ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਮੀਟਿੰਗ ‘ਚ ਅਹਿਮ ਮੁੱਦਿਆਂ ‘ਤੇ ਹੋਈ ਭਖਵੀਂ ਚਰਚਾ

0
65
ਪੱਤਰਕਾਰੀ ਕਰਨਾ ਦੋ ਧਾਰੀ ਤਲਵਾਰ ‘ਤੇ ਚੱਲਣ ਦੇ ਬਰਾਬਰ ਹੈ- ਪ੍ਰਧਾਨ ਨਾਗੀ
ਜੰਡਿਆਲਾ ਗੁਰੂ -ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਹੋਈ, ਜਿਸ ਵਿਚ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ‘ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਪੱਤਰਕਾਰੀ ਕਰਨਾ ਦੋ ਧਾਰੀ ਤਲਵਾਰ ‘ਤੇ ਚੱਲਣ ਦੇ ਬਰਾਬਰ ਹੈ ਅਤੇ ਪਤਰਕਾਰ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਜ਼ਮੀਨੀ ਪੱਧਰ ਦੇ ਹਾਲਾਤਾਂ ਨੂੰ ਸਰਕਾਰਾਂ ਤੇ ਪਾਠਕਾਂ ਤਾਈਂ ਪੁੱਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜਰੂਰੀ ਨਹੀਂ ਪੱਤਰਕਾਰ ਦੀ ਲਿਖਤ ਨਾਲ ਹਰ ਧਿਰ ਸਹਿਮਤ ਹੋਵੇ ਪ੍ਰੰਤੂ ਅਜੋਕੇ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਕਿਸੇ ਮੁੱਦੇ ਨੂੰ ਵਿਚਾਰਨ ਦੀ ਥਾਂ ਉਛਾਲਣ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੋਣ ਕਰਕੇ ਲੋਕ ਅਸਲ ਮੁੱਦੇ ਤੋਂ ਭਟਕ ਜਾਂਦੇ ਹਨ, ਸੋ ਸਾਨੂੰ ਹਰ ਤਰ੍ਹਾਂ ਦੇ ਪਲੇਟਫਾਰਮ ਉੱਪਰ ਉਸਾਰੂ ਤੇ ਅਗਾਂਹਵਧੂ ਸੋਚ ਨਾਲ ਵਿਚਰਨਾ ਚਾਹੀਦਾ ਹੈ। ਕਲੱਬ ਦੇ ਸਰਪ੍ਰਸਤ ਅੰਮ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਜਸਵੰਤ ਸਿੰਘ ਮਾਂਗਟ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ, ਲੁੱਟਾਂ-ਖੋਹਾਂ ਦੀਆਂ ਵਾਪਰਦੀਆਂ ਘਟਨਾਵਾਂ, ਗੁੰਡਾਗਰਦੀ, ਨਸ਼ਿਆਂ ਦੇ ਵਹਿਣ, ਬੇਰੁਜਗਾਰੀ ਆਦਿ ਸਮੱਸਿਆਵਾਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਮਾਂਗਟ, ਹਰੀਸ਼ ਕੱਕੜ, ਸਿਮਰਤਪਾਲ ਸਿੰਘ ਬੇਦੀ, ਕੁਲਦੀਪ ਸਿੰਘ ਭੁੱਲਰ, ਗੁਰਪਾਲ ਸਿੰਘ ਰਾਏ, ਕੁਲਜੀਤ ਸਿੰਘ, ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ, ਪਰਵਿੰਦਰ ਸਿੰਘ ਮਲਕਪੁਰ, ਕੁਲਦੀਪ ਸਿੰਘ ਖਹਿਰਾ, ਸਤਪਾਲ ਵਿਨਾਇਕ, ਡਾਕਟਰ ਗੁਰਮੀਤ ਸਿੰਘ ਨੰਡਾ,ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਬੱਬੂ, ਗੁਰਵਿੰਦਰ ਸਿੰਘ ਹੈਪੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here