ਯੂਕੇ: ਸਾਲ 2022 ਦੌਰਾਨ ਇਹ ਕਾਰਾਂ ਹੋਈਆਂ ਸਭ ਤੋਂ ਵੱਧ ਚੋਰੀ 

0
239
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਹਰ ਸਾਲ ਹਜ਼ਾਰਾਂ ਹੀ ਕਾਰਾਂ ਚੋਰੀ ਹੁੰਦੀਆਂ ਹਨ। ਜੇਕਰ ਸਾਲ 2022 ਦੀ ਗੱਲ ਕੀਤੀ ਤਾਂ ਡੀ ਵੀ ਐੱਲ ਏ ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਯੂਕੇ ਵਿੱਚ ਇਸ ਸਾਲ ਦੇ ਸਭ ਤੋਂ ਵੱਧ ਚੋਰੀ ਹੋਏ ਕਾਰਾਂ ਦੇ ਮਾਡਲਾਂ ਦਾ ਖੁਲਾਸਾ ਕੀਤਾ ਹੈ। ਇਹਨਾਂ ਅੰਕੜਿਆਂ ਅਨੁਸਾਰ ਫੋਰਡ ਫਿਏਸਟਾ ਕਾਰ ਇਸ ਸਾਲ ਦੀ ਸਭ ਤੋਂ ਵੱਧ ਚੋਰੀ ਹੋਈ ਕਾਰ ਹੈ। ਫੋਰਡ ਕੰਪਨੀ ਦੇ ਇਸ ਮਾਡਲ ਦੀਆਂ ਕੁੱਲ 5,724 ਕਾਰਾਂ 2022 ਵਿੱਚ ਯੂਕੇ ਵਿੱਚ ਚੋਰੀ ਹੋਈਆਂ ਹਨ। ਸੋਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟਰੇਡਰਜ਼ (SSMT) ਦੇ ਅਨੁਸਾਰ, ਪਿਛਲੇ ਮਹੀਨੇ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੀ ਫੋਰਡ ਫਿਏਸਟਾ ਹੀ ਸੀ। ਇਸਦੇ ਨਾਲ ਹੀ ਦੂਜੀ ਸਭ ਤੋਂ ਵੱਧ ਚੋਰੀ ਹੋਈ ਕਾਰ ਲੈਂਡ ਰੋਵਰ ਰੇਂਜ ਰੋਵਰ ਹੈ, ਜਿਸਦੀ ਗਿਣਤੀ ਇਸ ਸਾਲ 5,209 ਲਈ ਗਈ ਹੈ। ਜਦਕਿ ਤੀਜੇ ਨੰਬਰ ‘ਤੇ ਹੈ ਫੋਰਡ ਫੋਕਸ ਜੋ ਕਿ 2022 ਵਿੱਚ ਹੁਣ ਤੱਕ 2,048 ਚੋਰੀ ਹੋ ਚੁੱਕੀਆਂ ਹਨ। ਇਹ ਜਾਣਕਾਰੀ ਰਿਵਰਵੇਲ ਲੀਜ਼ਿੰਗ ਦੁਆਰਾ DVLA ਨੂੰ ਇਨਫਰਮੇਸਨ ਆਫ ਫਰੀਡਮ (FOI) ਦੀ ਬੇਨਤੀ ਕਰਨ ਤੋਂ ਬਾਅਦ ਸਾਹਮਣੇ ਆਈ।
ਰਿਵਰਵੇਲ ਦੇ ਸੀ ਈ ਓ ਅਤੇ ਆਟੋਮੋਟਿਵ ਮਾਹਿਰ ਵਿਨਸ ਪੇਮਬਰਟਨ ਨੇ ਕਿਹਾ ਕਿ ਕੀ-ਰਹਿਤ ਕਾਰ ਚੋਰੀ, ਜਿਸ ਨੂੰ ਰਿਲੇਅ ਚੋਰੀ ਕਿਹਾ ਜਾਂਦਾ ਹੈ, ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਨੂੰ ਰੋਕਣਾ ਔਖਾ ਹੈ ਪਰ ਕਾਰ ਮਾਲਕ ਸਿਗਨਲ ਨੂੰ ਬਲੌਕ ਕਰਨ ਲਈ ਬਣਾਏ ਗਏ ਪਾਊਚ ਜਾਂ ਬਾਕਸ ਵਿੱਚ ਆਪਣੀਆਂ ਚਾਬੀਆਂ ਸਟੋਰ ਕਰਕੇ ਪੀੜਤ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਸਟੀਅਰਿੰਗ ਲਾਕ ਅਤੇ ਕਾਰ ਅਲਾਰਮ ਵੀ ਚੋਰਾਂ ਨੂੰ ਕਾਰ ਤੱਕ ਪਹੁੰਚਣ ਅਤੇ ਚੋਰੀ ਕਰਨ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ।

LEAVE A REPLY

Please enter your comment!
Please enter your name here