ਰੂਸ ਵਿੱਚ ਫਸੇ ਪੰਜਾਬੀ ਸੁਰੱਖਿਅਤ ਵਾਪਸ ਲਿਆਂਦੇ ਜਾਣਗੇ-ਧਾਲੀਵਾਲ

0
56
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ

 

ਰੂਸ ਵਿੱਚ ਫਸੇ ਪੰਜਾਬੀ ਸੁਰੱਖਿਅਤ ਵਾਪਸ ਲਿਆਂਦੇ ਜਾਣਗੇ-ਧਾਲੀਵਾਲ

ਅੰਮ੍ਰਿਤਸਰ, 7 ਮਾਰਚ:

ਪਿਛਲੇ ਸਾਲ 26 ਅਤੇ 27 ਦਸੰਬਰ ਨੂੰ ਭਾਰਤ ਤੋਂ ਰੂਸ ਟੂਰਿਸਟ ਵੀਜੇ ਤੇ ਗਏ ਕਰੀਬ 7 ਤੋਂ 8 ਨੌਜਵਾਨਾਂ ਨੂੰ ਰੂਸੀ ਸੈਨਾ ਵੱਲੋਂ ਫੜ ਕੇ ਰੂਸ^ਯੂਕਰੇਨ ਬਾਰਡਰ *ਤੇ ਯੁੱਧ ਲਈ ਭੇਜਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੂਸੀ ਫੌਜ ਵੱਲੋਂ ਪਹਿਲਾਂ ਇਨ੍ਹਾਂ ਨੌਜਵਾਨਾਂ ਨੂੰ ਫੜ ਕੇ ਤਸ਼ੱਦਦ ਕੀਤਾ ਗਿਆ ਅਤੇ ਫਿਰ ਟਰੇਂਡ ਕਰਕੇ ਇਨ੍ਹਾਂ ਨੂੰ ਯੂਕਰੇਨ ਨਾਲ ਯੁੱਧ ਲਈ ਭੇਜਿਆ ਜਾਵੇੇਗਾ। ਉਨ੍ਹਾਂ ਦੱਸਿਆ ਇਸ ਸਬੰਧ ਵਿੱਚ ਉਨ੍ਹਾਂ ਦੇ ਮਾਪਿਆਂ ਤੋਂ ਪਤਾ ਲੱਗਾ ਹੈ ਕਿ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਨੂੰ ਬਾਰਡਰ *ਤੇ ਭੇਜ ਦਿੱਤਾ ਜਾਵੇਗਾ।ਸ੍ਰ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਵਿਦੇਸ਼ ਮੰਤਰਾਲਾ ਅਤੇ ਰੂਸ ਵਿੱਚ ਤਾਇਨਾਤ ਭਾਰਤੀ ਹਾਈ ਕਮਿਸ਼ਨ ਨਾਲ ਪੱਤਰ ਵਿਹਾਰ ਕੀਤਾ ਹੈ ਅਤੇ ਜਲਦ ਹੀ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ।

ਸ੍ਰ ਧਾਲੀਵਾਲ ਨੇ ਕਿਹਾ ਕਿ ਜਿਥੋਂ ਤੱਕ ਪਤਾ ਲੱਗਾ ਹੈ ਕਿ ਇਹ ਨੌਜਵਾਨ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਹਰਿਆਣਾ ਨਾਲ ਸਬੰਧਤ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਭਾਰਤ ਦੇ ਵਿਦੇਸ਼ ਮੰਤਰੀ ਨਾਲ ਵੀ ਸੰਪਰਕ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਮਹਿਸੂਸ ਹੋਈ ਤਾਂ ਮੈਂ ਖੁਦ ਵੀ ਦਿੱਲੀ ਜਾ ਕੇ ਗੱਲਬਾਤ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਉਪਰਾਲਾ ਕਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ  ਦੇ ਪਰਿਵਾਰਾਂ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

^ ^

 

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ

ਅਜਨਾਲਾ ਸ਼ਹਿਰ ਦੀ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ-ਧਾਲੀਵਾਲ

ਜਲਦ ਹੀ ਸ਼ਹਿਰ ਵਿੱਚ ਵਾਟਰ ਟਰੀਟਮੈਂਟ ਪਲਾਂਟ ਹੋਵੇਗਾ ਸ਼ੁਰੂ

ਅੰਮ੍ਰਿਤਸਰ, 7 ਮਾਰਚ:

ਪਿਛਲੀਆਂ ਸਰਕਾਰਾਂ ਨੇ ਬਾਰਡਰ ਦੇ ਹਲਕੇ ਦੀ ਕੋਈ ਵੀ ਸਾਰ ਨਹੀਂ ਲਈ ਜਿਸ ਕਰਕੇ ਅਜਨਾਲਾ ਹਲਕੇ ਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਿਆ ਅਤੇ ਸਾਡੀ ਸਰਕਾਰ ਸਿਆਸਤ ਕਰਨ ਲਈ ਨਹੀਂ ਸਗੋਂ ਸਿਆਸਤ ਵਿੱਚ ਬਦਲਾਅ ਲਿਆ ਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਨਗਰ ਪੰਚਾਇਤ ਅਜਨਾਲਾ ਦੀ ਮੀਟਿੰਗ ਕਰਦੇ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਪ੍ਰਾਜੈਕਟ ਮਨਜੂਰ ਹੋ ਚੁੱਕੇ ਹਨ ਅਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਪਹਿਲ ਦੇ ਅਧਾਰ *ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਅਜਨਾਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ  ਦੱਸਿਆ ਕਿ ਕੁਝ ਹੀ ਦਿਨਾਂ ਅੰਦਰ ਚੋਣ ਜਾਬਤਾ  ਲਾਗੂ ਹੋ ਜਾਵੇਗਾ ਜਿਸ ਕਰਕੇ ਵਿਕਾਸ ਦੇ ਕਾਰਜਾਂ ਵਿੱਚ ਕੁਝ ਸਮੇਂ ਲਈ ਖੜੋਤ ਆ ਜਾਵੇਗੀ ਪ੍ਰੰਤੂ ਆਉਂਦੇ 6 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਂਗੇ ਅਤੇ ਅਜਨਾਲੇ ਸ਼ਹਿਰ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਅਜਨਾਲਾ ਸ਼ਹਿਰ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਸਥਾਨ ਨਿਸ਼ਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਪਲਾਂਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਨਾਲਾ ਸਹਿਰ ਵਿੱਚ ਸੀ:ਸੀ:ਟੀ:ਵੀ ਕੈਮਰੇ, ਸਟਰੀਟ ਲਾਈਟਾਂ, ਮੁਹੱਲਾ ਕਲੀਨਿਕ ਵੀ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਘਰਾਂ ਦੇ ਨਜਦੀਕ ਹੀ ਸਾਰੀਆਂ ਸਿਹਤ ਸੁਵਿਧਾਵਾਂ ਮਿਲ ਰਹੀਆਂ ਹਨ।

ਸ੍ਰ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਵਿੱਚ ਜਲਦ ਹੀ ਇਕ ਸਬ ਡਵੀਜਨ ਪੱਧਰ ਦਾ ਇਕ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ  ਜਿਥੇ ਸਾਡੇ ਬੱਚੇ ਖੇਡਾਂ ਨਾਲ ਜੁੜ ਸਕਣਗੇੇ। ਉਨ੍ਹਾਂ ਦੱਸਿਆ ਕਿ ਅਜਨਾਲੇ ਦਾ ਬਿਜਲੀ ਘਰ 66 ਕੇ:ਵੀ ਸਮਰਥਾ ਤੋਂ ਵਧ ਕੇ 220 ਕੇ:ਵੀ ਹੋਣ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਹਲਕੇ ਨਾਲ ਜੋ ਵੀ ਵਾਅਦਾ ਕੀਤਾ ਸੀ ਉਹ ਪੂਰਾ ਕਰਕੇ ਸਾਹ ਲਵਾਂਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਚੁਫੇਰੇ ਬਾਈਪਾਸ ਬਣਾ ਦੇ ਮੁੱਖ ਸੜਕਾਂ ਨੂੰ ਜੋੜਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਮੀਟਿੰਗ ਵਿੱਚ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿਲੋਂ, ਕੌਂਸਲਰ ਰਮਿੰਦਰ ਕੌਰ ਮਾਹਲ, ਕੌਂਸਲਰ ਰਾਜਬੀਰ ਕੌਰ ਚਾਹਲ, ਕੌਂਸਲਰ ਗਿਆਨ ਕੌਰ, ਬਲਜਿੰਦਰ ਕੌਰ ਗਿੱਲ, ਕੌਂਸਲਰ ਨੰਦ ਲਾਲ ਅਤੇ ਕੌਂਸਲਰ ਅਵਿਨਾਸ਼ ਮਸੀਹ ਵੀ ਹਾਜਰ ਸਨ।

ਕੈਪਸ਼ਨ : ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨਗਰ ਪੰਚਾਇਤ ਅਜਨਾਲਾ ਦੇ ਕੌਂਸਲਰਾਂ ਨਾਲ ਗੱਲਬਾਤ ਕਰਦੇ ਹੋਏ।

– – –

 

 


 

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ

ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਕੁਝ ਵਿਧਾਨ ਸਭਾ ਹਲਕਿਆਂ ਦੇ ਪੋਲੰਿਗ ਸਟੇਸ਼ਨਾਂ ਵਿੱਚ ਕੀਤੀ ਤਬਦੀਲੀ^ਵਧੀਕ ਜਿਲ੍ਹਾ ਚੋਣ ਅਫਸਰ

ਰਾਜਨੀਤਕ ਦਲਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 7 ਮਾਰਚ:

ਅਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲੇ੍ਹ ਵਿੱਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੇ ਪੈਂਦੇ ਸਮੂਹ ਪੋਲੰਿਗ ਸਟੇਸ਼ਨਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਗਈ ਸੀ ਜਿਸ ਅਧਾਰ *ਤੇ ਕੁਝ ਪੋਲੰਿਗ ਸਟੇਸ਼ਨਾਂ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਕੁਝ ਦੇ ਪੋਲੰਿਗ ਸਟੇਸ਼ਨਾਂ ਦੇ ਨਾਮ ਵਿੱਚ ਤਬਦੀਲੀ ਆਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 13^ਮਜੀਠਾ ਦੇ ਪੋਲੰਿਗ ਸਟੇਸ਼ਨ ਨੰਬਰ 43 ਬਾਬਾ ਹਰਦਿਆਲ ਸਿੰਘ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਦਾਦੂਪੁਰਾ, 106 ਪੋਲੰਿਗ ਸਟੇਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਪਾਖਰਪੁਰਾ ਨੂੰ ਸਰਕਾਰੀ ਹਾਈ ਸਕੂਲ ਪਾਖਰਪੁਰਾ ਦੇ ਕੇਂਦਰੀ ਸਾਈਡਵਿਧਾਨ ਸਭਾ ਹਲਕਾ 15^ਅੰਮ੍ਰਿਤਸਰ ਉਤਰੀ ਦੇ ਪੋਲੰਿਗ ਸਟੇਸ਼ਨ ਨੰਬਰ, 80, 81, 82, 83 ਨੂੰ ਬਦਲ ਕੇ ਪੁਲਿਸ ਡੀ:ਏ:ਵੀ ਪਬਲਿਕ ਸਕੂਲ ਪੁਲਿਸ ਲਾਈਨ ਅਤੇ ਪੋਲੰਿਗ ਸਟੇਸ਼ਨ ਨੰਬਰ 84 ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਰੱਖ ਸ਼ਿਕਾਰਗਾਹ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਰੱਖ ਸ਼ਿਕਾਰਗਾਹ ਕੇਂਦਰੀ ਸਾਈਡ ਅਤੇ ਪੋਲੰਿਗ ਸਟੇਸ਼ਨ ਨੰਬਰ 147 ਨੂੰ ਬਰਾਈਟ ਲੈਂਡ ਸਕੂਲ ਗਲੀ ਨੰਬਰ 5 ਗੋਪਾਲ ਨਗਰ ਮਜੀਠਾ ਰੋਡ ਬਦਲ ਕੇ ਸਨਵੈਲੀ ਪਬਲਿਕ ਹਾਈ ਸਕੂਲਪੋਲੰਿਗ ਸਟੇਸ਼ਨ ਨੰ: 148, 149 ਬਰਾਈਟ ਲੈਂਡ ਸਕੂਲ ਗਲੀ ਨੰਬਰ 5 ਗੋਪਾਲ ਨਗਰ ਮਜੀਠਾ ਰੋਡ ਤੋਂ ਬਦਲ ਕੇ ਬਰਾਈਟ ਲੈਂਡ ਲਿਟਰ ਸਟਾਰ ਸਕੂਲ ਗਲੀ ਨੰ: 5 ਗੋਪਾਲ ਨਗਰ ਮਜੀਠਾ ਰੋਡ ਅਤੇ ਪੋਲੰਿਗ ਸਟੇਸ਼ਨ ਨੰ: 181ਸੇਂਟ ਮੈਰੀ ਗਰਲ ਹਾਈ ਸਕੂਲ ਮਜੀਠਾ ਰੋਡ ਨੂੰ ਬਦਲ ਕੇ ਸੈਕਰਡ ਹਾਈ ਸਕੂਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 17^ਅੰਮ੍ਰਿਤਸਰ ਕੇਂਦਰੀ  ਦੇ ਬੂਥ ਨੰਬਰ 116,117 ਨਵਲ ਪਬਲਿਕ ਸਕੂਲ ਬਾਜ਼ਾਰ ਸ਼ਤੀਰੀਆਂ ਵਾਲਾਕਟੜਾ ਕਰਮ ਸਿੰਘ ਅੰਮ੍ਰਿਤਸਰ ਨੂੰ ਬਦਲ ਕੇ ਨਵਲ ਪਬਲਿਕ ਸਕੂਲ ਆਬਾਦੀ ਫਤਿਹ ਸਿੰਘ ਨਗਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੁਝ ਪੋਲੰਿਗ ਬੂਥਾਂ  ਦੇ ਨਾਂਵਾਂ ਵਿੱਚ ਤਬਦੀਲੀ ਵੀ ਹੋਈ ਹੈ ਜਿਸ ਅਨੁਸਾਰ ਵਿਧਾਨ ਸਭਾ ਹਲਕਾ 13^ਮਜੀਠਾ ਦੇ ਪੋਲੰਿਗ ਸਟੇਸ਼ਨ ਨੰਬਰ 84 ਸਰਕਾਰੀ ਮਿਡਲ ਸਕੂਲ ਲੁਦਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਲੁਦਾਰਵਿਧਾਨ ਸਭਾ ਹਲਕਾ 016^ਅੰਮ੍ਰਿਤਸਰ ਪੱਛਮੀ ਦੇ ਬੂਥ ਨੰਬਰ 176, 177, 178, 179, 180, 181 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ:ਟੀ:ਰੋਡ ਛੇਹਰਟਾ ਅੰਮ੍ਰਿਤਸਰ ਨੂੰ ਸਕੂਲ ਆਫ ਐਮੀਨੈਂਸ ਜੀ:ਟੀ:ਰੋਡ ਛੇਹਰਟਾ ਅੰਮ੍ਰਿਤਸਰ ਦੇ ਨਾਮ ਵਿੱਚ ਕੇਵਲ ਤਬਦੀਲੀ ਹੋਈ ਹੈ।

ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਸ੍ਰ ਇੰਦਰਜੀਤ ਸਿੰਘ ਨੇ ਹਾਜਰ ਰਾਜਨੀਤਕ ਦਲਾਂ ਦੇ ਨੁਮਾਇੰਦਿਆਂ ਨੂੰ ਲਿਸਟਾਂ ਦੀ ਕਾਪੀ ਵੀ ਸੌਂਪੀ। ਇਸ ਮੀਟਿੰਗ ਵਿੱਚ ਚੋਣ ਕਾਨੂੰਗੋ ਸ੍ਰੀ ਰਜਿੰਦਰ ਸਿੰਘਚੋਣ ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

^ ^ ^ ^

 

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ

17 ਮਾਰਚ ਨੂੰ ਹੋਣਗੀਆਂ ਪ੍ਰੈਸ ਕਲੱਬ ਦੀਆਂ ਚੋਣਾਂ

11 ਅਤੇ 12 ਮਾਰਚ ਨੂੰ ਲਏ ਜਾਣਗੇ ਨਾਮਜਦਗੀ ਫਾਰਮ

ਅੰਮ੍ਰਿਤਸਰ, 7 ਮਾਰਚ:

ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿਖੇ ਹੋਣਗੀਆਂ ਅਤੇ ਸ਼ਾਮ 5 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ ਸ੍ਰ ਸ਼ੇਰ ਜੰਗ ਸਿੰਘ ਹੁੰਦਲ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਵੱਲੋਂ ਵੋਟਾਂ ਦੀ ਲਿਸਟ ਫਾਈਨਲ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਚੋਣਾਂ ਦੀ ਨਾਮਜਦਗੀ ਲਈ ਨਾਮਜਦਗੀਆਂ 11 ਅਤੇ 12 ਮਾਰਚ ਨੂੰ ਸਵੇਰੇ 11 ਵਜੇ ਤੋਂ ਬਾ:ਦੁ: 3 ਵਜੇ ਤੱਕ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਵਿਖੇ ਲਈਆਂ ਜਾਣ ਅਤੇ 12 ਮਾਰਚ ਨੂੰ ਸ਼ਾਮ 4 ਵਜੇ ਨਾਮਜਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾ:ਦੁ: 12 ਵਜੇ ਤੱਕ ਨਾਮਜਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ ਪ੍ਰਧਾਨਸੀਨੀਅਰ ਮੀਤ ਪ੍ਰਧਾਨਜੂਨੀਅਰ ਮੀਤ ਪ੍ਰਧਾਨਜਨਰਲ ਸਕੱਤਰਸਕੱਤਰਜਾਇੰਟ ਸਕੱਤਰ ਅਤੇ ਕੈਸ਼ੀਅਰ ਦੀ ਚੋਣ ਹੋਵੇਗੀ। ਉਨ੍ਹਾਂ  ਦੱਸਿਆ ਕਿ ਇਸ ਸਬੰਧ ਵਿੱਚ ਉਮੀਦਵਾਰਾਂ ਕੋਲ 10 ਸਾਲ ਦਾ ਤਜਰਬਾਕੋਈ ਕੇਸ ਨਾ ਚੱਲਦਾ ਹੋਵੇ ਉਹ ਉਮੀਦਵਾਰ ਆਪਣੇ ਕਾਗਜ ਦਾਖਲ ਕਰ ਸਕਦਾ ਹੈ ਅਤੇ ਇਨ੍ਹਾਂ ਚੋਣਾਂ ਦੀ ਮਿਆਦ 2 ਸਾਲ ਦੀ ਹੋਵੇਗੀ।

ਜਿਲ੍ਹਾ ਲੋਕ ਸੰਪਰਕ ਅਫਸਰ ਦੱਸਿਆ ਕਿ ਨਾਮਜਦਗੀ ਭਰਨ ਵਾਲੇ ਫਾਰਮ ਦਫਤਰ ਤੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਫਾਰਮ ਭਰਨ ਦੀ ਫੀਸ 2000 ਰੁਪਏ ਨਿਸ਼ਚਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਆਪਣੀ ਪਾਸਪੋਰਟ ਸਾਈਜ ਫੋਟੋ ਅਤੇ ਫਾਰਮ *ਤੇ ਵੋਟ ਨੰਬਰ ਲਿਖਣੀ ਲਾਜਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਿਸੇ ਦੂਸਰੇ ਉਮੀਦਵਾਰ ਜਾਂ ਮੈਂਬਰ ਦੇ ਖਿਲਾਫ ਕੂੜ ਪ੍ਰਚਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਉਮੀਦਵਾਰ ਅਤੇ ਮੈਂਬਰਸ਼ਿਪ ਦੋਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ।

^ ^ ^

 

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ

17 ਮਾਰਚ ਨੂੰ ਹੋਣਗੀਆਂ ਪ੍ਰੈਸ ਕਲੱਬ ਦੀਆਂ ਚੋਣਾਂ

11 ਅਤੇ 12 ਮਾਰਚ ਨੂੰ ਲਏ ਜਾਣਗੇ ਨਾਮਜਦਗੀ ਫਾਰਮ

ਅੰਮ੍ਰਿਤਸਰ, 7 ਮਾਰਚ:

ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿਖੇ ਹੋਣਗੀਆਂ ਅਤੇ ਸ਼ਾਮ 5 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ ਸ੍ਰ ਸ਼ੇਰ ਜੰਗ ਸਿੰਘ ਹੁੰਦਲ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਵੱਲੋਂ ਵੋਟਾਂ ਦੀ ਲਿਸਟ ਫਾਈਨਲ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਚੋਣਾਂ ਦੀ ਨਾਮਜਦਗੀ ਲਈ ਨਾਮਜਦਗੀਆਂ 11 ਅਤੇ 12 ਮਾਰਚ ਨੂੰ ਸਵੇਰੇ 11 ਵਜੇ ਤੋਂ ਬਾ:ਦੁ: 3 ਵਜੇ ਤੱਕ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਵਿਖੇ ਲਈਆਂ ਜਾਣ ਅਤੇ 12 ਮਾਰਚ ਨੂੰ ਸ਼ਾਮ 4 ਵਜੇ ਨਾਮਜਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਬਾ:ਦੁ: 12 ਵਜੇ ਤੱਕ ਨਾਮਜਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ ਪ੍ਰਧਾਨਸੀਨੀਅਰ ਮੀਤ ਪ੍ਰਧਾਨਜੂਨੀਅਰ ਮੀਤ ਪ੍ਰਧਾਨਜਨਰਲ ਸਕੱਤਰਸਕੱਤਰਜਾਇੰਟ ਸਕੱਤਰ ਅਤੇ ਕੈਸ਼ੀਅਰ ਦੀ ਚੋਣ ਹੋਵੇਗੀ। ਉਨ੍ਹਾਂ  ਦੱਸਿਆ ਕਿ ਇਸ ਸਬੰਧ ਵਿੱਚ ਉਮੀਦਵਾਰਾਂ ਕੋਲ 10 ਸਾਲ ਦਾ ਤਜਰਬਾਕੋਈ ਕੇਸ ਨਾ ਚੱਲਦਾ ਹੋਵੇ ਉਹ ਉਮੀਦਵਾਰ ਆਪਣੇ ਕਾਗਜ ਦਾਖਲ ਕਰ ਸਕਦਾ ਹੈ ਅਤੇ ਇਨ੍ਹਾਂ ਚੋਣਾਂ ਦੀ ਮਿਆਦ 2 ਸਾਲ ਦੀ ਹੋਵੇਗੀ।

ਜਿਲ੍ਹਾ ਲੋਕ ਸੰਪਰਕ ਅਫਸਰ ਦੱਸਿਆ ਕਿ ਨਾਮਜਦਗੀ ਭਰਨ ਵਾਲੇ ਫਾਰਮ ਦਫਤਰ ਤੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਫਾਰਮ ਭਰਨ ਦੀ ਫੀਸ 2000 ਰੁਪਏ ਨਿਸ਼ਚਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਆਪਣੀ ਪਾਸਪੋਰਟ ਸਾਈਜ ਫੋਟੋ ਅਤੇ ਫਾਰਮ *ਤੇ ਵੋਟ ਨੰਬਰ ਲਿਖਣੀ ਲਾਜਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਿਸੇ ਦੂਸਰੇ ਉਮੀਦਵਾਰ ਜਾਂ ਮੈਂਬਰ ਦੇ ਖਿਲਾਫ ਕੂੜ ਪ੍ਰਚਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਉਮੀਦਵਾਰ ਅਤੇ ਮੈਂਬਰਸ਼ਿਪ ਦੋਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ।

^ ^ ^

 

ਡਿਪਟੀ ਕਮਿਸ਼ਨਰ ਨੇ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਨਗਰ ਨਿਗਮ ਦੇ ਬੁਨਿਆਦੀ ਢਾਂਚੇ ਨੂੰ ਚੋਰੀ ਤੋਂ ਬਚਾਉਣ ਲਈ ਮਿਊਂਸੀਪਲ ਪੈਟਰੋਲਿੰਗ ਟੀਮ ਵੱਲੋਂ ਦਿਨ-ਰਾਤ ਦੀ ਗਸ਼ਤ ਕੀਤੀ ਜਾਵੇਗੀ

ਅੰਮ੍ਰਿਤਸਰ 7 ਮਾਰਚ 2024–

ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲਅੰਮ੍ਰਿਤਸਰ ਵਿਖੇ ਸਿਟੀ ਲੈਵਲ ਇਵੈਲੂਏਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਸ. ਘਨਸ਼ਾਮ ਥੋਰੀਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘਐਸ.ਈ. ਸੰਦੀਪ ਸਿੰਘਐੱਸ.ਈ. ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਰਾਕੇਸ਼ ਗਰਗ ਅਤੇ ਸਮਾਰਟ ਸਿਟੀ ਦੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ। ਇਹ ਮੀਟਿੰਗ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਨਵੇਂ ਪ੍ਰੋਜੈਕਟਾਂ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਹੋਈ। ਹੋਰ ਪ੍ਰੋਜੈਕਟਾਂ ਤੋਂ ਇਲਾਵਾਨਗਰ ਨਿਗਮ ਦੇ ਅਧਿਕਾਰੀਆਂ ਦੀ ਇੱਕ ਗਸ਼ਤ ਟੀਮ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਬੀ.ਆਰ.ਟੀ.ਐਸ. ਸੜਕਾਂ ਅਤੇ ਅੰਦਰੂਨੀ ਗੋਲਾਕਾਰ ਸੜਕਾਂ ਤੋਂ ਲੋਹੇ ਦੀਆਂ ਗਰਿੱਲਾਂ ਦੀ ਚੋਰੀ ਦੇ ਮੱਦੇਨਜ਼ਰ ਨਗਰ ਨਿਗਮ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੀ ਰੋਜ਼ਾਨਾ ਨਿਗਰਾਨੀ ਕਰੇਗੀ ਤਾਂ ਜੋ ਨਗਰ ਨਿਗਮ ਆਪਣੀ ਜਾਇਦਾਦ ਦੀ ਸੁਰੱਖਿਆ ਕਰ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਪ੍ਰੋਜੈਕਟਾਂ ਵਿੱਚ ਇਤਿਹਾਸਕ ਰਾਮ ਬਾਗ ਗਾਰਡਨ ਦੀਆਂ ਖੁੱਲ੍ਹੀਆਂ ਥਾਵਾਂ ਨੂੰ ਲੈਂਡਸਕੇਪਿੰਗ ਰਾਹੀਂ ਸੁੰਦਰ ਬਣਾਉਣਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਆਲੇ-ਦੁਆਲੇ ਦੀ ਰਿਟੇਨਿੰਗ ਦੀਵਾਰ ਦੀ ਮੁਰੰਮਤ ਕਰਨਾਸਾਰਾਗੜ੍ਹੀ ਪਾਰਕਿੰਗ ਨੂੰ ਜਾਂਦੀ ਐਲੀਵੇਟਿਡ ਰੋਡ ਦੇ ਹੇਠਾਂ ਰੰਗਦਾਰ ਲਾਈਟਾਂ ਲਗਾਉਣਾਜੀ.ਟੀ.ਰੋਡ ਤੇ ਗੋਲਡਨ ਗੇਟ ਨੂੰ ਸੁਨਹਿਰੀ ਪੇਂਟ ਕਰਨਾ ਆਦਿ ਮਾਮਲੇ ਤੇ ਵੱਡੇ ਪੱਧਰ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਆਉਣ ਵਾਲੀਆਂ ਮੀਟਿੰਗਾਂ ਵਿਚ ਅੰਤਿਮ ਫੈਸਲਾ ਲਿਆ ਜਾਵੇਗਾ।

LEAVE A REPLY

Please enter your comment!
Please enter your name here