ਰਈਆ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਮਜਦੂਰਾਂ ਵਲੋਂ ਅਧਿਕਾਰੀਆਂ ਦਾ ਪਿਟ ਸਿਆਪਾ।

0
8
ਰਈਆ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਮਜਦੂਰਾਂ ਵਲੋਂ ਅਧਿਕਾਰੀਆਂ ਦਾ ਪਿਟ ਸਿਆਪਾ।
ਬਿਆਸ 30 ਅਪ੍ਰੈਲ (ਸੰਦੀਪ ਸਹਿਗਲ )- ਰਈਆ ਦੀ ਅਨਾਜ ਮੰਡੀ ਵਚੋਂ ਕਣਕ ਦੀ ਲਿਫਟਿੰਗ ਨਾ ਹੋਣ ਤੋਂ ਦੁਖੀ ਮਜਦੂਰਾਂ ਵਲੋਂ ਅਨਾਜ ਮੰਡੀ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਅਧਿਕਾਰੀਆਂ ਦਾ ਪਿਟ ਸਿਆਪਾ ਕੀਤਾ ਗਿਆ ਤੇ ਜਲਦੀ ਤੋਂ ਜਲਦੀ ਲਿਫਟਿੰਗ ਕੀਤੇ ਜਾਣ ਦੀ ਚੇਤਾਵਨੀ ਦਿਤੀ ਗਈ।ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਂਨ ਨਾਜਰ ਸਿੰਘ, ਰਈਆ ਮੰਡੀ ਦੇ ਪ੍ਰਧਾਨ ਮੋਹਣ ਸਿੰਘ ਫੇਰੂਮਾਨ, ਸੈਕਟਰੀ ਬਲਵੰਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਭਿੰਡਰ, ਮੋਤੀਲਾਲ, ਸੁਖਪਾਲ ਸਿੰਘ ਵਡਾਲਾ, ਵਿਕੀ ਚੀਮਾਬਾਠ, ਵਿਜੈ ਕੁਮਾਰ, ਬਾਲੀ, ਰਾਮੂੰ ਚੌਧਰੀ, ਬਚਨ ਸ਼ਰਮਾ ਤੇ ਨਿਰਮਲ ਸਿੰਘ ਬਦੇਸ਼ਾ ਆਦਿ ਹਾਜਿਰ ਸਨ।ਇਸ ਮੌਕੇ ਮਜਦੂਰ ਆਗੂਆਂ ਨੇ ਦੱਸਿਆ ਕਿ ਇਸ ਵਾਰ ਮੌਸਮ ਖਰਾਬ ਹੋਣ ਕਰਕੇ ਕਣਕ ਦਾ ਸੀਜਨ ਸਿਰਫ ਇੱਕ ਹਫਤਾ ਹੀ ਚਲ ਪਾਇਆ ਹੈ।ਹੁਣ ਮੰਡੀ ਵਚੋਂ ਲਿਫਟਿੰਗ ਸੁਸਤ ਹੋਣ ਕਰਕੇ ਮਜਦੂਰ ਵਿਹਲੇ ਬੈਠ ਕੇ ਖਾ ਰਹੇ ਹਨ।ਜੇ ਇਹੀ ਹਾਲ ਰਿਹਾ ਤਾਂ ਮਜਦੂਰਾਂ ਨੇ ਖਾਸ ਕਰਕੇ ਪ੍ਰਵਾਸੀ ਮਜਦੂਰਾਂ ਵਲੋਂ ਹੱਡ ਭੰਨਵੀਂ ਮਿਹਨਤ ਨਾਲ ਕਮਾਇਆ ਪੈਸਾ ਧੇਲਾ ਜਿਹੜਾ ਪਿਛੇ ਆਪਣੇ ਪ੍ਰੀਵਾਰਾਂ ਲਈ ਲੈ ਕੇ ਜਾਣਾ ਹੈ ਉਹ ਇਥੇ ਹੀ ਖਾਧਾ ਜਾਣਾ ਹੈ ਉਨ੍ਹਾ ਦੱਸਿਆ ਕਿ ਇਸ ਦਾ ਅਸਲ ਕਾਰਣ ਗੁਦਾਮਾਂ ਵਿੱਚ ਮਾਲ ਉਤਾਰਨ ਵਾਲੇ ਮਜਦੂਰਾਂ ਦੇ ਠੇਕੇਦਾਰ ਕੋਲ ਲੋੜੀਂਦੇ ਮਜਦੂਰ ਨਾ ਹੋਣ ਕਰਕੇ ਗੱਡੀਆਂ ਜਲਦੀ ਖਾਲੀ ਨਹੀਂ ਹੋ ਰਹੀਆਂ ਜਿਸ ਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ।ਦੂਜਾ ਗੁਦਾਮ ਵੀ ਪੂਰੀ ਤਰਾਂ ਖਾਲੀ ਨਹੀਂ ਹੋ ਸਕੇ ਤੇ ਟਰਾਂਸਪੋਰਟ ਠੇਕੇਦਾਰ ਕੋਲ ਗੱਡੀਆਂ ਵੀ ਘੱਟ ਹਨ।ਉਨ੍ਹਾਂ ਕਿਹਾ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਅੱਖਾਂ ਮੀਟ ਕੇ ਤਮਾਸ਼ਾ ਵੇਖ ਰਹੇ ਹਨ ।ਸਾਡੀ ਕੋਈ ਸਾਰ ਨਹੀਂ ਲੈ ਰਿਹਾ।ਉਨ੍ਹਾਂ ਚੇਤਾਵਨੀ ਦਿਤੀ ਕਿ ਜੇ ਸਾਡੀ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਹਬੂਰਨ ਜੀ.ਟੀ ਰੋਡ ਜਾਮ ਕਰਨਾ ਪਵੇਗਾ।
ਕੈਪਸ਼ਨ-ਰੋਸ ਪ੍ਰਦਰਸ਼ਨ ਤੋਂ ਬਾਦ ਜਾਣਕਾਰੀ ਦਿੰਦੇ ਹੋਏ ਮਜਦੂਰ ਆਗੂ

LEAVE A REPLY

Please enter your comment!
Please enter your name here