ਸਮੈਮ ਸਕੀਮ ਅਧੀਨ ਵੱਖ-ਵੱਖ ਖੇਤੀਬਾੜੀ ਮਸ਼ੀਨਰੀ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਆਨਲਾਇਨ 20 ਜੁਲਾਈ 2023 ਤੱਕ ਬਿਨੈ ਪੱਤਰਾਂ ਦੀ ਮੰਗ – ਮੁੱਖ ਖੇਤੀਬਾੜੀ ਅਫਸਰ

0
123

ਅੰਮ੍ਰਿਤਸਰ 26 ਜੂਨ 2023–

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸਨ (ਸਮੈਮ) ਸਕੀਮ ਅਧੀਨ ਵੱਖ ਵੱਖ ਮਸ਼ੀਨਾਂ ਦੀ ਖਰੀਦ ’ਤੇ 40% ਅਤੇ 50% ਦਰ ਤੇ ਸਬਸਿਡੀ ਮੁਹੱਈਆਂ ਕਰਵਾਈ ਜਾ ਰਹੀ ਹੈ ।

ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਤੋਂ ਆਨਲਾਇਨ ਪੋਰਟਲ https://agrimachinerypb.com/ ਤੇ 20 ਜੁਲਾਈ 2023 ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਸਕੀਮ ਅਧੀਨ ਬਿਨੈਕਾਰ ਪੈਡੀ ਟਰਾਂਸਪਲਾਂਟਰ, ਟਰੈਕਟਰ ਪੀ.ਟੀ.ਓ. ਆਪਰੇਟਿਡ ਬੰਡ ਫੋਰਮਰ, ਡੀ.ਐਸ. ਆਰ ਡਰਿਲ, ਆਇਲ ਮਿਲ, ਪਟੈਟੋ ਪਲਾਂਟਰ (ਆਟੋਮੇਟਿਕ ਅਤੇ ਸੈਮੀ ਆਟੋਮੈਟਿਕ), ਟਰੈਕਟਰ ਆਪਰੇਟਿਡ ਬੂਮ ਸਮਰੇਅਰ, ਮਿੰਨੀ ਪ੍ਰੋਸੈਸਿੰਗ ਪਲਾਂਟ, ਨਰਸਰੀ ਸੀਡਰ ਅਤੇ ਇਸ ਤੋਂ ਇਲਾਵਾ ਹੋਰ ਮਸ਼ੀਨਾ ਪੋਰਟਲ ਤੇ ਉਪਲੱਬਧ ਸੂਚੀ ਅਨੁਸਾਰ ਲਈ ਅਪਣੇ ਬਿਨੈ ਪੱਤਰ ਦੇ ਸਕਦੇ ਹਨ। ਉਨਾਂ ਦੱਸਿਆ ਕਿ ਸਬਸਿਡੀ ਦੀਆਂ ਦਰਾਂ ਜਨਰਲ ਵਰਗ ਲਈ 40%, ਸਪੈਸ਼ਲ ਕੰਪੋਨੈਂਟ ਲਈ 50% ਅਤੇ ਕਸਟਮ ਹਾਈਡ ਸੈਂਟਰਾਂ ਲਈ 40% ਹੋਣਗੀਆਂ । ਸਕੀਮ ਸਬੰਧੀ ਹੋਰ ਨਿਯਮ ਤੇ ਸ਼ਰਤਾਂ ਪੋਰਟਲ ’ਤੇ ਉਪਲਭਧ ਹਨ । ਡਾ. ਗਿੱਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਵੱਧ ਤੋ ਵੱਧ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਜਲਦ ਤੋ ਜਲਦ ਆਨਲਾਇਨ ਪੋਰਟਲ ਤੇ ਅਪਣੀਆਂ ਅਰਜੀਆਂ ਦੇਣ ਅਤੇ ਵਾਧੂ ਜਾਣਕਾਰੀ ਲਈ ਦਫਤਰ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਅੰਮ੍ਰਿਤਸਰ ਜਾਂ ਖੇਤੀਬਾੜੀ ਬਲਾਕ ਦਫਤਰਾਂ ਨਾਲ ਰਾਬਤਾ ਕਰਨ ।

LEAVE A REPLY

Please enter your comment!
Please enter your name here