ਮੋਦੀ ਦਾ ਅੰਤ ਕਿਸਾਨਾਂ ਦੇ ਹੱਥੋਂ ਹੋਣਾ ਸੰਭਵ। ਕਿਸਾਨਾਂ ਦੀਆਂ ਆਹਾਂ ਹੀ ਮੋਦੀ ਨੂੰ ਲੈ ਬਹਿਣਗੀਆਂ

0
68

ਅਮਰੀਕਾ ਦੇ ਕਾਗਰਸਮੈਨ ਤੇ ਸੈਨੇਟਰਾਂ ਵਲੋ ਮੋਦੀ ਨੂੰ ਕਿਸਾਨਾਂ ਨਾਲ ਬੈਠਕੇ ਗਲਬਾਤ ਰਾਹੀਂ ਹੱਲ ਕੱਢਣ ਦੀ ਅਪੀਲ।

ਵਸ਼ਿਗਟਨ ਡੀ ਸੀ-( ਗਿੱਲ ) ਕੇਂਦਰ ਸਰਕਾਰ ਦਾ ਮੁਗਲਈ ਚਿਹਰਾ ਸਾਹਮਣੇ ਆ ਗਿਆ ਹੈ।ਕਿਸਾਨ ਅਪਨੇ ਹੱਕ ਮੰਗ ਰਹੇ ਹਨ। ਸਰਕਾਰ ਮਾਰ ਮਾਰ ਲਹੂ ਲੁਹਾਣ ਕਿਸਾਨਾਂ ਨੂੰ ਕਰ ਰਹੀ ਹੈ। ਇਹ ਕਿਧਰ ਦਾ ਕਾਨੂੰਨ ਹੈ ਜੋ ਸ਼ਾਤਮਈ ਅੰਦੋਲਨ ਕਰਨ ਤੋਂ ਰੋਕਦਾ ਹੈ। ਹਰੇਕ ਨੂੰ ਅਪਨੇ ਹੱਕ ਮੰਗਣ ਦਾ ਹੱਕ ਹੈ। ਉਹ ਅਪਨੀਆਂ ਮੰਗਾਂ ਦੀ ਗੁਹਾਰ ਲਗਾ ਸਕਦੇ ਹਨ। ਪਰ ਕੇਂਦਰ ਸਰਮਾਏਦਾਰਾਂ ਦਾ ਹੱਕ ਠੋਕਾ ਬਣਿਆ ਵਿਚਰ ਰਿਹਾ ਹੈ।ਜਿਸ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲਿਆ,ਕੇਦਰ ਹਰ ਕੋਸ਼ਿਸ਼ ਕਰ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਮੋਦੀ ਤੇ ਉਸ ਦੇ ਹਮਾਇਤੀਆ ਨੂੰ ਕਿਸਾਨ ਚੁਕਾਉਣਗੇ।ਕਿਉਂਕਿ ਹਾਲ ਦੀ ਘੜੀ ਸੱਤਾ ਦੇ ਨਸ਼ੇ ਵਿੱਚ ਮਨ-ਮਰਜ਼ੀਆਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਦਾ ਅੰਤ ਆ ਗਿਆ ਹੈ। ਜਿਸਨੇ ਸੱਤਾ ਦੇ ਨਸ਼ੇ ਵਿੱਚ ਕਈ ਕਿਸਾਨਾਂ ਦੀ ਜਾਨ ਲੈ ਲਈ ਹੈ। ਜਿਸ ਕਰਕੇ ਪੂਰੇ ਸੰਸਾਰ ਦੇ ਕਿਸਾਨ ਹਮਾਇਤੀ ਮੋਦੀ ਦੀ ਬਦਖੋਈ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ , ਮੋਦੀ ਹੰਕਾਰ ਗਿਆ ਹੈ। ਪਾਵਰ ਦਾ ਨਸ਼ਾ ਮੋਦੀ ਦੀ ਬਰਬਾਦੀ ਬਣਦਾ ਜਾ ਰਿਹਾ ਹੈ। ਲੋਕ ਦੀ ਹਮਾਇਤ ਕਿਸਾਨਾਂ ਵੱਲ ਵਧਦੀ ਜਾ ਰਹੀ ਹੈ।
ਪ੍ਰਵਾਸੀਆ ਦਾ ਕਹਿਣਾ ਹੈ ਕਿ ਮੋਦੀ ਅਪਨਾ ਅਕਸ ਧੁੰਦਲਾ ਹੋਣ ਤੋ ਬਚਾਉਣ ਤੇ ਤੁਰੰਤ ਕਿਸਾਨ ਜਥੇਬੰਦੀਆਂ ਨਾਲ ਗੱਲ ਬਾਤ ਰਾਹੀਂ ਹੱਲ ਕਰਨ। ਅਜਿਹਾ ਨਾ ਹੋਵੇ ਕਿ ਸੱਤਾ ਤੋਂ ਸਰਕਾਰ ਨੂੰ ਲਾਂਭੇ ਕਰਕੇ ਅਪਨੀਆਂ ਮੰਗਾਂ ਮਨਾਉਣ ਦਾ ਫੈਸਲਾ ਲੈਣ ਲਈ ਬਜਿਦ ਹੋ ਜਾਣ।ਮੋਦੀ ਦੂਰ-ਅੰਦੇਸ਼ੀ ਤੋਂ ਕੰਮ ਲੈਣ ਤੇ ਭਾਰਤ ਦੀ ਸਥਿਤੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਹਿਲ ਕਦਮੀ ਕਰਨ ਵੱਲ ਕਦਮ ਵਧਾਉਣ।
ਹਾਲ ਦੀ ਘੜੀ ਪੂਰੇ ਸੰਸਾਰ ਵਿੱਚ ਕਿਸਾਨ ਅੰਦੋਲਨ ਦੀ ਅੱਗ ਮੱਚ ਚੁੱਕੀ ਹੈ। ਹਰ ਪਾਸੇ ਪ੍ਰਦਰਸ਼ਨਾ ਦੀਆ ਤਿਆਰੀਆ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ। ਅਗਲੇ ਕੁਝ ਦਿਨਾ ਵਿੱਚ ਵਿਦੇਸ਼ੀ ਭਾਰਤੀ ਅੰਬੈਸੀਆ ਸਾਹਮਣੇ ਮੁਜ਼ਾਹਰੇ ਕਰਨ ਵਾਸਤੇ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ।
ਜੇਕਰ ਮੋਦੀ ਨੇ ਅਪਨੀ ਸੱਤਾ ਨੂੰ ਬਚਾਉਣਾ ਹੈ ਤਾਂ ਤੁਰੰਤ ਕਿਸਾਨਾਂ ਦੀਆਂ ਮੰਗਾਂ ਦਾ ਢੁਕਵਾ ਹੱਲ ਕਰਕੇ ਖੁਸ਼ੀ ਖੁਸ਼ੀ ਘਰਾਂ ਨੂੰ ਤੋਰਨ।
ਕਿਸਾਨਾ ਨਾਲ ਖੂਨ ਦੀ ਹੌਲ਼ੀ ਖੇਡਣ ਤੋਂ ਕੇਂਦਰ ਸਰਕਾਰ ਗੁਰੇਜ਼ ਕਰੇ।ਅਮਰੀਕਾ ਦੇ ਕਾਗਰਸਮੈਨ ਤੇ ਸੈਨੇਟਰਾ ਦਾ ਕਹਿਣਾ ਹੈ ਕਿ ਮੋਦੀ ਨੂੰ ਦੇਸ਼ ਦੀ ਬਿਹਤਰੀ ਲਈ ਕਿਸਾਨਾਂ ਨੂੰ ਖੁਦ ਸੁਣਨਾ ਚਾਹੀਦਾ ਹੈ।

LEAVE A REPLY

Please enter your comment!
Please enter your name here