ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਗੰਡੀਵਿੰਡ ਵਿਖੇ ਸੈਂਕੜੇ ਪਰਿਵਾਰਾਂ ਨੇ ਕੀਤੀ ਭਾਜਪਾ ‘ਚ ਸ਼ਮੂਲੀਅਤ

0
142
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਏ ਭਾਜਪਾ ਵਿੱਚ ਸ਼ਾਮਲ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,2 ਅਪ੍ਰੈਲ 2024
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਗੰਡੀਵਿੰਡ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ,ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਦੇ ਉਦਮਾਂ ਸਦਕਾ ਤੇ ਨਛੱਤਰ ਸਿੰਘ ਬਨਵਾਲੀਪੁਰ ਦੀ ਪ੍ਰੇਰਨਾ ਸਦਕਾ ਅੰਗਰੇਜ਼ ਸਿੰਘ ਦੇ ਗ੍ਰਹਿ ਵਿਖੇ ਸੈਂਕੜੇ ਪਰਿਵਾਰਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿੱਚ ਆਉਣ ਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਹਰ ਤਰ੍ਹਾਂ ਨਾਲ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ,ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਜ਼ਿਲ੍ਹਾ ਸਕੱਤਰ ਰੋਹਿਤ ਕੁਮਾਰ ਵੇਦੀ,ਹਰੀਕੇ ਸਰਕਲ ਪ੍ਰਧਾਨ ਹਰਪਾਲ ਸੋਨੀ, ਐਸਸੀ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਪੰਜਾਬ ਦੀ ਜਨਤਾ ਹੁਣ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਚੋਣਾਂ ਦੀ ਉਡੀਕ ਵਿੱਚ ਹਨ।ਇਸ ਮੌਕੇ ਹੋਏ ਭਾਰੀ ਇਕੱਠ ਦੌਰਾਨ ਸਾਬਕਾ ਮੈਂਬਰ ਗੁਰਜੰਟ ਸਿੰਘ,ਅੰਗਰੇਜ਼ ਸਿੰਘ, ਜਥੇਦਾਰ ਪਾਲ ਸਿੰਘ, ਮਲਕੀਤ ਸਿੰਘ,ਹਰਜੀਤ ਸਿੰਘ,ਡੇਵਿਡ ਮਸੀਹ, ਬਿਕਰਮਜੀਤ ਸਿੰਘ ਵਿੱਕੀ,ਰਿੰਕੂ ਸਿੰਘ,ਰੇਸ਼ਮ ਸਿੰਘ,ਦਵਿੰਦਰ ਕੌਰ, ਬਲਜਿੰਦਰ ਕੌਰ, ਗੁਰਮੀਤ ਕੌਰ,ਸਾਜਨ ਸਿੰਘ,ਹਰਜਿੰਦਰ ਕੌਰ, ਕੈਪਟਨ ਸਿੰਘ ਨਿੱਕੂ, ਹਰਨੇਕ ਸਿੰਘ,ਕਾਰਜ ਸਿੰਘ,ਸਾਰਜ ਸਿੰਘ, ਮਹਿੰਦਰ ਸਿੰਘ,ਜਥੇਦਾਰ ਕੁਲਵੰਤ ਸਿੰਘ, ਵਿਕਰਮਜੀਤ ਸਿੰਘ ਵਿੱਕੀ,ਥੋਮਸ ਸਿੰਘ, ਗੱਜਣ ਸਿੰਘ,ਮੁਖਤਿਆਰ ਸਿੰਘ,ਲਵਪ੍ਰੀਤ ਸਿੰਘ ਲਾਡੀ,ਪ੍ਰੇਮ ਸਿੰਘ, ਬਲਦੇਵ ਸਿੰਘ,ਭਾਗ ਸਿੰਘ,ਗੁਰਲਾਲ ਸਿੰਘ, ਦਿਲਬਾਗ਼ ਸਿੰਘ,ਗੋਬਿੰਦ ਸਿੰਘ ਸਮੇਤ ਹੋਰ ਕਈ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲ੍ਹਾ ਫੜਿਆ।ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ (ਕਨਵੀਨਰ ਵਿਧਾਨਸਭਾ ਪੱਟੀ) ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਸਕੱਤਰ ਰੋਹਿਤ ਕੁਮਾਰ ਵੇਦੀ,ਹਰੀਕੇ ਸਰਕਲ ਪ੍ਰਧਾਨ ਹਰਪਾਲ ਸੋਨੀ,ਸਰਹਾਲੀ ਸਰਕਲ ਪ੍ਰਧਾਨ ਗੌਰਵ ਦੇਵਗਨ, ਹਰੀਕੇ ਸਰਕਲ ਜਨਰਲ ਸਕੱਤਰ ਜਥੇਦਾਰ ਮਲਕੀਤ ਸਿੰਘ ਖਾਰਾ, ਵਪਾਰ ਸੈੱਲ ਜ਼ਿਲ੍ਹਾ ਕਨਵੀਨਰ ਮੇਜਰ ਸਿੰਘ, ਸਰਹਾਲੀ ਸਰਕਲ ਜਨਰਲ ਸਕੱਤਰ ਨਛੱਤਰ ਸਿੰਘ ਬਨਵਾਲੀਪੁਰ, ਐਸਸੀ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਸਾਬਕਾ ਸਰਪੰਚ ਹਰਦਿਆਲ ਸਿੰਘ ਖਾਰਾ,ਕੁਲਦੀਪ ਸਿੰਘ ਖਾਰਾ,ਜਥੇਦਾਰ ਕਵਲਜੀਤ ਸਿੰਘ ਨੱਥੂਪੁਰ,ਤਰਸੇਮ ਸਿੰਘ ਨੱਥੂਪੁਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here