ਮਣੀਪੁਰ ਵਿੱਚ ਹੋ ਰਹੇ ਅਤਿਆਚਾਰ ਵਿਰੁੱਧ ਕੇਂਦਰ ਸਰਕਾਰ ਖਿਲਾਫ ਧਰਨੇ ਲਈ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਟੀਮਾਂ ਹੋਈਆਂ ਚੰਡੀਗੜ੍ਹ ਲਈ ਰਵਾਨਾ – ਸੁਰਜੀਤ ਸਿੰਘ ਕੰਗ

0
88

ਬਾਬਾ ਬਕਾਲਾ ਸਾਹਿਬ)(ਸੁਖਵਿੰਦਰ ਬਾਵਾ)
ਅੱਜ ਆਮ ਆਦਮੀ ਪਾਰਟੀ ਦੀਆਂ ਜਨਰਲ ਵਿੰਗ, ਯੂਥ ਵਿੰਗ ਅਤੇ ਵਾਪਰ ਵਿੰਗ ਦੀਆਂ ਟੀਮਾਂ ਐਮ ਐਲ ਏ ਦਲਬੀਰ ਸਿੰਘ ਟੋਂਗ ਦੀ ਅਗਵਾਈ ਹੇਠ ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਹਰਜਿੰਦਰ ਸਿੰਘ ਟੋਂਗ, ਪ੍ਰਧਾਨ ਸੁਖਦੇਵ ਸਿੰਘ ਔਜਲਾ, ਪੀ ਏ ਸਰਵਰਿੰਦਰ ਸੁਧਾਰ ਨਾਲ ਕੇਂਦਰ ਸਰਕਾਰ ਦੇ ਵਿਰੁੱਧ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਈਆਂ. ਮਣੀਪੁਰ ਵਿੱਚ ਘੱਟ ਗਿਣਤੀ ਸਮਾਜ ਦੀਆਂ ਔਰਤਾਂ ਨਾਲ ਜੋ ਦਰਿੰਦਗੀ ਕੀਤੀ ਗਈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਕੋਈ ਕਾਰਵਾਈ ਕਰਨ ਦੀ ਥਾਂ ਤੇ ਸਾਰੀ ਸਰਕਾਰ ਦਾ ਜੋਰ ਏਸ ਗੱਲ ਨੂੰ ਦਬਾਉਣ ਵਿੱਚ ਲਗਾ ਦਿੱਤਾ. ਇਹ ਪਹਿਲਾ ਮਹਿਲਾਂ ਪਹਿਲਵਾਨਾਂ ਦੀ ਅਵਾਜ ਨੂੰ ਦਬਾਉਣ ਲਈ ਵੀ ਕੀਤਾ ਜਾ ਚੁੱਕਾ ਹੈ ਤਾ ਹੁਣ ਵੀ ਕੁੱਕੀ ਸਮਾਜ ਦੀਆਂ ਔਰਤਾਂ ਨਾਲ ਹੋਈ ਇਸ ਦਰਿੰਦਗੀ ਨੂੰ ਛਪਾਉਣ ਅਤੇ ਉਹਨਾਂ ਦੀ ਅਵਾਜ ਨੂੰ ਦਬਾਉਣ ਲਈ ਵੀ ਕੀਤਾ ਜਾ ਰਿਹਾ ਹੈ. ਇਸ ਘਣੋਨੇ ਜੁਰਮ ਲਈ ਦੇਸ ਕਦੇ ਵੀ ਦੋਸ਼ੀਆ ਨੂੰ ਅਤੇ ਲੋਕਾਂ ਦੀ ਅਵਾਜ ਨੂੰ ਦਬਾਉਣ ਵਾਲੀ ਕੇਂਦਰ ਦੀ ਸਰਕਾਰ ਨੂੰ ਕਦੇ ਮੁਆਫ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ ਦੇ ਲੋਕ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ. ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕੇ ਦੇਸ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਅਤੇ ਲੋਕਾਂ ਦੇ ਹੱਕਾਂ ਨੂੰ ਬਹਾਲ ਰੱਖਣ ਲਈ ਅੱਜ ਚੰਡੀਗੜ੍ਹ ਵਿਖ਼ੇ ਧਰਨੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹੈ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ.ਇਸ ਮੌਕੇ ਸੁਰਜੀਤ ਸਿੰਘ ਕੰਗ, ਸਰਵਣ ਸਿੰਘ ਸਰਾਏ, ਹਰਜਿੰਦਰ ਟੋਂਗ, ਸੁਖਦੇਵ ਔਜਲਾ, ਸਰਵਰਿੰਦਰ ਸੁਧਾਰ ਤੋਂ ਇਲਾਵਾ ਹਰਜਿੰਦਰ ਬੱਲ, ਹਰਪ੍ਰੀਤ ਸਿੰਘ ਭਿੰਡਰ, ਜਗਤਾਰ ਸਿੰਘ ਬਿੱਲਾ,ਅਜੀਤ ਸਿੰਘ ਮਾਹਲਾ, ਡਾ ਸਰਬਜੀਤ ਸਿੰਘ, ਸੁਰਜੀਤ ਸਿੰਘ ਵੈਰੋਵਾਲ, ਨਿਰਮਲ ਸਿੰਘ ਰੀ ਡਿਪਟੀ, ਨਿਰਮਲ ਸਿੰਘ ਬੇਦਾਦਪੁਰ, ਸੰਜੀਵ ਕੁਮਾਰ, ਲਵਪ੍ਰੀਤ ਸਿੰਘ, ਸਤਿਨਾਮੁ ਸੁਧਾਰ, ਨਿਰਵੈਲ ਸਿੰਘ ਆਦਿ ਆਗੂ ਚੰਡੀਗੜ੍ਹ ਧਰਨੇ ਲਈ ਰਈਆਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਰਵਾਨਾ ਹੋਏ.

LEAVE A REPLY

Please enter your comment!
Please enter your name here