ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ ਡੇਰਾ ਬਿਆਸ

0
141

ਡੇਰਾ ਬਿਆਸ ਪ੍ਰਮੁੱਖ ਨਾਲ ਕੀਤੀ ਮੁਲਾਕਾਤ
ਬਿਆਸ (ਬਲਰਾਜ ਸਿੰਘ ਰਾਜਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਹਵਾਈ ਮਾਰਗ ਰਾਂਹੀ ਸਵੇਰੇ ਕਰੀਬ 10 ਵਜੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ।ਜਿੱਥੇ ਉਨ੍ਹਾਂ ਵਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਗਈ।ਇਸ ਦੌਰਾਨ ਕਰੀਬ 3 ਘੰਟੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਬਿਆਸ ਅੰਦਰ ਸਮਾਂ ਗੁਜਾਰਿਆ ਅਤੇ ਦੁਪਹਿਰ ਕਰੀਬ ਸਵਾ ਇੱਕ ਵਜੇ ਉਹ ਡੇਰਾ ਬਿਆਸ ਏਅਰਪੋਰਟ ਤੋਂ ਜਲੰਧਰ ਪ੍ਰੋਗਰਾਮ ਲਈ ਰਵਾਨਾ ਹੋ ਗਏ।
ਡੇਰੇ ਅੰਦਰ ਸਮਾਂ ਗੁਜਾਰਨ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਕਾਤ ਕੀਤੀ ਗਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਉਨ੍ਹਾਂ ਵਲੋਂ ਡੇਰੇ ਅੰਦਰ ਲੰਗਰ ਹਾਲ ਵਿੱਚ ਸੰਗਤਾਂ ਦੇ ਦਰਸ਼ਨ ਵੀ ਕੀਤੇ ਗਏ।
ਮੁਲਾਕਾਤ ਉਪਰੰਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਸੰਤਾਂ ਮਹਾਂਪੁਰਸ਼ਾਂ ਦਾ ਹਮੇਸ਼ਾ ਅਥਾਹ ਯੋਗਦਾਨ ਰਿਹਾ ਹੈ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਸਮਾਜ ਸੇਵਾ ਲਈ ਕੀਤੇ ਜਾਂਦੇ ਕੰਮਾਂ ਦੀ ਉਹ ਬੇਹੱਦ ਪ੍ਰਸ਼ੰਸ਼ਾ ਕਰਦੇ ਹਨ।

LEAVE A REPLY

Please enter your comment!
Please enter your name here