ਸਫਾਈ, ਅਨੁਸ਼ਾਸ਼ਨ ਅਤੇ ਪ੍ਰਯੋਗ ਹੀ ਜਪਾਨੀ ਸਿੱਖਿਆ ਦਾ ਮੂਲ ਹਨ: ਕੰਵਲਜੀਤ ਢੀਂਡਸਾ

0
145

ਲਹਿਰਾਗਾਗਾ, 25 ਮਈ, 2023: ਜਪਾਨ ਦੀ ਵਿਦਿਅਕ ਪ੍ਰਣਾਲੀ ਵਿਦਿਆਰਥੀਆਂ ਨੂੰ ਨੈਤਿਕ, ਹੱਥੀ ਕੰਮ ਕਰਨ ਅਤੇ ਅਥਾਹ ਮਿਹਨਤ ਕਰਨਾ ਸਿਖਾਉਂਦੀ ਹੈ ਅਤੇ ਉਥੇ ਹਰ ਵਿਦਿਆਰਥੀ ਲਈ ਹਰ ਰੋਜ਼ ਖੇਡਣਾ ਅਤੇ ਕਿਸੇ ਗਤੀਵਿਧੀ ਵਿਚ ਭਾਗ ਲੈਣਾ ਜ਼ਰੂਰੀ ਹੈ। ਇਹ ਵਿਚਾਰ ਸੀਬਾ ਸਕੂਲ, ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਜਪਾਨ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਵਾਪਸ ਪਰਤ ਕੇ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਦੇ ਪ੍ਰਗਟਾਏ।

ਉਨ੍ਹਾਂ ਮਾਇੰਡ ਮਿੰਗਲ ਨਾਲ ਮਿਲਕੇ ਪੂਰੇ ਹਿੰਦੋਸਤਾਨ ਵਿਚੋ ਗਏ 38 ਮੈਂਬਰੀ ਵਫਦ ਨਾਲ ਜਪਾਨ ਦੇ ਚਾਰ ਸਕੂਲਾਂ ਦਾ ਦੌਰਾ ਕੀਤਾ ਅਤੇ ਉਥੋਂ ਦੇ ਵਿਦਿਅਕ ਢਾਂਚੇ ਨੂੰ ਅੰਦਰੂਨੀ ਤੌਰ ’ਤੇ ਦੇਖਿਆ ਅਤੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਥੀਆਂ ਨਾਲ ਵਾਰਤਾਲਾਪ ਕੀਤੀ। ਜਪਾਨ ਦੇ ਟੋਕੀਓ, ਸ਼ਿੰਨਾਗਾਵਾ, ਮਾਉਂਟ ਫਿਜੀ, ਓਸਾਕਾ ਅਤੇ ਕਿਉਟੋੋ ਮਾਹਿਰਾਂ ਦੇ ਦਸ ਰੋਜਾ ਦੌਰੇ ਦੌਰਾਨ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਥੇ ਸਕੂਲਾਂ ਦੀ ਸਫ਼ਾਈ ਦੀ ਸਾਰੀ ਜਿਮੇਵਾਰੀ ਵਿਦਿਆਰਥੀ ਆਪਣੀ ਵਾਰੀ ਸਿਰ ਸੰਭਾਲਦੇ ਹਨ। ਟੀਮ ਵਰਕ ਦੀ ਭਾਵਨਾ ਲਈ ਉਹ ਸਾਰੇ ਈਵੈਂਟਸ ਦਾ ਪ੍ਰਬੰਧ ਖੁਦ ਕਰਦੇ ਹੋਏ ਮੈਨੇਜਮੈਂਟ ਦੇ ਗੁਣ ਸਿਖਦੇ ਹਨ। ਸਵੈ ਅਨੁਸ਼ਾਸਨ ਨਾਲ ਬੱਝੇ ਹੋਏ ਸਮੇਂ ਦੇ ਪਾਬੰਦ ਵਿਦਿਆਰਥੀ ਇੱਕਲੀ ਰੁੱਖੀ ਜਿਹੀਆਂ ਥਿਉਰੀਆਂ ਦੀ ਬਜਾਏ ਪੜ੍ਹਾਉਣ ਪ੍ਰਯੋਗ ਕਰਕੇ ਸਿੱਖਣ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਉਥੇ ਦੇ ਪਬਲਿਕ ਟਰਾਂਸਪੋਰਟ ਵਿਚ ਮੈਟਰੋ, ਬੁਲੇਟ ਟਰੇਨ ਦੇ ਸਿਸਟਮ ਨੂੰ ਉਤਮ ਕਿਹਾ। ਉਨ੍ਹਾਂ ਕਿਹਾ ਜੇਕਰ ਭਾਰਤ ਅਤੇ ਪੰਜਾਬ ਅੰਦਰ ਅਸੀ ਮਨੁੱਖੀ ਵਿਕਾਸ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਪੜ੍ਹਾਉਣ, ਸਿਖਾਉਣ ਦੇ ਤਰੀਕਿਆਂ ਵਿੱਚ ਸਿਰਜਨਾਤਮਕ ਤਬਦੀਲੀ ਲਿਆਉਣੀ ਪਵੇਗੀ।

ਉਨ੍ਹਾਂ ਕੋਗਾਕੁਨ ਯੁਨੀਵਰਸਿਟੀ ਹਾਈ ਸਕੂਲ, ਟੋਕਿਓ ਗਾਕੋਗੀ ਯੁਨੀਵਰਸਿਟੀ ਇੰਟਰਨੈਸ਼ਨਲ ਸੈਕੰਡਰੀ ਸਕੂਲ, ਟਸੋਚੀਰਾ ਫਸਟ ਹਾਈ ਸਕੂਲ ਤੋਂ ਇਲਾਵਾ ਪ੍ਰਸਿਧ ਫਿਜੀ ਕਿੰਡਰਗਾਰਡਨ ਵਿਚ ਗਏ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਿਖਰਲੇ ਪੰਜ ਸਿਸਟਮਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਬਾਰੀਕੀ ਨਾਲ ਸਮਝਿਆ।

LEAVE A REPLY

Please enter your comment!
Please enter your name here