ਸਬਰੰਗ ਟੀ ਵੀ ਲਈ ਤਾਜ ਪੈਲਸ ਵਿੱਚ ਫੰਡ ਰੇਜਿੰਗ ਹੋਇਆ

0
144

ਪੰਜ ਜਥੇਬੰਦੀਆਂ ਵੱਲੋਂ ਖੁੱਲ ਕੇ ਫੰਡ ਜੁਟਾਏ।ਆਸ ਨਾਲੋ ਵੱਧ ਫੰਡ ਇਕੱਠੇ ਕੀਤੇ।
ਵੀਹ ਹਜ਼ਾਰ ਦੇ ਟਾਰਗਿਟ ਨੂੰ ਕੇ ਕੇ ਸਿਧੂ ਨੇ ਅੰਜਾਮ ਦਿੱਤਾ।
ਮੈਰੀਲੈਡ-( ਗਿੱਲ ) ਸਬਰੰਗ ਟੀ ਵੀ ਦਾ ਇੱਕ ਸਾਲਾ ਸਮਾਰੋਹ ਤਾਜ ਪੈਲਸ ਵਿੱਚ ਕਰਵਾਇਆ ਗਿਆ। ਜਿਸ ਨੂੰ ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ-ਚੇਅਰ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਨੇ ਸਪਾਸਰ ਕੀਤਾ ਸੀ। ਪੰਜਾਬੀ ਕਲੱਬ ਦੇ ਫਾਊਡਰ ਵੱਲੋਂ ਪੰਜ ਹਜ਼ਾਰ ,ਡਾਕਟਰ ਗਿੱਲ ਨੇ ਅੰਤਰ ਰਾਸ਼ਟਰੀ ਫੋਰਮ ਵੱਲੋਂ ਦੋ ਹਜ਼ਾਰ ,ਡੈਮੋਕਰੇਟਕ ਫੋਰਮ ਦੇ ਚੇਅਰ ਅਮਰਜੀਤ ਸਿੰਘ ਸੰਧੂ ਵੱਲੋਂ ਦੋ ਹਜ਼ਾਰ ,ਮਲਟੀਮੀਡੀਆ ਦੇ ਸੀ ਸੀ ਓ ਮਹਿਤਾਬ ਸਿੰਘ ਕਾਹਲੋ ਵੱਲੋਂ ਦੋ ਹਜ਼ਾਰ , ਅਵਤਾਰ ਸਿੰਘ ਵੜਿੰਗ,ਦਲਜੀਤ ਸਿੰਘ ਬੱਬੀ,ਮੇਜਰ ਸਿੰਘ,ਰਣਜੀਤ ਸਿੰਘ ਚਾਹਲ ਸਕੱਤਰ ਪੰਜਾਬੀ ਕਲੱਬ ,ਜਿਦਰਪਾਲ ਸਿਘ ਬਰਾੜ, ਮੋਨੀ ਗਿੱਲ ਤੇ ਕੁਲਦੀਪ ਗਿੱਲ , ਹਰਬੰਸ ਸਿਘ ਸੰਧੂ,ਕੇਵਲ ਸਿੰਘ ਮਾਨ,ਹਰਬੰਸ ਸਿੰਘ ਖਾਲਸਾ,ਦਵਿੰਦਰ ਸਿੰਘ ਗਿੱਲ ,ਭੁਪਿੰਦਰ ਸਿੰਘ ਵੱਲੋਂ ਪੰਜ ਪੰਜ ਸੋ ਡਾਲਰ ਦੇ ਚੈੱਕ ਦੇਕੇ ਸਬਰੰਗ ਟੀ ਵੀ ਨੂੰ ਨਿਵਾਜਿਆ।

ਕੁਲ ਸਤਾਰਾ ਹਜ਼ਾਰ ਮੋਕੇ ਤੇ ਇਕੱਠਾ ਹੋ ਗਿਆ। ਜਦ ਕਿ ਗੁਰਪ੍ਰੀਤ ਸੰਨੀ ,ਸਤਪਾਲ ਸਿੰਘ ਬਰਾੜ ਤੇ ਗੁਰਪ੍ਰਤਾਪ ਨੇ ਇਕ -ਇਕ ਹਜ਼ਾਰ ਦੀ ਸਹਿਮਤੀ ਪ੍ਰਗਟਾਈ ਹੈ।ਸੋ ਵੀਹ ਹਜ਼ਾਰ ਦਾ ਟਰਗਿਟ ਨੇਪੜੇ ਚਾੜਿਆ ਗਿਆ।

ਹਰਜੀਤ ਸਿਘ ਹੁੰਦਲ ਸੀ ਈ ਓ ਸਬਰੰਗ ਟੀ ਵੀ ਨੇ ਕਿਹਾ ਸਾਰਿਆਂ ਦੇ ਸਹਿਯੋਗ ਨਾਲ ਇਹ ਟੀ ਵੀ ਚੈਨਲ ਸਾਰੇ ਰੰਗ ਬਿਖੇਰਦਾ ਇੱਕ ਸਾਲ ਦਾ ਅਰਸਾ ਪੂਰਾ ਕਰ ਗਿਆ ਹੈ। ਜਿਸ ਦਾ ਸਬਰੰਗ ਪੇਪਰ ਵੀ ਅੱਠ ਪੰਨਿਆਂ ਦਾ ਨਾਲੋ ਨਾਲੋ ਜਾਰੀ ਹੈ। ਮੈਂ ਤੁਹਾਡੇ ਹਰ ਸਮਾਗਮ ਦਾ ਸ਼ਿੰਗਾਰ ਹਾਂ। ਕਦੇ ਪੈਸੇ ਦੀ ਮੰਗ ਨਹੀਂ ਕੀਤੀ। ਅੱਜ ਤੁਹਾਡੇ ਸਹਿਯੋਗ ਦੀ ਮੰਗ ਕਰਦਾ ਹਾਂ।
ਮਹਿਤਾਬ ਸਿੰਘ ਕਾਹਲ਼ੋ ਨੇ ਕਿਹਾ ਕੋਈ ਸਮਾਗਮ,ਚਾਹੇ ਉਹ ਧਾਰਮਿਕ ਹੋਵੇ,ਰਾਜਨੀਤਕ ਹੋਵੇ ਜਾਂ ਸਭਿਅਕ ਹੋਵੇ ਉਸ ਦੀ ਕਾਮਯਾਬੀ ਮੀਡੀਆ ਹੈ। ਇਹ ਕੁਮਿਨਟੀ ਨੂੰ ਜੋੜਨ,ਪ੍ਰਫੁਲਤ ਤੇ ਰੁਤਬਾ ਚੁੱਕਣ ਵਿਚ ਅਹਿਮ ਰੋਲ ਅਦਾ ਕਰਦਾ ਹੈ।

ਡਾਕਟਰ ਸੁਰਿੰਦਰ ਗਿੱਲ ਨੇ ਕਿਹਾ ਕਿ ਹੁੰਦਲ ਸਾਹਿਬ ਅਣਥੱਕ , ਮੇਹਨਤੀ ,ਦਿਨ ਰਾਤ ਚੱਲਣ ਵਾਲੇ ਇਨਸਾਨ ਹਨ । ਜੋ ਕੁਮਿਨਟੀ ਨਾਲ ਪਹਿਲ ਦੇ ਅਧਾਰ ਤੇ ਵਿਚਰਦੇ ਹਨ।
ਕੇ ਕੇ ਸਿਧੂ ਫਾਊਡਰ ਪੰਜਾਬੀ ਕਲਮ ਮੈਰੀਲੈਡ ਨੇ ਕਿਹਾ ਕਿ ਕੇਝ ਵਿਅਕਤੀਆਂ ਨੇ ਆਉਣ ਤੋਂ ਗੁਰੇਜ ਕੀਤਾ ਹੈ। ਜੋ ਉਹਨਾਂ ਦੀ ਮਜਬੂਰੀ ਸੀ। ਪਰ ਹੁੰਦਲ ਸਾਹਿਬ ਦੇ ਉਹ ਉਪਾਸ਼ਕ ਹਨ। ਮੈਂ ਸਾਰਿਆਂ ਦਾ ਰਿਣੀ ਹਾਂ ਕਿ ਤੁਸੀ ਸਾਡੇ ਆਏ ਨਾਲੋ ਵੱਧ ਫੰਡ ਜੁਟਾਏ ਹਨ।
ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਕੁਮਿਨਟੀ ਦੇ ਕੰਮਾਂ ਪਿੱਛੇ ਹੁੰਦਲ ਸਾਹਿਬ ਨੇ ਨੋਕਰੀ ਗਵਾਈ । ਪਰ ਕੁਮਿਨਟੀ ਦੇ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹੇ। ਜਿਸ ਕਰਕੇ ਅੱਜ ਦਾ ਇਕੱਠ ਸਬਰੰਗ ਟੀਵੀ ਦੀ ਸ਼ਾਨ ਨਜ਼ਰ ਆ ਰਿਹਾ ਹੈ।

ਹਰਪ੍ਰੀਤ ਗਿੱਲ,ਹਰਜੀਤ ਹੁੰਦਲ ਤੇ ਭੁਪਿੰਦਰ ਸਿੰਘ ਨੇ ਗੀਤਾ ਨਾਲ ਮਹਿਫ਼ਲ ਦਾ ਖੂਬ ਰੰਗ ਬੰਨਿਆਂ। ਕੁਲਦੀਪ ਗਿਲ ਤੇ ਮੋਹਣੀ ਗਿਲ ਨੇ ਕਿਹਾ ਕਿ ਸਾਡਾ ਵੀ ਮਾਈ ਟੀਵੀ ਹੈ। ਪਰ ਜੋ ਸਬਰੰਗ ਟੀਵੀ ਰੰਗ ਬਿਖੇਰ ਰਿਹਾ ਹੈ। ਉਹ ਵਧਾਈ ਦਾ ਪਾਤਰ ਹੈ।
ਇਸ ਮੋਕੇ ਰਣਜੀਤ ਸਿੰਘ ਚਹਿਲ ਸਕਾਰ ਪੰਜਾਬੀ ਕਲੱਬ,ਮੇਜਰ ਸਿੰਘ ਸਾਬਕਾ ਕੈਸ਼ੀਅਰ ਪੰਜਾਬੀ ਕਲੱਬ,ਸੁਖਵਿੰਦਰ ਸਿੰਘ ਬਿਟੂ ਡਾਇਰੈਕਟਰ ਸਿਖਸ ਆਫ ਯੂ ਐਸ ਏ,ਦਲਜੀਤ ਸਿੰਘ ਬੱਬੀ ਪ੍ਰਧਾਨ ਸਿਖਸ ਆਫ ਯੂ ਐਸ ਏ,ਹਰਪ੍ਰੀਤ ਸਿਘ ਗਿਲ , ਜਿਦਰਪਾਲ ਸਿਘ ਬਰਾੜ ਸਾਬਕਾ ਚੇਅਰਮੈਨ ,ਅਮਰਜੀਤ ਸਿਘ ਸੰਧ ਪ੍ਰਧਾਨ ਡੈਮੋਕਰੇਟਕ ਫਰੰਟ ਮੈਰੀਲੈਡ, ਕੇ ਕੇ ਸਿਧੂ,ਹਰਪ੍ਰੀਤ ਸਿਘ ਗਿਲ ,ਅਵਤਾਰ ਸਿਘ ਵੜਿੰਗ,ਭੁਪਿੰਦਰ ਸਿਘ ,ਰਿਪਜੀਤ ਸਿਘ,ਮਾਸਟਰ ਧਰਮਪਾਲ ਸਿਘ ਦੇ ਸਪੁੱਤਰ ਰਾਜਾ ਸਿਘ,ਮੋਨੀ ਗਿਲ,ਕੁਲਦੀਪ ਸਿਘ ਗਿਲ,ਮਹਿਤਾਬ ਸਿਘ ਕਾਹਲੋ ਮਲਟੀਮੀਡੀਆ ਵਰਜੀਨੀਆ ਵੱਲੋਂ ਹਰਜੀਤ ਸਿਘ ਹੁੰਦਲ ਨੂੰ ਵਧਾਈ ਦਿਤੀ ਹੈ

ਡਾਕਟਰ ਸੁਰਿੰਦਰ ਸਿਘ ਨੇ ਧੰਨਵਾਦ ਦੇ ਮਤੇ ਨਾਲ ਕੇਵਲ ਸਿਘ ,ਹਰਬੰਸ ਸਿਘ ਖਾਲਸਾ,ਸਤਪਾਲ ਸਿਘ ਬਰਾੜ,ਹਰਬੰਸ ਸਿਘ ਸੰਧ,ਪ੍ਰਤਾਪ ਸਿਘ ਗਿਲ ,ਗੁਰਪ੍ਰਤਾਪ ਸਿਘ ,ਦਵਿੰਦਰ ਸਿਘ ਗਿਲ ,ਸਤਿੰਦਰ ਸਿਘ ਕੰਗ ਤੇ ਗੁਰਪ੍ਰੀਤ ਸਿਘ ਸੰਨੀ ਪ੍ਰਧਾਨ ਵੱਲੋਂ ਐਲਾਨੇ ਫੰਡਜ ਦਾ ਜ਼ਿਕਰ ਕੀਤਾ ਹੈ।
ਸਮੁੱਚਾ ਫੰਡ ਜੁਟਾਉਣ ਦਾ ਸਮਾਗਮ ਬਹੁਤ ਵਧੀਆ ਤੇ ਆਸ ਤੋਂ ਵੜਧ ਕਾਰਗਰ ਸਾਬਤ ਹੋਇਆ ਹੈ

LEAVE A REPLY

Please enter your comment!
Please enter your name here