ਸਾਹਿਤਕ ਰਸਾਲੇ ‘ਹੁਣ’ ਦਾ 47ਵਾਂ ਅੰਕ ਲੋਕ ਅਰਪਿਤ ਕੀਤਾ

0
148

‘ਹੁਣ ‘ ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਸਾਹਿਤ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ :-ਦਰਸ਼ਨ ਬੁੱਟਰ

ਬਾਬਾ ਬਕਾਲਾ ਸਾਹਿਬ 6 ਸਤੰਬਰ : ਪੰਜਾਬੀ ਭਵਨ ਲੁਧਿਆਣਾ ਵਿਖੇ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੁਆਰਾ ਸੰਪਾਦਿਤ ਕੀਤੇ ਜਾਂਦੇ ਪੰਜਾਬੀ ਦੇ ਬਹੁ -ਮਿਆਰੀ ਸਾਹਿਤਕ ਰਸਾਲੇ ‘ਹੁਣ’ ਦਾ 47ਵਾਂ ਅੰਕ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਹੋਰਾਂ ਨੇ ਕਿਹਾ ਕਿ
ਜਿੱਥੇ ‘ਹੁਣ’ ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ ਉਥੇ ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ , ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿਚ ਸਹਾਈ ਹੁੰਦੇ ਹਨ ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ‘ਹੁਣ’ ਨੂੰ ਕੇਂਦਰ ਬਿੰਦੂ ਵਿਚ ਰੱਖ ਕੇ ਕਿਹਾ ਕਿ ਉੱਤਮ ਦਰਜੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇਕ ਤੰਦ ਵਿਚ ਪਰੋਣ ਲਈ ਸਾਹਿਤਕ ਰਸਾਲੇ ਸਭ ਤੋਂ ਉੱਤਮ ਜਰੀਆ ਹਨ ਜਿਹੜੇ ਨਵੇਂ ਲੇਖਕਾਂ ਦੀ ਸਥਾਪਤੀ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਕਿਹਾ ਕਿ ‘ਹੁਣ’ ਵਰਗੇ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਵੀ ਰਖਦੇ ਹਨ । ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ, ਕਹਾਣੀਕਾਰ ਅਸ਼ਵਨੀ ਬਾਂਗੜੀਆਂ ਅਤੇ ਸ਼ਾਇਰ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ-ਨਾਲ ਬਹੁ-ਮੁੱਲੀਆਂ ਇਨਸਾਨੀ ਕਦਰਾਂ ਕੀਮਤਾਂ ਨਾਲ ਵੀ ਜੋੜਦੇ ਹਨ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਤੋਂ ਪੁੱਜੇ ਮੱਖਣ ਸਿੰਘ ਭੈਣੀਵਾਲਾ, ਮਾ: ਮਨਜੀਤ ਸਿੰਘ ਵੱਸੀ, ਅਮਨਪ੍ਰੀਤ ਸਿੰਘ, ਸੁਰਿੰਦਰਜੀਤ ਚੌਹਾਨ, ਗੁਰਮੀਤ ਸਿੰਘ ਬਾਜਵਾ, ਮੈਡਮ ਸੁਰਿੰਦਰਬੀਰ ਕੋਰ ਨੇ ਵੀ “ਹੁਣ” ਆਮਦ ਦੀ ਸੁਸ਼ੀਲ ਦੁਸਾਂਝ ਹੋਰਾਂ ਨੂੰ ਵਧਾਈ ਦਿੱਤੀ । ਹੁਣ ਦੇ ਸੰਪਾਦਕ ਸੁਸ਼ੀਲ ਦੁਸ਼ਾਂਝ ਹੋਰਾਂ ਨੇ ਸਭ ਦਾ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here