ਮੋਦੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ-ਰਵਿੰਦਰ ਸਿੰਘ ਬ੍ਰਹਮਪੁਰਾ

0
300

ਚੋਹਲਾ ਸਾਹਿਬ/ਤਰਨਤਾਰਨ, (ਨਈਅਰ) -ਦੇਸ਼ ਭਰ ਵਿੱਚੋਂ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਸਾਲ ਭਰ ਦਾ ਸਮਾਂ ਹੋਣ ਵਾਲਾ ਹੈ ਪਰ ਹੱਕੀ ਮੰਗਾਂ ਲਈ ਬੈਠੇ ਕਿਸਾਨਾਂ ਦੀ ਸਾਰ ਕੇਂਦਰ ਦੀ ਮੋੋਦੀ ਸਰਕਾਰ ਨਹੀ ਲੈ ਰਹੀ,ਜਿਸ ਨਾਲ ਦੇਸ਼ ਦਾ ਅੰਨਦਾਤਾ ਪਹਿਲਾਂ ਨਾਲੋਂ ਆਰਥਿਕ ਪੱਧਰ ’ਤੇ ਲਤਾੜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਐਮਐਲਏ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ ਤਾਂ ਜੋ ਕਿਸਾਨ ਦੀ ਹਾਲਤ ਚ ਸੁਧਾਰ ਹੋ ਸਕੇ,ਜੋ ਪਹਿਲਾਂ ਹੀ ਕਰਜ਼ਾਈ ਹੋਇਆ ਹੈ ਤੇ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕਿਸਾਨ ਅੰਦੋਲਨ ਨੇ ਦੇਸ਼ ਦਾ ਅੰਨਦਾਤਾ ਰੋਲ ਦਿੱਤਾ ਹੈ।ਛੋਟੀ ਤੇ ਦਰਮਿਆਨੀ ਖੇਤੀ ਬਰਬਾਦ ਹੋ ਗਈ ਹੈ ਪਰ ਸਰਕਾਰਾਂ ਦੇ ਏਜੰਡਿਆਂ ’ਤੇ ਦੇਸ਼ ਦਾ ਕਿਸਾਨ ਹੋਣ ਦੀ ਥਾਂ ਕਾਰਪੋਰੇਟ ਘਰਾਣੇ ਹਨ।

LEAVE A REPLY

Please enter your comment!
Please enter your name here