ਲੋਕ ਸਭਾ ਹੀ ਨਹੀਂ ਬਲਕਿ ਭਾਜਪਾ 2027 ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ – ਤਰਨਜੀਤ ਸਿੰਘ ਸੰਧੂ ਸਮੁੰਦਰੀ।

0
29
ਲੋਕ ਸਭਾ ਹੀ ਨਹੀਂ ਬਲਕਿ ਭਾਜਪਾ 2027 ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ – ਤਰਨਜੀਤ ਸਿੰਘ ਸੰਧੂ ਸਮੁੰਦਰੀ।

ਲੋਕ ਸਭਾ ਹੀ ਨਹੀਂ ਬਲਕਿ ਭਾਜਪਾ 2027 ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ –  ਤਰਨਜੀਤ ਸਿੰਘ ਸੰਧੂ ਸਮੁੰਦਰੀ।
ਅੰਮ੍ਰਿਤਸਰ 22 ਅਪ੍ਰੈਲ (    ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਪਾਰਟੀ ਦਾ ਟੀਚਾ ਸਪਸ਼ਟ ਕਰਦਿਆਂ ਕਿਹਾ ਕਿ ਨਾ ਕੇਵਲ ਅੰਮ੍ਰਿਤਸਰ ਇਸ ਮੌਕੇ ਨੂੰ ਨਹੀਂ ਗਵਾਏਗਾ ਸਗੋਂ ਭਾਜਪਾ 2027 ਦੀਆਂ ਅਸੈਂਬਲੀ ਚੋਣਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ।
ਤਰਨਜੀਤ ਸਿੰਘ ਸੰਧੂ ਅੱਜ ਆਗਾਮੀ ਕਾਰਪੋਰੇਸ਼ਨ ਚੋਣਾਂ ਲੜਨ ਤੇ ਚਾਹਵਾਨਾਂ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਜਾਇਜ਼ਾ ਲਿਆ ਅਤੇ ਚੋਣ ਰਣਨੀਤੀ ’ਤੇ ਡੂੰਘੀ ਵਿਚਾਰ ਚਰਚਾ ਕੀਤੀ। ਉਹਨਾਂ ਨੇ ਕਾਰਪੋਰੇਸ਼ਨ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਕਿਹਾ ਕਿ ਇਹ ਉਹਨਾਂ ਲਈ ਇੱਕ ਇਮਤਿਹਾਨ ਦੀ ਘੜੀ ਹੈ ਜੋ ਵੀ ਲੋਕ ਇਸ ਚੋਣ ਵਿੱਚ ਆਪਣੇ ਬੂਥ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਏਗੀ ਉਹਨਾਂ ਦਾ ਸਨਮਾਨ ਪਾਰਟੀ ਕਰੇਗੀ। ਉਹਨਾਂ ਪਾਰਟੀ ਵਰਕਰਾਂ ਨੂੰ ਡੋਰ ਟੂ ਡੋਰ ਜਾਂ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਸਾਧਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਅਤੇ ਸਮਾਧਾਨ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਪਾਰਟੀ ਦਾ ਚੋਣ ਮੈਨੀਫੈਸਟੋ ਹਰੇਕ ਵਰਗ ਲਈ ਆਸ ਉਮੀਦ ਹੈ। ਉਹਨਾਂ ਚੋਣ ਪ੍ਰਚਾਰ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਵੀ ਵਰਤੋਂ ਕਰਨ ਲਈ ਕਿਹਾ। ਉਹਨਾਂ ਵਰਕਰਾਂ ਨੂੰ ਇਕ ਜੂਨ ਨੂੰ ਵੱਧ ਤੋਂ ਵੱਧ ਪੋਲਿੰਗ ਕਰਾਉਣ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਅਤੇ ਚੋਣ ਪ੍ਰਚਾਰ ਵਿੱਚ ਪਰਿਵਾਰ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਤੋਂ ਇਲਾਵਾ ਮੁਹੱਲੇ ਨੂੰ ਵੀ ਸ਼ਾਮਿਲ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕੇਂਦਰ ਵਿੱਚ ਤੀਜੀ ਵਾਰ ਚੋਣ ਜਿੱਤ ਕੇ ਲਗਾਤਾਰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਹਨਾਂ ਇਸ ਵਾਰ 400 ਪਾਰ ਦਾ ਨਾਅਰਾ ਵੀ ਦਿੱਤਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਲਈ ਅਭੀ ਨਹੀਂ ਤੋਂ ਕਭੀ ਨਹੀਂ । ਉਹਨਾਂ ਵਰਕਰਾਂ ਨੂੰ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਵਿੱਚ ਡਟ ਜਾਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਇਹ ਚੋਣ ਜਿੱਤ ਕੇ ਸਹੀ ਸੰਦੇਸ਼ ਭੇਜਣ ਕਿ ਬੀਜੇਪੀ ਪੰਜਾਬ ਵਿੱਚ ਆ ਚੁੱਕੀ ਹੈ। ਉਹਨਾਂ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ, ਨਸ਼ਾ, ਪਾਣੀ, ਸੀਵਰੇਜ ਦੀਆਂ ਸਮੱਸਿਆ ਤੋਂ ਇਲਾਵਾ ਨੌਕਰੀਆਂ, ਖੇਤੀਬਾੜੀ, ਸਨਅਤ ਤੇ ਵਪਾਰ ਨੂੰ ਪ੍ਰਫੁਲਿਤ ਕਰਨ ਬਾਰੇ ਬਹੁਪੱਖੀ ਵਿਚਾਰਾਂ ਕੀਤੀਆਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਚੋਣ ਮੈਨੀਫੈਸਟੋ ਹਰੇਕ ਵਰਗ ਲਈ ਹਰੇਕ ਵਰਗ ਦੀਆਂ ਜ਼ਰੂਰਤਾਂ ’ਤੇ ਅਧਾਰਿਤ ਹਨ ਅਤੇ ਇਹ ਲੋਕਾਂ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਹਨ । ਇਸ ਮੌਕੇ ਵਰਕਰਾਂ ਵਿਚ ਭਾਰੀ ਜੋਸ਼ ਦੇਖਿਆ ਗਿਆ ਅਤੇ ਭਾਜਪਾ ਦਾ ਇੱਕੋ ਇਕ ਲਕਸ਼ ਕਿ ਸੰਧੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਅਤੇ ਹਰਵਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਜੇਸ਼ ਹਨੀ, ਰਜੀਵ ਭਗਤ, ਡਾਕਟਰ ਰਾਮ ਚਾਵਲਾ, ਸੁਖਮਿੰਦਰ ਪਿੰਟੂ, ਹਰਜਿੰਦਰ ਸਿੰਘ ਠੇਕੇਦਾਰ, ਗੁਰ ਪ੍ਰਤਾਪ ਸਿੰਘ ਟਿੱਕਾ, ਕੁਮਾਰ ਅਮਿਤ, ਮੁਨੀ ਸ਼ਰਮਾ, ਸੰਜੀਵ ਕੁਮਾਰ, ਸਲਿਲ ਕਪੂਰ, ਰਜੀਵ ਅਨੇਜਾ ਤੇ ਪ੍ਰੋਫੈਸਰ ਸਰਚਾਂਦ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here