ਯੂਨੈਸਕੋ ਅਤੇ ਅੰਤਰਰਾਸ਼ਟਰੀ ਫੋਰਮ ਅਮਰੀਕਾ ਨੇ ਮੈਰੀਲੈਂਡ ਦੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ

0
161

ਮੈਰੀਲੈਡ-( ਗਿੱਲ ) ਯੂਨੈਸਕੋ ਸੈਂਟਰ ਫਾਰ ਪੀਸ ਦੇ ਕਾਰਜਕਾਰੀ ਨਿਰਦੇਸ਼ਕ ਜੋ ਸ਼ਾਂਤੀ ਦੇ ਕੇਂਦਰ ਨੇ ਅੰਤਰ-ਰਾਸ਼ਟਰੀ ਫੋਰਮ ਦੇ ਸਹਿਯੋਗ ਨਾਲ ਮੈਰੀਲੈਡ ਸਟੇਟ ਦੇ ਵਲੰਟੀਅਰ ਨੂੰ ਸਨਮਾਨਿਤ ਕੀਤਾ। ਗੀਅ ਡਿਜੋਕਨ ਜਿੰਨਾਂ ਨੂੰ ਮੈਰੀਲੈਡ ਦੇ ਅਫਰੀਕਨ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੈ।ਉਸ ਦੀ ਟੀਮ ਦੇ ਉਪਰਾਲੇ ਸਦਕਾ ਵਲੰਟੀਅਰਾਂ ਦੇ ਸਨਮਾਨ ਦਾ ਸਮਾਗਮ ਗਲੈਨ ਬਰਨੀ ਦੇ ਕੁਮਿਨਟੀ ਹਾਲ ਵਿਚ ਕਰਵਾਇਆ ਗਿਆ। ਜਿੱਥੇ ਸੱਤਰ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੱਸ ਸਾਲ ਤੋਂ ਲੈ ਕੇ ਅੱਸੀ ਸਾਲ ਦੇ ਵਲੰਟੀਅਰਾਂ ਨੂੰ ਚਾਰ ਗਰੁਪਾ ਵਿਚ ਵੰਡਿਆਂ ਗਿਆ।ਸਮਾਗਮ ਦੀ ਸ਼ੁਰੂਆਤ ਅਮਰੀਕਾ ਦੇ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੀ ਗਈ । ਜਿਸ ਨੂੰ ਇਆਨ ਸ਼ਾਹ ਨੇ ਗਾਇਆ।
ਕਰੀਨਾ ਹੂ ਨੇ ਜੀ ਆਇਆਂ ਕਿਹਾ ਤੇ ਸਮਾਗਮ ਵਿਚ ਪਹੁੰਚੇ ਵਲੰਟੀਅਰ ਦਾ ਸਤਿਕਾਰ ਕੀਤਾ ਤੇ ਵਲੰਟੀਅਰ ਸੇਵਾ ਦੀ ਅਹਿਮੀਅਤ ਦਾ ਭਰਪੂਰ ਜ਼ਿਕਰ ਕੀਤਾ।
ਗੀਅ ਡਿਜੋਕਨ ਡਾਇਰੈਕਟਰ ਯੂਨੈਸਿਕੋ ਨੇ ਅਮਰੀਕਾ ਵਿੱਚ ਰਹਿੰਦੇ ਅਵਾਮ ਦੀ ਅਹਿਮੀਅਤ ਤੇ ਇਥੇ ਰਹਿਕੇ ਵਧੀਆ ਜਿੰਦਗੀ ਬਸਰ ਕਰਕੇ ਜੀਵਨ ਸਫਲਾ ਕਰਨ ਬਾਰੇ ਨਸੀਹਤ ਦਿੱਤੀ। ਉਹਨਾਂ ਕਿਹਾ ਕਰੋਨਾ ਕਾਲ ਤੇ ਅਤੀਤ ਵਿੱਚ ਨਿਭਾਈਆ ਸੇਵਾਵਾ ਨੂੰ ਸਨਮਾਨ ਕਰਨ ਦਾ ਮੋਕਾ ਉਹਨਾਂ ਨੂੰ ਮਿਲਿਆ ਹੈ। ਜਿਸ ਲਈ ਰਾਸ਼ਟਰਪਤੀ ਜੋ ਬਾਈਡਨ,ਗਵਰਨਰ ਵੈਸ ਮੋਰ ਮੈਰੀਲੈਡ,ਲੈਫ਼ਟੀਨੈਂਟ ਗਵਰਨਰ ਅਰੁਨਾ ਮਿਲਰ,ਕੰਪਟੋਲਰ ਮੈਰੀਲੈਡ ਬਰੁਕ ਲੀਅਰਮੈਨ ਤੇ ਕਾਊਟੀ ਅਗਜੈਕਿਟਵ ਦਾ ਭਰਪੂਰ ਯੋਗਦਾਨ ਰਿਹਾ। ਜਿੰਨਾ ਨੇ ਵਲੰਟੀਅਰਾਂ ਲਈ ਸਾਈਟੇਸ਼ਨ ਭੇਜ ਕੇ ਨਿਵਾਜਿਆ ਹੈ।
ਜੋ ਸਿਲਵਰ,ਕਾਂਸ਼ੀ,ਗੋਲਡ ਤੇ ਲਾਈਫ ਟਾਇਮ ਅਵਾਰਡ ਸਨ। ਸਭ ਤੋਂਪਹਿਲਾਂ ਵਿਦਿਆਰਥੀਆਂ ਦੀ ਕੈਟਾਗਿਰੀ ਵਿੱਚ ਆਦਿਜੋਤ ਸਿੰਘ ਤੇ ਸੁਰਿੰਦਰ ਸਿੰਘ ਵਿਦਿਆਰਥੀ ਸ਼ਾਮਲ ਸਨ ਜੋ ਗੁਰਮਤਿ ਅਕੈਡਮੀ ਦੇ ਬੱਚੇ ਸਨ। ਗੋਲਡ ਕੈਟਾਗਿਰੀ ਵਿੱਚ ਅਮਰ ਸਿੰਘ ਮੱਲੀ ,ਰਮਿੰਦਰਜੀਤ ਕੋਰ, ਦਲਜੀਤ ਸਿੰਘ ਬੱਬੀ,ਗੁਰਦਿਆਲ ਸਿੰਘ ਭੁੱਲਾ,ਸੁਖਜਿਦਰ ਸਿੰਘ ਸੋਨੀ , ਮੰਨਜੀਤਸਿੰਘ ਰਾਜੂ ,ਗੁਰਪ੍ਰੀਤ ਸਿੰਘ ਸੰਨੀ ਸ਼ਾਮਲ ਹੋਏ ਜੋ ਗੁਰਦੁਆਰਾ ਰੈਡਲਜ ਟਾਊਨ ਤੇ ਸਨ। ਸੁਖਵਿੰਦਰ ਸਿੰਘ ਕੇ ਕੇ ਸਿਧੂ ਨੂੰ ਲਾਈਫ ਟਾਇਮ ਅਚੀਵਮੈਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਜੋ ਵਾਈਟ ਹਾਊਸ ਤੋ ਰਾਸ਼ਟਰਪਤੀ ਵੱਲੋਂ ਗੋਲਡ ਮੈਡਲ ਵਜੋਂ ਜਾਰੀ ਕੀਤਾ ਗਿਆ ਸੀ।
ਪੱਤਰਕਾਰੀ ਖੇਤਰ ਵਿੱਚ ਹਰਜੀਤ ਸਿੰਘ ਹੁੰਦਲ ਸਭਰੰਗ ਟੀ ਵੀ ਤੇ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਦੇ ਪਹਿਲੇ ਸਿੱਖ ਪੱਤਰਕਾਰ ਨੂੰ ਮੈਰੀਲੈਡ ਗਵਰਨਰ ਤੇ ਯੂਨੈਸਕੋ ਟੀਮ ਵੱਲੋਂ ਸਾਂਝੇ ਸਾਈਟੇਸ਼ਨਾ ਨਾਲ ਸਨਮਾਨਿਤ ਕੀਤਾ ਗਿਆ।ਡਾਕਟਰ ਅਜੈਪਾਲ ਸਿੰਘ ਤੇ ਮੀਊਰ ਮੋਦੀ ਦੇ ਵੱਲੋਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਅਵਾਰਡ ਪ੍ਰਾਪਤ ਕੀਤੇ ਜੋ ਲਾਈਫ ਟਾਇਮ ਸਨ।
ਇਹ ਅਵਾਰਡ ਡੀਜੋਕਨ ਡਾਇਰੈਕਟਰ ਯੂਨੈਸਕੋ , ਕਰੀਨਾ ਹੂ ਚੇਅਰਪਰਸਨ ,ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ਨੇ ਵੰਡੇ।
ਸਪੈਸਲ ਗੈਸਟ ਵਜੋਂ ਦਿੱਲੀ ਯੂਨੀਵਰਸਟੀ ਦੇ ਪ੍ਰੋਫੈਸਰ ਡਾਕਟਰ ਸੋਹਨ ਲਾਲ ਚੋਧਰੀ ਤੇ ਪ੍ਰੋਫੈਸਰ ਡਾਕਟਰ ਉਰਵਸ਼ੀ ਸ਼ਰਮਾ ਨੂੰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਸਨਮਾਨਿਤ ਕੀਤਾ ਗਿਆ ।
ਡਾਕਟਰ ਕਾਜਮੀ ਨੇ ਸੰਬੋਧਨ ਕਰਦੇ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿਤਾ।ਕੈਸ਼ਈਨਾ ਏ ਕਰਾਸ ਮੇਅਰ ,ਮਿਸ ਕੀਅ ਨੇ ਕੂੰਜੀਵਾਦ ਭਾਸ਼ਣ ਨਾਲ ਆਏ ਮਹਿਮਾਨਾਂ ਨੂੰ ਨਿਵਾਜਿਆ।

LEAVE A REPLY

Please enter your comment!
Please enter your name here