ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ‘ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

0
156
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ‘ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਲਹਿਰਾਗਾਗਾ,
ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ਉੱਤੇ ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਬਾਅਦ ਦੁਪਹਿਰ ਬੱਸ ਸਟੈਂਡ, ਲਹਿਰਾਗਾਗਾ ਵਿਖੇ ਮੁਲਾਜ਼ਮਾਂ ਨੇ ਅਰਥੀ ਫੂਕ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਹ ਮੁਜ਼ਾਹਰਾ ਸਰਕਾਰੀ ਹਸਪਤਾਲ ਸਥਿੱਤ ਜਲ ਸਪਲਾਈ ਵਿਭਾਗ ਦੇ ਦਫ਼ਤਰ ਤੋਂ ਸ਼ੁਰੂ ਹੋਇਆ।
ਮੁਜ਼ਾਹਰੇ ਤੋਂ ਪਹਿਲਾਂ ਕੀਤੀ ਗਈ ਰੈਲੀ ਨੂੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੂੰ ਲਗਾਤਾਰ ਲਾਰੇ-ਲੱਪੇ ਲਾ ਕੇ ਡੰਗ ਟਪਾ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ, ਮਾਣਭੱਤਾ ਕਰਮੀਆਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਪੰਜਾਬ ਸਰਕਾਰ ਨੂੂੰ ਦਿੱਤੇ ਮੰਗ-ਪੱਤਰਾਂ ਦੀ ਇੱਕ ਵੀ ਮੰਗ ਨੂੂੰ ਪੂਰਾ ਨਹੀਂ ਕੀਤਾ ਗਿਆ ਜਿਸ ਸਦਕਾ ਇਨ੍ਹਾਂ ਸਭਨਾਂ ਦੀ ਦੀਵਾਲੀ ਫਿੱਕੀ ਹੀ ਰਹਿਣ ਦੇ ਆਸਾਰ ਹਨ।
ਮੁਲਾਜ਼ਮ ਆਗੂ ਛੱਜੂ ਰਾਮ ਮਨਿਆਣਾ ਤੇ ਅਮਰੀਕ ਗੁਰਨੇ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਤੇ ਭਗਵੰਤ ਮਾਨ ਦਾਅਵੇ ਕਰਦੇ ਸਨ ਕਿ ਸਾਡੀ ਸਰਕਾਰ ਬਣਨ ‘ਤੇ ਕਿਸੇ ਵੀ ਵਰਗ ਨੂੂੰ ਰੈਲੀ-ਮੁਜ਼ਾਹਰਾ ਕਰਨ ਦੀ ਲੋੜ ਹੀ ਨਹੀਂ ਪਵੇਗੀ। ਪਰ ਹੁਣ ਉਨ੍ਹਾਂ ਕੋਲ ਰੈਲੀ-ਮੁਜ਼ਾਹਰੇ ਕਰਨ ਵਾਲੇ ਦੁਖੀ ਲੋਕਾਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖਿਲਾਫ਼ ਹਰ ਵਰਗ ਦੇ ਲੋਕ ਤੌਬਾ-ਤੌਬਾ ਕਰਦੇ ਕਹਿ ਰਹੇ ਹਨ ਕਿ ਇਨ੍ਹਾਂ ਨੇ ਤਾਂ ਪਹਿਲਾਂ ਦੀਆਂ ਸਰਕਾਰਾਂ ਨੂੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਦਰਸ਼ਨ ਸ਼ਰਮਾ ਲਹਿਰਾ, ਮੇਜਰ ਭੁਟਾਲ, ਪ੍ਰਗਟ ਸਿੰਘ ਰਾਮਗੜ੍ਹ, ਮਾਸਟਰ ਬਲਦੀਪ ਸਿੰਘ, ਜਸਵਿੰਦਰ ਗਾਗਾ, ਸੁਖਦੇਵ ਸਿੰਘ ਚੰਗਾਲੀਵਾਲਾ, ਗਾਰਡ ਗੁਰਪ੍ਰੀਤ ਕੌਰ, ਬਲਵਿੰਦਰ ਕੌਰ ਕਾਲਵੰਜਾਰਾ, ਸਤਿਨਾਮ ਸੰਗਤੀਵਾਲਾ, ਸੁਖਵੰਤ ਆਲਮਪੁਰ, ਸੋਨੂ ਲਹਿਰਾ ਬਾਵਾ ਗਾਗਾ, ਸਤਿਗੁਰ ਕੋਟੜਾ, ਮੇਜਰ ਲਹਿਰਾ, ਦਲਵੀਰ ਅਨਦਾਨਾ, ਸੁਖਵਿੰਦਰ ਮੰਗੂ, ਰਵੀ ਦਾਸ, ਕਾਕਾ ਮੂਨਕ ਆਦਿ ਆਗੂਆਂ ਨੇ ਸਾਰੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਅਪੀਲ ਕੀਤੀ ਸਾਂਝੇ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here