ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਬੁਟਹਾਰੀ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ  

0
158
30 ਦੀ ਲਾਗਤ ਨਾਲ ਬਣੇਗਾ ਖੇਡ ਪਾਰਕ– ਸੰਗੋਵਾਲ
ਡੇਹਲੋ/ ਲੁਧਿਆਣਾ 3 ਸਤੰਬਰ
ਆਮ ਆਦਮੀ ਪਾਰਟੀ ਦੀ ਸਰਕਾਰ ਨੇ  ਵੱਡੇ ਪੱਧਰ ਤੇ  ਪਿੰਡਾਂ ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ  ਹੈ। ਇਸ ਕੜੀ ਦੇ ਤਹਿਤ ਅੱਜ ਪਿੰਡ ਬੁਟਹਾਰੀ ਵਿਖੇ ਵਿਧਾਇਕ  ਜੀਵਨ ਸਿੰਘ ਸੰਗੋਵਾਲ ਨੇ  30 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਅਤੇ ਬਹੁਮੰਤਵੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗਵਾਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਪੰਜਾਬ ਨੂੰ ਨਮੂਨੇ ਦਾ ਸੂਬਾ ਬਣਾਉਣਾ ਹੈ । ਜਿਸ ਵਿੱਚ ਸਿੱਖਿਆ, ਸਿਹਤ ਸਹੂਲਤਾਂ ਤੇ ਖੇਡ  ਢਾਂਚੇ ਨੂੰ ਮਜ਼ਬੂਤ ਕਰਨਾ ਹੈ । ਪੰਜਾਬ ਦੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ “ਖੇਡਾਂ ਵਤਨ ਪੰਜਾਬ ਦੀਆਂ ” ਕਰਵਾ ਰਹੀ ਹੈ ।   ਉਨ੍ਹਾਂ ਆਖਿਆ ਪਿੰਡ ਬੁਟਹਾਰੀ ਵਿਖੇ 30 ਲੱਖ ਦੀ ਲਾਗਤ ਨਾਲ  ਜੋ ਖੇਡ ਪਾਰਕ  ਬਣੇਗਾ। ਓਸ ਵਿੱਚ  ਆਧੁਨਿਕ ਸਹੂਲਤਾਂ ਨਾਲ ਲੈਸ ਫੁੱਟਬਾਲ ਖੇਡ ਮੈਦਾਨ ,ਜਿੰਮ ਤੋਂ ਇਲਾਵਾ ਗਰਾਊਂਡ ਦੇ ਆਲੇ ਦੁਆਲੇ ਲੋਕਾਂ ਦੀ ਸੈਰਗਾਹ ਲਈ ਪੱਕਾ ਰਸਤਾ ਤਿਆਰ ਕੀਤਾ ਜਾਵੇਗਾ । ਇਸ ਖੇਡ ਪਾਰਕ ਦੇ ਬਣਨ ਨਾਲ ਜਿੱਥੇ ਖੇਡ ਪਨੀਰੀ ਨੂੰ ਤਰਾਸ਼ਣ ਵਿੱਚ ਸਹਾਇਤਾ ਮਿਲੇਗੀ ,ਉੱਥੇ ਇਲਾਕੇ ਦਾ ਖੇਡ ਸੱਭਿਆਚਾਰ ਵੀ ਵੱਡੇ ਪੱਧਰ ਤੇ ਪ੍ਰਫੁੱਲਤ ਹੋਵੇਗਾ । ਇਸ ਮੌਕੇ ਵਿਧਾਇਕ ਸੰਗੋਵਾਲ ਨੇ ਬੁਟਾਹਰੀ ਪਿੰਡ ਦੀਆਂ ਹੋਰ ਪ੍ਰਮੁੱਖ ਮੰਗਾਂ ਜਿਨ੍ਹਾਂ ਵਿੱਚ ਪਿੰਡ ਦੀਆਂ ਡਾਕਟਰੀ ਸਹੂਲਤਾਂ ਵਾਸਤੇ ਡਾਕਟਰ ਅਤੇ  ਪਿੰਡ ਵਾਸਤੇ ਪਟਵਾਰੀ ਦੀ ਤਾਇਨਾਤੀ ਪੱਕੀ ਕੀਤੀ ।
            ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਜਰਖੜ ,ਮਨਮੋਹਨ ਸਿੰਘ  ਪੱਪੂ ਕਾਲਖ , ਚਰਨਜੀਤ ਸਿੰਘ ਬੁਲਾਰਾ  , ਸਰਪੰਚ ਤਰਸੇਮ ਲਾਲ, ਸਾਬਕਾ ਸਰਪੰਚ  ਕੇਵਲ ਸਿੰਘ, ਮਨਜੀਤ ਸਿੰਘ ਬਟਹਾਰੀ  , ਜਤਿੰਦਰ ਸਿੰਘ ਬੁਟਹਾਰੀ,  ਬਲਵੰਤ ਸਿੰਘ ਬੁਟਾਹਰੀ ਗੋਗਾ ਬੁਟਹਾਰੀ  , ਜੱਗੀ ਦਿਓਲ ਬਲਾਕ ਪ੍ਰਧਾਨ  ਡੇਹਲੋੰ ,ਗੁਰਦੀਪ ਸਿੰਘ  ਸੰਗੋਵਾਲ, ਸੁਖਵਿੰਦਰ ਸਿੰਘ ਸੋਨੀ ਜਸਪਾਲ ਬਾਂਗਰ ਯੂਥ ਪ੍ਰਧਾਨ, ਰਵੀ ਝੱਮਟ ਦਫਤਰ ਇੰਚਾਰਜ ਵਿਧਾਇਕ ਸੰਗੋਵਾਲ  , ਲਖਵਿੰਦਰ ਸਿੰਘ ਦਾਦ   ਦਵਿੰਦਰਪਾਲ ਸਿੰਘ ਲਾਡੀ ,ਰੰਮੀ ਗਿੱਲ  ਜਸਵਿੰਦਰ ਸਿੰਘ ਜੱਸੀ ਪੀ ਏ  , ਮੱਖਣ ਸਿੰਘ  , ਰਜਿੰਦਰ  ਸਿੰਘ ਮੰਤਰੀ ਸੰਗੋਵਾਲ , ਇੰਦਰਜੀਤ ਸਿੰਘ ਹਿਮਾਯੂਪੁਰਾ  , ਪ੍ਰਧਾਨ ਲਖਵੀਰ ਸਿੰਘ ਕਾਕੂ ਸੰਗੋਵਾਲ, ਸਾਹਿਬਜੀਤ ਸਿੰਘ ਸਾਬੀ ਜਰਖੜ , ਜਤਿੰਦਰਪਾਲ ਸਿੰਘ ਲੱਕੀ ਸੰਗੋਵਾਲ ਆਦਿ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  ।

LEAVE A REPLY

Please enter your comment!
Please enter your name here