ਵਸ਼ਿਗਟਨ ਟਾਈਮ ਅਖਬਾਰ ਦੇ ਹੈੱਡ ਕੁਆਟਰ ਵਸ਼ਿਗਟਨ ਡੀ ਸੀ ਤੇ ਡਾਕਟਰ ਬਿੰਨੀ ਸਰੀਨ ਧਾਰਮਿਕ ਨੇਤਾ ਤੇ ਅੰਬੈਸਡਰ ਫਾਰ ਪੀਸ ਦਾ ਪ੍ਰਥਾਨਾ ਉਪਰੰਤ ਸਨਮਾਨ ।

0
167

ਵਸ਼ਿਗਟਨ ਡੀ ਸੀ-(ਸਰਬਜੀਤ ਗਿੱਲ)

ਡਾਕਟਰ ਬਿੰਨੀ ਸਰੀਨ ਬ੍ਰਹਮ ਕੁਮਾਰੀ ਧਾਰਮਿਕ ਸਿਸਟਰ ਨੇ ਸੰਸਾਰ ਨੂੰ ਅਪਨੀ ਪ੍ਰਾਂਥਨਾ ਨਾਲ ਸ਼ਾਂਤੀ ਤੇ ਸਤਿਕਾਰ ਦਾ ਸੰਦੇਸ਼ ਦਿਤਾ। ਉਹਨਾਂ ਅਪਨੇ ਸੰਦੇਸ਼ ਰਾਹੀ ਕਿਹਾ ਲੋਕਾਂ ਦੀ ਮਦਦ,ਪਿਆਰ,ਸਦਭਾਵਨਾ ਤੇ ਮਿਲਵਰਤਣ ਨਾਲ ਹਰੇਕ ਨੂੰ ਮਾਨਵਤਾ ਦੀ ਬਿਹਤਰੀ ਦਾ ਸੰਦੇਸ਼ ਦਿੱਤਾ । ਧਾਰਮਿਕ ਨੇਤਾ ਨੇ ਕਿਹਾ ਕਿ ਰਾਖੀ ਦਾ ਤਿਉਹਾਰ ਅੋਰਤ ਦੀ ਰਾਖੀ ਤੇ ਭਰਾਵਾਂ ਲਈ ਅੋਰਤ ਦੀ ਸ਼ਕਤੀ ਦੀ ਸਹੀ ਵਰਤੋਂ ਦਾ ਪ੍ਰਤੀਕ ਹੁੰਦਾ ਹੈ। ਜਿਸ ਦੀ ਸ਼ੁਰੂਆਤ ਅਮਰੀਕਾ ਤੋਂ ਕਰਕੇ ਪੂਰੇ ਸੰਸਾਰ ਦੀਆਂ ਅੋਰਤਾਂ ਨੂੰ ਅੋਰਤ ਸ਼ਕਤੀਆਂ ਗਿਆਨ ਦਿਤਾ ਹੈ। ਡਾਕਟਰ ਬਿੰਨੀ ਨੇ ਅੱਗੇ ਕਿਹਾ ਟੋਮੀਕੋ ਦੁਰਗਾਨ ਉਪ ਪ੍ਰਧਾਨ ਯੂਨੀਵਰਸਲ ਪੀਸ ਫੈਡਰੇਸ਼ਨ ਦੀ ਰਿਣੀ ਹਾਂ। ਜਿੰਨਾ ਨੇ ਪ੍ਰਾਥਨਾ ਕਰਨ ਦਾ ਮੋਕਾ ਦਿੱਤਾ ਤੇ ਮਦਰ ਮੂਨ ਦੇ ਸੰਦੇਸ਼ ਦੀ ਸਾਝ ਪਾਈ ਹੈ।
ਟੋਮੀਕੋ ਨੇ ਵਸ਼ਿਗਟਨ ਟਾਇਮਜ ਆਫ਼ਿਸ ਦਾ ਦੋਰਾ ਕਰਵਾਇਆ ਤੇ ਅੱਜ ਦੇ ਪੇਪਰ ਦੀ ਕਾਪੀ ਡਾਕਟਰ ਬਿੰਨੀ ਸਰੀਨ ਨੂੰ ਸੋਪੀ। ਉਪਰੰਤ ਟੋਮੀਕੋ ਦੁਰਗਾਨ ਨੇ ਮਦਰ ਮੂਨ ਦੇ ਮਿਸ਼ਨ ਦੀ ਕਿਤਾਬ ਸਨਮਾਨ ਵਜੋਂ ਦਿੱਤੀ ਗਈ।

ਡਾਕਟਰ ਸੁਰਿੰਦਰ ਸਿੰਘ ਗਿੱਲ ਵੱਲੋਂ ਵਸ਼ਿਗਟਨ ਟਾਈਮ ਦੇ ਅਦਾਰੇ ਤੇ ਟੋਮੀਕੋ ਦੁਰਗਾਨ ਉਪ ਪ੍ਰਧਾਨ ਯੂ ਪੀ ਐਫ ਦਾ ਧੰਨਵਾਦ ਕੀਤਾ। ਜਿੰਨਾ ਨੇ ਛੋਟੇ ਤੇ ਤੁਰੰਤ ਸੱਦੇ ਤੇ ਭਾਰਤ ਤੋਂ ਆਈ ਡਾਕਟਰ ਬਿੰਨੀ ਸਰੀਨ ਬ੍ਰਹਮ ਕੁਮਾਰੀ ਹੈੱਡ ਕੁਆਟਰ ਮਾਊਟ ਅਬੂ ਤੋ ਧਾਰਮਿਕ ਨੇਤਾ ਨੂੰ ਪ੍ਰਾਥਨਾ ਉਪਰੰਤ ਸਨਮਾਨ ਦਿੱਤਾ । ਜਿੰਨਾ ਨੇ ਸਾਂਝੇ ਵਿਚਾਰਾਂ ਤੇ ਮਿਸ਼ਨ ਨੂੰ ਇੱਕ ਜੁੱਟ ਹੋ ਕੇ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਪ੍ਰਣ ਲਿਆ ।

ਡਾਕਟਰ ਬਿੰਨੀ ਨੇ ਕਿਹਾ ਕਿ ਬ੍ਰਹਮ ਕੁਮਾਰੀ ਧਾਰਮਿਕ ਅਕੀਦੇ ਦੇ ਸੰਸਾਰ ਵਿੱਚ ਅੱਠ ਸੋ ਕੇਂਦਰ ਹਨ ਤੇ ਇਕੱਲੇ ਭਾਰਤ ਵਿੱਚ ਹਰ ਸਟੇਟ ਤੇ ਸ਼ਹਿਰ ਵਿੱਚ ਸਿੱਖਿਆ,ਸ਼ਕਤੀ ਤੇ ਸਤਿਕਾਰ ਦਾ ਪ੍ਰਚਾਰ ਕੀਤਾ ਜਾਂਦਾ ਹੈ।ਇਹ ਸਭ ਕੁਝ ਆਸ,ਖੁਸ਼ੀ ਤੇ ਚੰਗੀ ਸਿਹਤ ਵਜੋਂ ਕੀਤਾ ਜਾਂਦਾ ਹੈ,ਤਾਂ ਜੋ ਮਾਨਵਤਾ ਮਜ਼ਬੂਤੀ ਤੇ ਪਿਆਰ ਨਾਲ ਰਹਿ ਸਕੇ ਤੇ ਸ਼ਾਂਤੀ ਦਾ ਪੈਗਾਮ ਡ ਸਕੇ।

LEAVE A REPLY

Please enter your comment!
Please enter your name here