਸ਼ ਦੀ ਆਰਥਿਕਤਾ ਖੁਦ ਮੁਖਤਿਆਰੀ ਹੋਵੇਗੀ ਖਤਰਨਾਕ ਸਾਬਤ
ਬਾਬਾ ਬਕਾਲਾ, 15 ਜੁਲਾਈ (ਬਲਰਾਜ ਸਿੰਘ ਰਾਜਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਬਚਾਓ ਮੋਰਚੇ ਦੇ ਸੱਦੇ ਤੇ ਜੋਨ  ਬਕਾਲਾ ਦੇ ਪ੍ਰਧਾਨ ਲਖਵਿੰਦਰ ਸਿੰਘ ਮੱਧ, ਨਿਰਮਲ ਸਿੰਘ ਖਾਨਪੁਰ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਸਠਿਆਲਾ ਮੰਡੀ ਪਹੁੰਚਦਿਆਂ ਵਿਸ਼ਾਲ ਕਾਫਲੇ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਸੰਬੋਧਨ ਕਰਦਿਆਂ ਫਰੀ ਟਰੇਡ ਸਮਝੌਤੇ ਦੇ ਪੈਣ ਵਾਲੇ ਦੁਰ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਭਾਰਤ ਸਰਕਾਰ ਪਿੰਡਾਂ ਨੂੰ ਉਜਾੜ ਕੇ ਸ਼ਹਿਰਾਂ ਨੂੰ ਵਸਾਉਣ ਦੀ ਨੀਤੀ ਨਾਲ ਅੱਗੇ ਵਧ ਰਹੀ ਹੈ। ਜਿਸ ਨਾਲ ਕਿਸਾਨ ਖੇਤਾਂ ਵਿੱਚੋਂ ਬਾਹਰ ਹੋ ਜਾਣਗੇ ਭਾਰਤ ਦੀ ਜਮੀਨ ਉੱਪਰ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਵਾ ਕੇ ਵੱਡੇ ਫਾਰਮਾਂ ਦੀ ਖੇਤੀ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਅਨਾਜ ਉੱਪਰ ਵੀ ਚੰਦ ਕੁ ਪੂੰਜੀਪਤੀਆਂ ਦਾ ਕਬਜ਼ਾ ਹੋ ਜਾਵੇਗਾ, ਜੋ ਭਾਰਤ ਦੀ ਆਰਥਿਕਤਾ ਅਤੇ ਖੁਦ ਮੁਖਤਾਰੀ ਲਈ ਵੱਡਾ ਖਤਰਾ ਸਾਬਿਤ ਹੋਵੇਗਾ, ਜਿਸ ਨਾਲ ਪਸ਼ੂ ਪਾਲਕ, ਪੋਲਟਰੀ ਫਾਰਮ, ਲਘੂ ਉਦਯੋਗ, ਛੋਟੇ ਵਪਾਰੀਆਂ ਨੂੰ ਵੀ ਇਹ ਮਾਰ ਝੱਲਣੀ ਪਵੇਗੀ, ਕੇਂਦਰ ਸਰਕਾਰ ਇਸ ਡੀਲ ਨੂੰ ਰੱਦ ਕਰਕੇ ਲੋਕ ਹਿੱਤਾਂ ਦੀ ਰਾਖੀ ਯਕੀਨੀ ਬਣਾਵੇ ਇਸ ਮੌਕੇ ਅਮਰੀਕ ਸਿੰਘ ਜਮਾਲਪੁਰ, ਚਰਨ ਸਿੰਘ ਕਲੇਰ ਘੁਮਾਣ, ਬਲਵਿੰਦਰ ਸਿੰਘ ਸੇਰੋ ਬਾਗਾ, ਜੋਗਿੰਦਰ ਸਿੰਘ ਬਦਾਦਪੁਰ, ਪ੍ਰਗਟ ਸਿੰਘ ਲੋਹਗੜ, ਅਜੀਤ ਸਿੰਘ ਠੱਠੀਆਂ, ਸੂਬਾ ਸਿੰਘ ਵਜ਼ੀਰ ਭੁੱਲਰ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here