ਸਰਕਾਰ ਵੱਲੋਂ ਪਾਬੰਦੀਸ਼ੁਦਾ ਕਿਤਾਬਾਂ ਸ਼ਰੇਆਮ ਵਿਕ ਰਹੀਆਂ ਹਨ-ਸਿਰਸਾ  

0
169
ਅੰਮ੍ਰਿਤਸਰ,ਰਾਜਿੰਦਰ ਰਿਖੀ -ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਪੰਜਾਬ ਸਿੱਖਿਆ ਬੋਰਡ ਵੱਲੋ ਪਾਬੰਦੀ ਸ਼ੁਦਾ ਕਿਤਾਬਾਂ ਹਾਲੇ ਵੀ ਵੱਖ ਵੱਖ ਸਿਲੇਬਸਾਂ ਵਿੱਚ ਪੜਾਈਆ ਜਾ ਰਹੀਆ ਹਨ ਜਦ ਕਿ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਵੱਲੋ ਇਤਰਾਜਯੋਗ ਕਿਤਾਬਾਂ ‘ਤੇ ਪਾਬੰਦੀ ਲਗਾਉਣ ਲਈ ਤਿੰਨ ਮਹੀਨੇ ਮੋਰਚਾ ਲਗਾਈ ਰੱਖਿਆ ਤੇ ਸਿੱਖਿਆ ਵਿਭਾਗ ਨੇ ਲਿਖਤੀ ਦਿੱਤਾ ਸੀ ਕਿ ਭੁਵਿੱਖ ਵਿੱਚ ਇਤਰਾਜ਼ਯੋਗ ਕਿਤਾਬਾਂ +2 ਦੇ ਸਿਲੇਬਸ ਵਿੱਚ ਪੜਾਈਆ ਜਾ ਰਹੀਆ ਹਨ ਜਿਹਨਾਂ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਨੇ ਅੱਜ ਹਾਲ ਬਜ਼ਾਰ ਵਿੱਚ ਧਰਨਾ ਦਿੱਤਾ ਤੇ ਦੱਸਿਆ ਕਿ ਕਿਤਾਬਾਂ ਵੱਖ ਵੱਖ ਦੁਕਾਨਾਂ ‘ਤੇ ਧੜੱਲੇ ਨਾਲ ਵਿੱਕ ਰਹੀਆ ਹਨ ਤੇ ਦੁਕਾਨਦਾਰਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਇਹ ਕਿਤਾਬਾਂ ਸਿਲੇਬਸ ਦਾ ਹਿੱਸਾ ਹਨ। ਸਿਰਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਬੰਦੀਸ਼ੁਦਾ ਕਿਤਾਬਾਂ ਸਿਲੇਬਸ ਵਿੱਚ ਲਗਾਉਣ ਦੀ ਆਗਿਆ ਦੇਣ ਵਾਲੇ ਅਧਿਕਾਰੀਆਂ, ਛਾਪਣ ਵਾਲੀਆਂ ਪ੍ਰਿੰਟਿੰਗ ਪ੍ਰੈਸਾਂ ਅਤੇ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਤੇ ਸਿਲੇਬਸ ਵਿੱਚੋਂ ਕਿਤਾਬਾਂ ਨੂੰ ਹਟਾਇਆ ਜਾਵੇ। ਪ੍ਰੈੱਸ ਨੂੰ ਜਾਣਕਾਰੀ ਦਿµਦਿਆਂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਪੰਜਾਬ ਦੇ ਸਿੱਖ ਇਤਿਹਾਸ ਨਾਲ ਸਬੰਧਿਤ ਇਹਨਾਂ ਕਿਤਾਬਾਂ ਵਿੱਚ ਪµਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਸਿµਘਾਂ ਦੇ ਖ਼ਿਲਾਫ਼ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਖ ਦੋਸ਼ੀ ਮੌਜੂਦਾ ਚੇਅਰਮੈਨ ਯੋਗਰਾਜ , ਸੈਕਟਰੀ ਆਦਿ ਅਤੇ ਸਾਰੇ ਜ਼ਿਿਲ੍ਹਆਂ ਦੇ ਡੀ ਈ ਓ ਜਿਹੜੇ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੇ ਸਭ ਦੋਸ਼ੀ ਹਨ
ਸਿਰਸਾ ਨੇ ਦੱਸਿਆ ਕਿਹਾ ਕਿ ਪੁਰਾਤਨ ਸਮੇਂ ਵਿੱਚ  ਔਰµਗਜ਼ੇਬ , ਮੱਸਾ ਰµਗੜ ,  ਮਹਿਮੂਦ ਗਜ਼ਨਬੀ ਹੋਵੇ ਜਾਂ ਮੌਜੂਦਾ ਸਮੇਂ ਵਿਚ ਇµਦਰਾ ਗਾਂਧੀ ,  ਮੁੱਖ ਮੰਤਰੀ ਬੇਅੰਤ ਸਿੰਘ  , ਕੇ ਪੀ ਐਸ ਗਿੱਲ , ਫੌਜ ਮੁਖੀ ਬਰਾੜ  ਆਦਿ ਬਹੁਤ ਸਾਰੇ ਲੋਕਾਂ ਨੇ ਵਾਰ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਸਿੱਖਾਂ ਨੂੰ ਝੁਕਾਅ ਨਹੀਂ ਸਕੇ ।ਮੌਜੂਦਾ ਸਮੇਂ ਵਿੱਚ  ਆਰ ਐੱਸ ਐੱਸ  ਨੇ ਪ੍ਰਕਾਸ਼ ਸਿਹੁ ਬਾਦਲ ,  ਨਰਿੰਦਰ ਮੋਦੀ ਆਦਿ ਵੱਲੋ ਸਿੱਖਾਂ  ਨੂੰ ਸਿੱਖ ਇਤਿਹਾਸ ਨਾਲੋਂ ਵੱਖ ਕਰਨ ਵਾਸਤੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਬਾਰੇ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਸ਼੍ਰੋਮਣੀ ਕਮੇਟੀ ਦੇ ਰਾਹੀਂ ਅਤੇ ਹਰ ਉਸ ਅਦਾਰੇ ਰਾਹੀਂ ਜਿਸ ਵੱਲੋਂ ਸਿੱਖ ਇਤਿਹਾਸ ਦੇ ਬਾਰੇ ਲਿਖਾਇਆ ਜਾ ਸਕਦਾ ਹੈ ਉਨ੍ਹਾਂ ਵੱਲੋਂ ਗੁਰੂ ਸਾਹਿਬਾਨਾਂ ਨੂੰ ਕਾਤਲ , ਚੋਰਾਂ ਡਾਕੂਆਂ ਨੂੰ ਪਨਾਹ ਦੇਣ ਵਾਲੇ , ਇੱਥੋਂ ਤੱਕ ਕਿ ਚਰਿੱਤਰਹੀਣ ਤੱਕ  ਲਿਿਖਆ ਜਾ ਰਿਹਾ ਹੈ
 ਸਿਰਸਾ ਨੇ ਦੱਸਿਆ ਕਿ ਵੱਖ ਵੱਖ ਸਮੇਂ ਗੁਰਦੁਆਰਾ ਜੁਡੀਸ਼ਲ ਕੋਰਟ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤਕ ਆਵਾਜ਼ ਉਠਾਈ ਗਈ ਪਰ ਇਨ੍ਹਾਂ ਲੋਕਾਂ ਦੇ ਖਿਲਾਫ਼ ਨਾ ਤਾਂ ਕੋਈ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਨਾ ਹੀ ਇਨ੍ਹਾਂ ਕਿਤਾਬਾਂ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਤੇ ਸ਼ਰੇਆਮ ਬਾਜ਼ਾਰ ਵਿੱਚ ਵਿਕ ਰਹੀਆਂ ਹਨ  ਜਿਸ ਦੀ ਤਾਜ਼ਾ ਮਿਸਾਲ ਕਸਤੂਰੀ ਲਾਲ ਐਂਡ ਸਨ ਹਾਲ ਬਾਜ਼ਾਰ ਤੋਂ ਹਿਸਟਰੀ ਆਫ ਪµਜਾਬ ਦੀਆ ਚਾਰ ਕਿਤਾਬਾਂ ਦੋ ਹਿੰਦੀ ਅਤੇ ਦੋ ਪੰਜਾਬੀ ਆਨਲਾਈਨ ਪੈਸੇ ਦੇਕੇ  ਬਿੱਲ ਲੈ ਕਿ ਖ਼ਰੀਦੀਆਂ ਗਈਆਂ। ਕਿਤਾਬਾਂ ਲਿਖਣ ਵਾਲੇ ਛਾਪਣ ਵਾਲੇ ਅਤੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣ ਤੱਕ ਇਹ ਰੋਸ ਧਰਨਾ ਜਾਰੀ ਰਹੇਗਾ ।ਇਸ ਰੋਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਮੋਹਾਲੀ , ਬੀਬਾ ਮਨਦੀਪ ਕੌਰ ਪੰਨੂ ਪ੍ਰਧਾਨ ਮੋਹਾਲੀ , ਮਾਸਟਰ ਬਨਵਾਰੀ ਲਾਲ ਜੀ , ਡਾ ਕਰਮ ਸਿੰਘ  , ਬਲਬੀਰ ਸਿੰਘ  , ਸੁਖਦੇਵ ਸਿੰਘ , ਭਾਈ ਸੁਖਵਿµਦਰ ਸਿੰਘ ਖਾਲਸਾ ਸਾਰੇ ਮੋਹਾਲੀ , ਜਸਵੰਤ ਸਿੰਘ ਪਠਾਨਕੋਟ , ਹਰਦੇਵ ਸਿੰਘ ਚਿੱਟੀ , ਅਮ੍ਰਿਤਪਾਲ ਸਿੰਘ ਟਾਂਡਾ , ਗੁਰਮੁਖ ਸਿੰਘ ਪਠਾਨਕੋਟ , ਸਤਨਾਮ ਸਿੰਘ ਪਠਾਨਕੋਟ , ਕੁਲਦੀਪ ਸਿੰਘ ਸੈਦਪੁਰਾ  , ਮਾਸਟਰ ਸੁੱਚਾ ਸਿੰਘ  , ਮਹਿਤਾਬ ਸਿੰਘ ਸਿਰਸਾ , ਬਲਜਿੰਦਰ ਸਿੰਘ ਜਾਫਰਕੋਟ , ਲਾਲੀ ਰਾਏਪੁਰ , ਸੁਰਜੀਤ ਸਿੰਘ ਤਰਨਤਾਰਨ , ਸਰਦੁਲ ਸਿੰਘ ਪੰਡੋਰੀ ਵਡੈਚ ,ਮੰਗਾ ਰਾਏਪੁਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here