‘ਸ਼ੇਲਿੰਦਰਜੀਤ ਸਿੰਘ ਰਾਜਨ’ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ‘ਕਲਮਾਂ ਦੀ ਉਡਾਣ’ ਲੋਕ ਅਰਪਿਤ ਸਮਾਗਮ

0
5
‘ਸ਼ੇਲਿੰਦਰਜੀਤ ਸਿੰਘ ਰਾਜਨ’ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ‘ਕਲਮਾਂ ਦੀ ਉਡਾਣ’ ਲੋਕ ਅਰਪਿਤ ਸਮਾਗਮ
ਬਾਬਾ ਬਕਾਲਾ ਸਾਹਿਬ 12 ਜੁਲਾਈ (…………….) ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਅਤੇ ਪ੍ਰਿੰ: ਹਰਬੰਸ ਸਿੰਘ ਘੇਈ ਸਾ: ਐਕਸਾਈਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਪੁਜੇ, ਜਦਕਿ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ‘ਸ਼ੇਲਿੰਦਰਜੀਤ ਸਿੰਘ ਰਾਜਨ’, ਕਾਰਜਕਾਰੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਪੱਤਰਕਾਰ ਐਸ. ਪ੍ਰਸ਼ੋਤਮ, ਸਾਹਿਤ ਸਭਾ ਫਿਰੋਜ਼ਪੁਰ ਤੋਂ ਸੁਖਦੇਵ ਸਿੰਘ ਭੱਟੀ ਫਿਰੋਜ਼ਪੁਰੀ, ਪੰਜਾਬੀ ਸਾਹਿਤ ਸਭਾ ਕਰਤਾਰਪੁਰ ਦੇ ਪ੍ਰਧਾਨ ਲਾਲੀ ਕਰਤਾਰਪੁਰੀ, ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ., ਡਾ: ਕੁਲਵੰਤ ਸਿੰਘ ਬਾਠ ਸਾ: ਵੈਟਰਨਰੀ ਅਫਸਰ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 15ਵਾਂ ਸਾਂਝਾ ਕਾਵਿ ਸੰਗ੍ਰਹਿ ‘ਕਲਮਾਂ ਦੀ ਉਡਾਣ’ ਸਮੇੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ, ਜਿਸ ਵਿੱਚ ਸਭਾ ਦੇ 31 ਕਵੀਆਂ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ । ਇਸ ਮੌਕੇ ਸਭਾ ਵੱਲੋਂ ਪਾਸ ਕੀਤੇ ਗਏ ਮਤਿਆਂ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਮਾਤ ਭਾਸ਼ਾ ਪੰਜਾਬੀ ਪ੍ਰਤੀ ਅਪਾਣਈ ਜਾ ਰਹੀ ਨੀਅਤ ਅਤੇ ਨੀਤੀ ਦੀ ਸਖਤ ਨਿੰਦਾ ਕੀਤੀ ਗਈ, ਉਥੇ ਸ: ਜਸਵੰਤ ਸਿੰਘ ਖਾਲੜਾ ‘ਤੇ ਬਣੀ “ਸਤਲੁਜ” ਫਿਲਮ ਨੂੰ ਬੈਨ ਕਰਨ ਦੀ ਵੀ ਸਖਤ ਨਿੰਦਾ ਕੀਤੀ ਗਈ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਜਤਿੰਦਰਪਾਲ ਕੌਰ ਭਿੰਡਰ, ਗੁਰਮੀਤ ਕੌਰ ਬੱਲ ਜੋਧੇ, ਹਰਵਿੰਦਰਜੀਤ ਕੌਰ ਬਾਠ, ਸੁਰਿੰਦਰ ਖਿਲਚੀਆਂ, ਸਿਮਰਨਜੀਤ ਕੌਰ ਮਾਹਲਾ, ਜਗਦੀਸ਼ ਸਿੰਘ ਬਮਰਾਹ, ਸੂਬੇਦਾਰ ਹਰਜੀਤ ਸਿੰਘ, ਡਾ: ਸਰਬਜੀਤ ਸਿੰਘ ਬਿੱਲਾ, ਮਾ: ਬਲਬੀਰ ਸਿੰਘ ਬੀਰ ਬੋਲੇਵਾਲੀਆ, ਡਾ: ਅਮਨਦੀਪ ਸਿੰਘ ਬਿਆਸ, ਦਵਿੰਦਰ ਸਿੰਘ ਭੋਲਾ ਜੰਡਿਆਲ ਗੁਰੂ, ਬਲਵਿੰਦਰ ਸਿੰਘ ਅਠੌਲਾ, ਅਜੀਤ ਸਿੰਘ ਸਠਿਆਲਵੀ, ਅਜੈਬ ਸਿੰਘ ਬੋਦੇਵਾਲ, ਕੈਪਟਨ ਸਿੰਘ ਮਹਿਤਾ, ਜਤਿੰਦਰ ਸਿੰਘ, ਬਲਦੇਵ ਸਿੰਘ ਸਠਿਆਲਾ, ਭੀਮ ਸੈਨ ਫਿਰੋਜ਼ਪੁਰੀਆ, ਡਾ: ਕੁਲਵਿੰਦਰ ਸਿੰਘ ਬਾਣੀਆਂ, ਦਿਲਰਾਜ ਸਿੰਘ ਦਰਦੀ, ਜਪਦੀਪ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਪੰਕਜ ਸਿੰਘ ਅਜਨਾਲਾ, ਗੁਰਦੇਵ ਸਿੰਘ ਸਾਵਣ ਸਿੰਘ ਨਗਰ, ਜਸਬੀਰ ਸਿੰਘ ਨਾਰਲਾ, ਗੁਰਪ੍ਰੀਤ ਸਿੰਘ ਲੱਖੂਵਾਲ, ਸੰਨਪ੍ਰੀਤ ਸਿੰਘ ਮਣੀ, ਅਗਮਜੋਤ ਸਿੰਘ, ਜਪਨਜੋਤ ਸਿੰਘ ਲੁਧਿਆਣਾ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ । ਮੰਚ ਸੰਚਾਲਨ ਦੇ ਫਰਜ਼ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਨਿਭਾਏ ।
ਨੋਟ ਤਸਵੀਰ-12 ………………… 01ਏ.ਐਸ.ਆਰ.
ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ‘ਸ਼ੇਲਿੰਦਰਜੀਤ ਸਿੰਘ ਰਾਜਨ’ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ‘ਕਲਮਾਂ ਦੀ ਉਡਾਣ’ ਨੂੰ ਲੋਕ ਅਰਪਿਤ ਕਰਦਿਆਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਹਰਬੰਸ ਸਿੰਘ ਘੇਈ, ਪ੍ਰਿ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਮਨਜੀਤ ਸਿੰਘ ਵੱਸੀ ਸਮੇਤ ਸਮੁੱਚਾ ਪ੍ਰਧਾਨਗੀ ਮੰਡਲ ।
ਤਸਵੀਰ : .

LEAVE A REPLY

Please enter your comment!
Please enter your name here