ਲੋਕ ਚੇਤਨਾ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ 24ਵਾਂ ਪ੍ਰਦਰਸ਼ਨ; ਲੋਕ ਗਾਇਕ ਉਦਾਸੀ ਨੂੰ ਕੀਤਾ ਸਿਜਦਾ

0
302

ਲਹਿਰਾਗਾਗਾ, (ਦਲਜੀਤ ਕੌਰ ਭਵਾਨੀਗੜ੍ਹ) -ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ 24ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਮੌਕੇ ਲੋਕ-ਕਵੀ ਸੰਤ ਰਾਮ ਉਦਾਸੀ ਨੂੂੰ ਉਨ੍ਹਾਂ ਦੀ 35ਵੀਂ ਬਰਸੀ ’ਤੇ ਸਿਜਦਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੰਨ 1986 ਵਿੱਚ ਅੱਜ ਦੇ ਦਿਨ ਉਦਾਸੀ ਜੀ, ਨੰਦੇੜ ਸਾਹਿਬ ਤੋਂ ਵਾਪਸੀ ਸਮੇਂ, ਮਨਮਾਡ( ਮਹਾਂਰਾਸ਼ਟਰ) ਨੇੜੇ ਟਰੇਨ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਦੇ ਲੇਖੇ ਲਾਈ। ਆਪਣੇ ਲੋਕ ਪੱਖੀ ਤੇ ਰੋਹਲੇ ਗੀਤਾਂ ਬਦਲੇ ਉਸ ਨੇ ਸਰਕਾਰੀ ਜਬਰ ਨੂੂੰ ਆਪਣੇ ਪਿੰਡੇ ’ਤੇ ਹੰਢਾਇਆ। ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ, ਪੂਰਨ ਸਿੰਘ ਖਾਈ, ਸੁਖਦੇਵ ਚੰਗਾਲੀਵਾਲਾ ਤੇ ਸ਼ਮਿੰਦਰ ਸਿੰਘ ਨੇ ਕਿਹਾ ਕਿ ਉਦਾਸੀ ਦੀ ਗੀਤਕਾਰੀ ਲੋਕਾਂ ਦਾ ਅਣਮੁੱਲਾ ਸਰਮਾਇਆ ਹੈ ਅਤੇ ਹੱਕ- ਸੱਚ ਲਈ ਜੂਝਣ ਵਾਲੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਘੋਲ ਦਾ ਸਦਕਾ ਹੀ ਹੈ ਕਿ ਪਿਛਲੇ ਦਿਨੀ ਹੋਈਆਂ ਜਿਮਨੀ ਚੋਣਾਂ ਵਿੱਚ ਭਾਜਪਾ ਨੂੰ ਵੱਡੀ ਪੱਧਰ ਤੇ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਤੇ ਉਹਦੀ ਹਾਲਤ ਖਸਿਆਣੀ ਬਿੱਲੀ ਵਰਗੀ ਹੋ ਗਈ। ਤੇ ਅਗਲੇ ਹੀ ਦਿਨ ਪੈਟਰੋਲ ਤਝਤੇ ਡੀਜ਼ਲ ’ਤੇ ਕੇਂਦਰੀ ਕਰ ਘਟਾਉਣ ਲਈ ਮਜਬੂਰ ਹੋਣਾ ਪਿਆ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਗੁਰਚਰਨ ਸਿੰਘ, ਜਸਵਿੰਦਰ ਗਾਗਾ, ਮਹਿੰਦਰ ਸਿੰਘ, ਰਘਬੀਰ ਭੁਟਾਲ, ਵਰਿੰਦਰ ਭੁਟਾਲ, ਜਗਦੀਸ਼ ਪਾਪੜਾ, ਹਰਪ੍ਰੀਤ ਕੌਰ, ਮਾਸਟਰ ਕੁਲਵਿੰਦਰ ਸਿੰਘ, ਜੋਰਾ ਸਿੰਘ ਗਾਗਾ, ਤਰਸੇਮ ਭੋਲੂ ਨੇ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਘੋਲ ਅਤੇ ਘੋਲ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਸ਼ਾਂਤਮਈ ਸੰਘਰਸ਼, ਸਬਰ-ਸੰਤੋਖ ਅਤੇ ਧਰਮਨਿਰਪੱਖਤਾ ਦੇ ਨੈਤਿਕ ਪੈਂਤੜੇ ’ਤੇ ਡਟੇ ਰਹਿ ਕੇ ਸਭ ਚਾਲਾਂ ਨੂੂੰ ਅਸਫ਼ਲ ਕੀਤਾ ਹੈ।

LEAVE A REPLY

Please enter your comment!
Please enter your name here