ਵਜ਼ੀਰ ਸਿੰਘ ਰੰਧਾਵਾ ਦਾ ਨਾਵਲ “ਡੁੱਲ੍ਹੇ ਬੇਰ” ਹੋਇਆ ਲੋਕ ਅਰਪਿਤ 

0
41
ਅਮ੍ਰਿਤਸਰ, 19 ਮਾਰਚ-  ਪੰਜਾਬੀ ਗਲਪਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ- ਪ੍ਰਕਾਸਿਤ  ਨਾਵਲ “ਡੁੱਲ੍ਹੇ ਬੇਰ”  ਭਾਈ ਕਾਹਨ ਸਿੰਘ ਨਾਭਾ  ਰਚਨਾ ਵਿਚਾਰ ਮੰਚ ਵਲੋਂ ਹਰ ਵਰ੍ਹੇ  ਕਰਵਾਏ ਜਾਂਦੇ ਨਾਭਾ ਕਵਿਤਾ ਉਤਸਵ ਮੌਕੇ ਲੋਕ ਅਰਪਿਤ ਕੀਤਾ ਗਿਆ।
ਕੇਂਦਰੀ ਸਭਾ ਦੇ ਸਕਤਰ ਕਥਾਕਾਰ  ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਜੈਨਇੰਦਰ ਚੌਹਾਨ ਹੁਰਾਂ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ ਵਰਿਆਮ ਸਿੰਘ ਸੰਧੂ ਅਤੇ ਡਾ ਲਖਵਿੰਦਰ ਜੌਹਲ ਨੇ ਸਾਂਝੇ ਤੌਰ ਤੇ ਕੀਤੀ। ਲੇਖਕ ਵਜ਼ੀਰ ਸਿੰਘ ਰੰਧਾਵਾ ਨੂੰ ਵਧਾਈ  ਦਿੰਦਿਆਂ ਵਰਿਆਮ ਸਿੰਘ ਸੰਧੂ  ਨੇ ਕਿਹਾ ਕਿ ਨਾਵਲ  ‘ਡੁੱਲ੍ਹੇ ਬੇਰ’ ਇਕਵੀਂ ਸਦੀ ਦੀ ਦਿਸ਼ਾਹੀਣ ਹੋਈ ਪੀੜ੍ਹੀ ਦੀ ਮਾਰਮਿਕ ਕਸੀਦਾ ਕਾਰੀ ਕਰਦਾ ਹੈ। ਡਾ ਲਖਵਿੰਦਰ ਜੌਹਲ ਨੇ ਨਾਵਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀ ਬੰਦੇ ਦਾ ਜੀਣ -ਥੀਣ, ਰਹਿਣ ਸਹਿਣ ਅਤੇ ਖਾਣ ਪੀਣ ਦੇ ਆਏ ਬਦਲਾਅ ਦਾ ਖੂਬਸੂਰਤ ਚਿਤਰਣ ਕੀਤਾ ਗਿਆ ਹੈ। ਸੁਸ਼ੀਲ ਦੁਸਾਂਝ ਅਤੇ ਡਾ ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਾਵਲ ਦੇ ਸਮੁੱਚੇ ਪਾਤਰ ਕਿਤੇ ਵੀ ਸਮਾਜਿਕ ਮਰਿਆਦਾ ਦਾ ਉਲੰਘਣ ਨਹੀਂ ਕਰਦੇ।ਡਾ ਦੀਪਕ ਮਨਮੋਹਨ, ਰਵਿੰਦਰ ਸਹਿਰਾਅ ਅਤੇ ਆਈ.ਪੀ.ਐਸ.ਮਨਮੋਹਨ ਨੇ ਵੀ ਨਾਵਲ ਤੇ  ਸਾਰਥਕ ਚਰਚਾ ਕੀਤੀ।
ਸੁਰਿੰਦਰ ਸਿੰਘ ਸੁੰਨੜ,  ਸ਼ੈਲਿੰਦਰਜੀਤ ਰਾਜਨ, ਹਰਜੀਤ ਸਿੰਘ ਸੰਧੂ, ਮਖਣ ਕੁਹਾੜ, ਗੁਰਮੀਤ ਬਾਜਵਾ,ਮਨਮੋਹਨ ਢਿੱਲੋਂ, ਸਰਬਜੀਤ ਸੰਧੂ,  ਡਾ ਮੋਹਨ, ਡਾ ਹੀਰਾ ਸਿੰਘ ਅਤੇ ਡਾ ਬਲਜੀਤ ਢਿੱਲੋਂ ਆਦਿ ਨੇ ਵੀ ਵਜ਼ੀਰ ਸਿੰਘ ਰੰਧਾਵਾ ਨੂੰ ਉਹਨਾਂ ਦੀ ਸੱਜਰੀ ਤੇ ਬਹੁ- ਮੁੱਲੀ ਸਹਿਤਕ   ਕਿਰਤ ਦੀ ਮੁਬਾਰਕ ਬਾਦ  ਦਿੱਤੀ।

LEAVE A REPLY

Please enter your comment!
Please enter your name here